ਐਸ.ਏ.ਐਸ ਨਗਰ 13 ਮਈ : ਡਿਪਟੀ
ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਅੱਜ ਰੋਡ ਸੇਫਟੀ ਦੇ ਮਾਮਲੇ ਤੇ ਸਬੰਧਿਤ ਅਧਿਕਾਰੀਆਂ
ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ ਗਈ । ਜਿਸ ਦੌਰਾਨ ਉਨ੍ਹਾ ਅਧਿਕਾਰੀਆਂ ਤੋਂ
ਪਿਛਲੇ ਮਹੀਨੇ ਕੀਤੇ ਕੰਮਾ ਬਾਰੇ ਜਾਣਕਾਰੀ ਲਈ ।
ਜਾਣਕਾਰੀ ਦਿੰਦੇ ਹੋਏ ਡਿਪਟੀ
ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਰੋਡ ਸੇਫਟੀ ਕਮੇਟੀ ਵੱਲੋਂ
ਜਿਲ੍ਹਾ ਐਸ.ਏ.ਐਸ ਨਗਰ ਵਿੱਚ ਪਛਾਣੇ ਗਏ ਬਲਾਕਸਪੋਰਟ(ਐਕਸੀਡੈਂਟਲ ਸ਼ਕਾਇਤ ਖੇਤਰਾਂ) ਦੀ
ਵਿਸਤ੍ਰਿਤ ਸਮੀਖਿਆ ਕੀਤੀ ਗਈ ਹੈ । ਇਸ ਦੇ ਨਾਲ ਹੀ ਉਨ੍ਹਾਂ ਇਸ ਨਾਲ ਸਬੰਧਿਤ ਸਮੂਹ
ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੋਡ ਸੇਫਟੀ ਨੂੰ ਯਕੀਨੀ ਬਣਾਇਆ ਜਾਵੇ ।
ਮੀਟਿੰਗ ਦੋਰਾਨ ਐਕਸ਼ੀਅਨ ਗਮਾਡਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨਾਲ ਸਬੰਧਿਤ ਕਰੀਬ 8
ਬਲਾਕਸਪੋਰਟ ਤੇ ਕਾਰਵਾਈ ਨਿਰੰਤਰ ਜਾਰੀ ਹੈ । ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਨੇ
ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨਾਲ ਸੰਬਧਿਤ 26 ਬਲਾਕਸਪੋਰਟ ਤੇ ਕਾਰਵਾਈ ਕੀਤੀ ਜਾ ਰਹੀ
ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ ਰੋਡ ਸੇਫਟੀ ਸਬੰਧੀ ਮਿੱਥੇ ਗਏ ਕਾਰਜ਼ਾ ਨੂੰ ਗੰਭੀਰਤਾ ਨਾਲ ਮਿਤੀਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਜਿਲ੍ਹੇ ਅੰਦਰ ਸੜ੍ਹਕੀ ਹਾਦਿਆ ਦੀ ਗਿਣਤੀ ਵਿੱਚ ਕਮੀ ਲਿਆਦੀ ਜਾ ਸਕੇ । ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੋਰ ਬਰਾੜ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸੜਕ ਨਿਰਮਾਣ ਕਾਰਜਾ ਦੌਰਾਨ ਸੰਭਾਵਿਤ ਹਾਦਸੇ ਵਾਲੀਆਂ ਥਾਵਾ ਤੇ ਰਿਫਲੈਕਟਰ ਲਗਾਏ ਜਾਣ ਅਤੇ ਸੜਕ ਨਿਰਮਾਣ ਕਾਰਜਾ ਵਿੱਚ ਤੇਜ਼ੀ ਲਿਆਦੀ ਜਾਵੇ।
ਮੀਟਿੰਗ ਦੌਰਾਨ ਆਰ.ਟੀ.ਏ ਸਕੱਤਰ ਸ੍ਰੀ ਸੁਖਵਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਅੰਦਰ ਪਿਛਲੇ ਕੁਝ ਮਹੀਨਿਆ ਦੌਰਾਨ ਬਿਨਾ ਹੈਲਮੈਂਟ ਅਤੇ ਟਰੈਫਿਕ ਨਿਯਮਾ ਦੀ ਉਲੰਘਣਾ ਤਹਿਤ 8810 ਦੇ ਕਰੀਬ ਡਰਾਇਵਿੰਗ ਲਾਇਸੰਸ ਸਸਪੈਂਡ ਕੀਤੇ ਗਏ ਹਨ । ਇਸ ਮੌਕੇ ਡੀ.ਐਸ.ਪੀ ਟ੍ਰੈਫਿਕ ਸ੍ਰੀ ਸੁਰਿੰਦਰ ਮੋਹਨ ਸਿੰਘ ਵੱਲੋਂ ਦੱਸਿਆ ਗਿਆ ਕਿ ਸੀਨੀਅਰ ਪੁਲਿਸ ਕਪਤਾਨ ਸ੍ਰੀ ਵਿਵੇਕ ਸੀਲ ਸੋਨੀ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਟ੍ਰੈਫਿਕ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਏਅਰਪੋਰਟ ਰੋਡ ਤੇ ਸੜਕ ਦੀ ਰਿਪੇਅਰ ਦੇ ਵੱਖ ਵੱਖ ਕੰਮਾ ਵਿੱਚ ਤੇਜ਼ੀ ਅਮਲ ਵਿੱਚ ਲਿਆਦੀ ਜਾਵੇ।
No comments:
Post a Comment