ਐਸ.ਏ.ਐਸ ਨਗਰ 05 ਜਨਵਰੀ :ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਵੱਲੋ ਐਲ.ਐਮ.ਪੀ ਇਮੀਗ੍ਰੇਸ਼ਨ ਐਂਡ ਸਟੱਡੀ ਕੰਸਲਟੈਂਟ ਪ੍ਰਾਇਵੇਟ ਲਿਮਟਿਡ ਐਸ.ਸੀ.ਐਫ ਨੰਬਰ-29,ਸੰਨੀ ਇਨਕਲੇਵ, ਖਰੜ੍ਹ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਾਰੀ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਲ.ਐਮ.ਪੀ ਇੰਮੀਗ੍ਰੇਸ਼ਨ ਐਂਡ ਸਟੱਡੀ ਕਸਲਟੈਂਟ ਪ੍ਰਾਇਵੇਟ ਲਿਮਟਿਡ ਐਸ.ਸੀ.ਐਫ ਨੰਬਰ 29,ਸਨੀ ਇਨਕਲੇਵ, ਖਰੜ੍ਹ ਦੇ ਨਾਮ ਪਰ ਸ੍ਰੀ ਅਜੇ ਸਿੰਘ (ਡਾਇਰੈਕਟਰ) ਪੁੱਤਰ ਸ਼੍ਰੀ ਮੋਹਨ ਸਿੰਘ ਵਾਸੀ ਪਿੰਡ ਤੇ ਡਾਕਘਰ ਮਛਲੀਕਲਾਂ ਅਤੇ ਸ਼੍ਰੀ ਰਾਜੇਸ਼ ਕੁਮਾਰ (ਡਾਇਰੈਕਟਰ) ਪੁੱਤਰ ਸ਼੍ਰੀ ਤਰਸੇਮ ਸਿੰਘ, ਵਾਸੀ ਪਿੰਡ ਤੇ ਡਾਕਘਰ ਚੌਲਟਾ ਕਲਾਂ ਦੋਵੇਂ ਤਹਿਸੀਲ ਖਰੜ੍ਹ ਜਿਲ੍ਹਾ ਐਸ.ਏ.ਐਸ ਨਗਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 31 ਜਨਵਰੀ 2024 ਤੱਕ ਸੀ । ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜ਼ਦੇ ਹੋਏ । ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ । ਜਿਸ ਸਬੰਧੀ ਕੰਪਨੀ ਦੇ ਡਾਇਰੈਕਟਰ ਸ਼੍ਰੀ ਰਾਜੇਸ਼ ਕੁਮਾਰ ਪੁੱਤਰ ਸ੍ਰੀ ਤਰਸੇਮ ਸਿੰਘ ਵਾਸੀ ਪਿੰਡ ਚੌਲਟਾ ਕਲਾਂ ਨੇ 9 ਨਵੰਬਰ 2021 ਨੂੰ ਆਪਣੇ ਜੁਆਬ ਵਿੱਚ ਲਿਖਿਆ ਕਿ ਉਸਨੇ ਲਾਇਸੰਸ ਮਿਲਣ ਤੋਂ ਬਾਅਦ ਫਰਵਰੀ 2019 ਵਿੱਚ ਦਫ਼ਤਰ ਬੰਦ ਕਰ ਦਿੱਤਾ ਸੀ ਅਤੇ ਕੋਈ ਵੀ ਕੰਮ ਲਾਇਸੰਸ ਮਿਲਣ ਤੋਂ ਬਾਅਦ ਹੁਣ ਤੱਕ ਨਹੀ ਕੀਤਾ । ਜਿਸ ਕਾਰਨ ਉਕਤ ਐਲ.ਐਮ.ਪੀ ਇਮੀਗ੍ਰੇਸ਼ਨ ਐਂਡ ਸਟੱਡੀ ਕੰਸਲਟੈਂਟ ਪ੍ਰਾਇਵੇਟ ਲਿਮਟਿਡ ਫਰਮ ਦਾ ਲਾਇਸੈਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਉਪਬੰਧਾ ਅਧੀਨ ਲਾਇਸੰਸੀ ਵੱਲੋਂ ਤਿੰਨ ਮਹੀਨਿਆਂ ਤੱਕ ਲਗਾਤਾਰ ਸਮੇਂ ਲਈ ਟਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ।
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਦੱਸਿਆ ਕਿ ਐਕਟ/ਨਿਯਮ ਮੁਤਾਬਿਕ ਕਿਸੇ ਵੀ ਕਿਸਮ ਦੀ ਫਰਮ ਦੇ ਡਾਇਰੈਕਟਰ ਦੇ ਖੁੱਦ ਜਾਂ ਇਸਦੀ ਫਰਮ ਦੇ ਖਿਲਾਫ਼ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ ਫਰਮ ਦੇ ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ ।
No comments:
Post a Comment