SBP GROUP

SBP GROUP

Search This Blog

Total Pageviews

ਆਪ ਮੌਕਾਪ੍ਰਸਤ, ਪੈਸਾ ਅਤੇ ਸੱਤਾ ਦੀ ਲਾਲਸਾ ਵਾਲਿਆਂ ਦੀ ਪਾਰਟੀ: ਬਲਬੀਰ ਸਿੱਧੂ

 ਆਪ ਮੋਹਾਲੀ ਉਪ ਪ੍ਰਧਾਨ ਕਾਂਗਰਸ ਪਾਰਟੀ ਵਿਚ ਸ਼ਾਮਲ

ਮੋਹਾਲੀ, 13 ਜਨਵਰੀ: ਮੋਹਾਲੀ ਵਿਚ ਕਾਂਗਰਸ ਦੇ ਚੋਣ ਅਭਿਆਨ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਆਪ ਮੋਹਾਲੀ ਜਿਲ੍ਹੇ ਦੇ ਉਪ ਪ੍ਰਧਾਨ ਦਵਿੰਦਰ ਸਿੰਘ ਬੈਦਵਾਣ ਆਪਣੇ ਸਮਰਥਕਾਂ ਦੇ ਨਾਲ ਵੀਰਵਾਰ ਨੂੰ ਸਾਬਕਾ ਕੈਬੀਨਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਮੌਕੇ ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਮੌਜੂਦ ਸਨ |
ਬਲਬੀਰ ਸਿੱਧੂ ਨੇ ਕਿਹਾ ਕਿ ਵਿਰੋਧੀ ਨੇਤਾ ਕਾਂਗਰਸ ਪਾਰਟੀ ਦੀਆਂ ਲੋਕਾਂ ਦੇ ਪ੍ਰਤੀ ਅਨੁਕੂਲ ਨੀਤੀਆਂ ਅਤੇ ਏਜੰਡੇ ਦੇ ਕਾਰਨ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ | ਬੈਦਵਾਣ ਦਾ ਕਾਂਗਰਸ ਵਿਚ ਸ਼ਾਮਲ ਹੋਣਾ ਅਜਿਹੀ ਹੀ ਇੱਕ ਉਦਾਹਰਣ ਹੈ | ਸਿਰਫ ਕਾਂਗਰਸ ਪਾਰਟੀ ਦਾ ਰਾਸ਼ਟਰ ਅਤੇ ਉਸਦੇ ਲੋਕਾਂ ਦੀ ਸੇਵਾ ਕਰਨ ਦਾ ਲੰਮਾਂ ਇਤਿਹਾਸ ਰਿਹਾ ਹੈ | ਪਿਛਲੇ ਸਾਲਾਂ ਵਿਚ ਮੋਹਾਲੀ ਵਿਚ ਕਾਂਗਰਸ ਵੱਲੋਂ ਕੀਤੇ ਗਏ ਰਿਕਾਰਡ ਵਿਕਾਸ ਨੂੰ ਜਿਲ੍ਹੇ ਵਿਚ ਹਰ ਥਾਂ ਦੇਖਿਆ ਜਾ ਸਕਦਾ ਹੈ | ਏਜੰਡਾ ਰਹਿਤ ਵਿਰੋਧੀ, ਕਾਂਗਰਸ ਦੀ ਲੋਕਪਿ੍ਯਤਾ ਦਾ ਮੁਕਾਬਲਾ ਕਰਨ ਵਿਚ ਫੇਲ੍ਹ ਹਨ ਅਤੇ ਇਸੇ ਘੋਰ ਨਿਰਾਸ਼ਾ ਵਿਚ ਅਨਾਪ ਸ਼ਨਾਪ ਬਿਆਨ ਦੇ ਰਹੇ ਹਨ |


ਦਿਲਚਸਪ ਗੱਲ ਇਹ ਹੈ ਕਿ ਮੋਹਾਲੀ ਦੇ ਲੋਕ ਵਿਰੋਧੀਆਂ ਦੇ ਮੁੱਦੇ ਰਹਿਤ ਏਜੰਡੇ ਤੋਂ ਉਨ੍ਹਾਂ ਦਾ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਤੋਂ ਪੂਰੀ ਤਰ੍ਹਾਂ ਜਾਣੂੰ ਹਨ | ਅਸਲ ਵਿਚ ਕਾਂਗਰਸ ਦੀ ਲਗਾਤਾਰ ਵਧਦੀ ਲੋਕਪਿ੍ਯਤਾ ਦਾ ਮੁਕਾਬਲਾ ਕਰਨ ਦੇ ਲਈ ਵਿਰੋਧੀਆਂ ਦੇ ਕੋਲ ਕੁਝ ਵੀ ਨਹੀਂ ਹੈ ਅਤੇ ਲੋਕਾਂ ਨੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਦੀ ਜਿੱਤ ਪੱਕੀ ਕਰਨ ਦਾ ਮਨ ਬਣਾ ਲਿਆ ਹੈ | ਸਿੱਧੂ ਨੇ ਕਿਹਾ ਕਿ ਵਿਰੋਧੀ ਜਿਹੜੇ ਪਹਿਲਾਂ ਤੋਂ ਹੀ ਇਸ ਸੱਚਾਈ ਤੋਂ ਜਾਣੂੰ ਹਨ, ਇਸ ਸਮੇਂ ਸਦਮੇ ਦੇ ਹਾਲਾਤ ਵਿਚ ਹਨ |
ਉਨ੍ਹਾਂ ਨੇ ਵਿਰੋਧੀਆਂ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਆਪ ਮੌਕਾਪ੍ਰਸਤ, ਪੈਸਾ ਅਤੇ ਸੱਤਾ ਦੀ ਲਾਲਸਾ ਵਾਲਿਆਂ ਦੀ ਪਾਰਟੀ ਹੈ | ਸਾਰੇ ਇਹ ਜਾਣਨ ਦੇ ਲਈ ਉਤਸੁਕ ਹਨ ਕਿ ਇੱਕ ਖਾਸ ਆਦਮੀ ਆਮ ਕਿਵੇਂ ਬਣ ਗਿਆ | ਬਿਨਾਂ ਨਾਮ ਲਏ ਸਿੱਧੂ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਪਿੱਠ ਵਿਚ ਛੁਰਾ ਮਾਰਨਾ ਉਨ੍ਹਾਂ ਦੇ ਸੁਭਾਅ ਵਿਚ ਹੈ | ਉਨ੍ਹਾਂ ਨੇ ਸਾਨੂੰ ਛੱਡ ਦਿੱਤਾ ਅਤੇ ਅਕਾਲੀਆਂ ਨੂੰ ਵੀ ਛੱਡ ਦਿੱਤਾ ਅਤੇ ਹੁਣ ਉਹ ਆਮ ਆਦਮੀ ਬਣ ਕੇ ਵੋਟਾਂ ਮੰਗ ਰਹੇ ਹਨ | ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਹੀ ਮੋਹਾਲੀ ਦੇ ਲੋਕ ਇਸ ਵਾਰ ਵੀ ਉਨ੍ਹਾਂ ਨੂੰ ਚੋਣਾਂ ਨਹੀਂ ਜਿੱਤਣ ਦੇਣਗੇ

No comments:


Wikipedia

Search results

Powered By Blogger