ਮੋਹਾਲੀ, 27 ਜਨਵਰੀ : ਆਪਣੇ ਚੋਣ ਪ੍ਰਚਾਰ ਦੇ ਦੌਰਾਨ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬੀਨਟ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਬੀਤੇ ਕਾਫੀ ਲੰਮੇਂ ਸਮੇਂ ਤੋਂ ਮੋਹਾਲੀ ਵਾਸੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ | ਜਿਸਦੇ ਚੱਲਦੇ ਕਾਂਗਰਸ ਸਰਕਾਰ ਵੱਲੋਂ ਪਿੰਡ ਸ਼ੀਂਹਪੁਰ ਵਿਖੇ ਲਗਭਗ 375 ਕਰੋੜ ਰੁਪਏ ਕੀਮਤ ਦੇ 20 ਐਮ.ਜੀ.ਡੀ. ਦਾ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ, ਜੋ ਫਰਾਂਸ ਦੀ ਕੰਪਨੀ ਦੀ ਤਕਨੀਕ ਤੇ ਅਧਾਰਿਤ ਹੈ |
ਵਾਟਰ ਟ੍ਰੀਟਮੈਂਟ ਪਲਾਂਟ ਆਉਣ ਵਾਲੇ 20 ਸਾਲਾਂ ਤੱਕ ਮੋਹਾਲੀ ਦੀ ਵਧਦੀ
ਅਬਾਦੀ ਨੂੰ ਵੀ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਕਰਨ ਵਿਚ ਸਮਰੱਥ ਹੈ | ਉਨ੍ਹਾਂ
ਕਿਹਾ ਕਿ ਇਹ ਪਲਾਂਟ ਫਰਾਂਸ ਦੀ ਟੈਕਨੋਲਾਜੀ ਤੇ ਅਧਾਰਿਤ ਹੈ ਅਤੇ ਇਸ ਟ੍ਰੀਟਮੈਂਟ ਪਲਾਂਟ
ਵਿਚ ਬਹੁਤ ਹੀ ਬਿਹਤਰ ਸਾਫ ਪੀਣ ਵਾਲਾ ਪਾਣੀ ਮਿਲਦਾ ਹੈ ਇਸ ਵਿਖ ਪੀਣ ਵਾਲੇ ਪਾਣੀ ਲਈ
ਵਿਛਾਈ ਗਈ ਪਾਈਪ ਲਾਈਨ ਪਰ ਲਗਭਗ 200 ਕਰੋੜ ਰੁਪਏ ਖਰਚ ਕੀਤੇ ਗਏ ਹਨ | ਉਨ੍ਹਾਂ ਨੇ
ਕਿਹਾ ਕਿ ਇਸ ਵਾਟਰ ਟ੍ਰੀਟਮੈਂਟ ਪਲਾਂਟ ਨਾਲ ਸਾਨੂੰ ਟਿਊਬਵੈਲਾਂ ਦੀ ਵਰਤੋਂ ਘੱਟ ਕਰਨ
ਵਿਚ ਮਦਦ ਮਿਲੇਗੀ | ਇਸ ਵਿਚ ਇੱਕ ਰਿਜਰਵ ਵਾਟਰ ਟੈਂਕ ਵੀ ਹੈ ਜੋ ਕਿਸੇ ਵੀ ਵੇਲੇ ਭਾਖੜਾ
ਤੋਂ ਆਉਣ ਵਾਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਿਚ ਸਮਰੱਥ ਹੋਵੇਗਾ |
No comments:
Post a Comment