ਮੋਹਾਲੀ, 27 ਜਨਵਰੀ : ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਕੈਬੀਨਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਝੂਠੇ ਪ੍ਰਚਾਰ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਣੇ ਵਿਰੋਧੀਆਂ ਤੇ ਸਿੱਧਾ ਨਿਸ਼ਾਨਾ ਸਾਧਿਆ | ਸਿੱਧੂ ਨੇ ਮੋਹਾਲੀ ਤੋਂ ਆਪ ਉਮੀਦਵਾਰ ਦੇ ਦਿੱਲੀ ਮਾਡਲ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਤੇ ਤਿੱਖੇ ਵਾਰ ਕੀਤੇ |
ਉਨ੍ਹਾਂ ਨੇ ਕਿਹਾ ਕਿ ਦਿੱਲੀ ਮਾਡਲ ਇੱਕ ਫੇਲ੍ਹ ਮਾਡਲ ਹੈ, ਜਿਸਦੀ ਨਾ ਤਾਂ ਮੋਹਾਲੀ ਵਿਚ ਕੋਈ ਜਰੂਰਤ ਹੈ ਅਤੇ ਨਾ ਹੀ ਪੰਜਾਬ ਨੂੰ | ਉਨ੍ਹਾਂ ਨੇ ਕਿਹਾ, ਦਿੱਲੀ ਮਾਡਲ ਇੱਕ ਦਿਖਾਵੇ ਤੋਂ ਇਲਾਵਾ ਕੁਝ ਵੀ ਨਹੀਂ ਹੈ | ਆਪ ਦੇ ਦਿੱਲੀ ਮਾਡਲ ਦਾ ਅਰਥ ਹੈ, ਅਸਫਲ ਮੈਡੀਕਲ ਅਤੇ ਐਜੁਕੇਸ਼ਨ ਸਿਸਟਮ, ਪਾਣੀ ਅਤੇ ਹਵਾ ਪ੍ਰਦੂਸ਼ਣ ਅਤੇ ਸੈਨੀਟੇਸ਼ਨ ਦੀ ਘਾਟ |
ਉਨ੍ਹਾਂ ਨੇ ਕਿਹਾ, ਮੋਹਾਲੀ ਨੂੰ ਦਿੱਲੀ ਦੇ ਪੈਟਰਨ ਦੇ ਆਧਾਰ ਤੇ ਮੁਹੱਲਾ ਕਲੀਨਿਕ ਦੀ ਜਰੂਰਤ ਨਹੀਂ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਤੋਂ ਹੀ ਵਿਸ਼ਵ ਪੱਧਰੀ ਮੈਡੀਕਲ ਸੁਵਿਧਾਵਾਂ ਉਪਲਬਧ ਹਨ | ਮੋਹਾਲੀ ਮੈਡੀਕਲ ਹੱਬ ਬਣਨ ਵੱਲ ਅਗਰਸਰ ਹੈ | ਅਸਲ ਵਿਚ ਇਸੇ ਕਾਰਨ ਕੋਵਿਡ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਸਿਖਰ ਦੇ ਦੌਰਾਨ ਦਿੱਲੀ ਤੋਂ ਲੋਕ ਇਲਾਜ ਦੇ ਲਈ ਮੋਹਾਲੀ ਪਹੁੰਚੇ ਸਨ |
ਉਨ੍ਹਾਂ ਨੇ ਕਿਹਾ ਕਿ ਦਿੱਲੀ ਮਾਡਲ ਦੀ ਮੈਡੀਕਲ ਸਿਸਟਮ ਦੀ ਅਸਲੀਅਤ ਉਦੋਂ ਪਤਾ ਲੱਗੀ, ਜਦੋਂ ਹਾਲ ਹੀ ਵਿਚ ਗਲਤ ਦਵਾਈਆਂ ਦੇਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ |
ਪੰਜਾਬ ਵਿਚ ਕਾਂਗਰਸ ਸਰਕਾਰ ਨੇ ਨਸ਼ੇ ਦੀ ਸਮੱਿਆ ਨੂੰ ਸਖਤੀ ਨਾਲ ਹੱਥੀਂ ਲਿਆ ਸੀ ਜਦੋਂ ਕਿ ਦਿੱਲੀ 'ਚ ਆਪ ਸਰਕਾਰ ਨੇ ਰਿਹਾਇਸ਼ੀ ਖੇਤਰਾਂ ਵਿਚ ਸ਼ਰਾਬ ਦੀਆਂ 864 ਦੁਕਾਨਾਂ ਖੋਲ੍ਹਣ ਦੀ ਯੋਜਨਾਂ ਬਣਾਈ ਹੈ | ਇਹ ਇੱਕ ਵਿਡੰਬਨਾ ਹੈ ਕਿ ਇੱਕ ਵਾਰ ਉਨ੍ਹਾਂ ਨੇ ਸਮਾਜ ਵਿਚ ਸ਼ਰਾਬ ਦੇ ਵੱਡੇ ਪੱਧਰ ਤੇ ਉਪਯੋਗ ਦਾ ਵਿਰੋਧ ਕੀਤਾ ਸੀ, ਪਰ ਹੁਣ ਇਸਦੀ ਵਿੱਕਰੀ ਨੂੰ ਹੁੰਗਾਰਾ ਦੇ ਰਹੇ ਹਨ, ਉਨ੍ਹਾਂ ਨੇ ਕਿਹਾ |
ਆਪ ਸਰਕਾਰ ਦੇ ਦੌਰਾਨ ਦਿੱਲੀ ਨੂੰ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ | ਛਠ ਪੂਜਾ ਦੇ ਲਈ ਔਰਤਾਂ ਨੂੰ ਯਮੁਨਾ ਦੇ ਦੂਸ਼ਿਤ ਜਲ ਨਾਲ ਕੰਮ ਚਲਾਉਣਾ ਪਿਆ ਸੀ |
ਸਿੱਧੂ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਲੋਕ ਆਉਣ ਵਾਲੀਆਂ ਚੋਣਾਂ ਵਿਚ ਦੋਵਾਂ ਪਾਰਟੀਆਂ ਨ ਝੂਠੇ ਪ੍ਰਚਾਰ ਦਾ ਕਰਾਰਾ ਜਵਾਬ ਦੇਣਗੇ |
No comments:
Post a Comment