SBP GROUP

SBP GROUP

Search This Blog

Total Pageviews

ਹਲਕਾ ਖਰੜ ਪਿੰਡ ਟੋਡਰ ਮਾਜਰਾ ਦੇ ਵਾਸੀਆਂ ਮੁਸ਼ਕਲਾਂ ਸੁਣੀਆਂ ਅਤੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ

ਖਰੜ, 03 ਜਨਵਰੀ : ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਅੱਜ ਪਿੰਡ ਟੋਡਰ ਮਾਜਰਾ ਦੇ ਵਾਸੀਆਂ ਵਿੱਚ ਬੈਠ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਾਣਾ ਗਿੱਲ ਨਾਲ   ਐੱਸਜੀਪੀਸੀ ਜ਼ਿਲ੍ਹਾ ਪ੍ਰਧਾਨ ਮੁਹਾਲੀ ਚਰਨਜੀਤ ਸਿੰਘ ਕਾਲੇਵਾਲ,ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸਵਾੜਾ,ਰਾਜਪੂਤ ਸਭਾ ਪ੍ਰਧਾਨ ਸੰਦੀਪ ਰਾਣਾ ਝੰਜੇਡ਼ੀ, ਰਾਣਾ, ਰੂਪਿੰਦਰ ਸਿੰਘ ਰੰਗੀ, ਲੰਬੜਦਾਰ ਅਮਰਜੀਤ ਸਿੰਘ ਰੰਗੀ, ਸਰਦਾਰਾ ਸਿੰਘ, ਬਲਬੀਰ ਸਿੰਘ,ਅਮਨ ਗਿੱਲ,ਰਣਧੀਰ ਸਿੰਘ ਧੀਰਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਥਾਨਕ ਲੀਡਰਸ਼ਿਪ ਮੌਜੂਦ ਰਹੀ ।


 ਪਿੰਡ ਟੋਡਰ ਮਾਜਰਾ ਜਨਸਭਾ ਵਿੱਚ ਪਹੁੰਚੇ ਸਥਾਨਕ ਪਿੰਡ ਵਾਸੀਆਂ ਵਿੱਚ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਗਰਚਾ, ਰੂਪਿੰਦਰ ਸਿੰਘ, ਲੰਬੜਦਾਰ ਅਮਰਜੀਤ ਸਿੰਘ, ਮਾਸਟਰ ਬਲਵੀਰ ਸਿੰਘ, ਦਲਵਾਰਾ ਸਿੰਘ, ਲਖਵਿੰਦਰ ਸਿੰਘ, ਜਗਦੀਪ ਰੰਗੀ, ਅਜਮੇਰ ਸਿੰਘ, ਅਮਰਜੀਤ ਸਿੰਘ,  ਸਰਦਾਰਾ ਸਿੰਘ, ਸਤਵਿੰਦਰ ਸਿੰਘ, ਲੰਬੜਦਾਰ ਬਲਵੀਰ ਸਿੰਘ ਅਤੇ ਪਿੰਡ ਝੰਜੇਡ਼ੀ ਲੰਬੜਦਾਰ ਬਰਿੰਦਰ ਸਿੰਘ ਨੇ  ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਣਜੀਤ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ।

No comments:


Wikipedia

Search results

Powered By Blogger