ਖਰੜ 'ਚ 'ਆਪ' ਵਲੰਟੀਅਰਾਂ ਨੇ ਲੱਡੂ ਵੰਡਕੇ ਜਤਾਈ ਖੁਸ਼ੀ
ਖਰੜ, 18 ਜਨਵਰੀ : 'ਆਪ'
(ਆਮ ਆਦਮੀ ਪਾਰਟੀ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਮੁੱਖਮੰਤਰੀ
ਚਿਹਰੇ ਦੇ ਰੂਪ 'ਚ ਭਗਵੰਤ ਮਾਨ ਦੇ ਐਲਾਨ ਮਗਰੋਂ ਖਰੜ ਹਲਕਾ ਨਿਵਾਸੀਆਂ 'ਚ ਖੁਸ਼ੀ ਦੀ
ਲਹਿਰ ਵੇਖਣ ਨੂੰ ਮਿਲੀ। ਇਸ ਗੱਲ ਦਾ ਜ਼ਿਕਰ ਖਰੜ ਤੋਂ 'ਆਪ' ਉਮੀਦਵਾਰ ਅਨਮੋਲ ਗਗਨ ਮਾਨ
ਨੇ ਪਾਰਟੀ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕੀਤਾ। ਇਸ ਮੌਕੇ ਕਈ ਪਾਰਟੀ ਵਲੰਟੀਅਰਾਂ ਨੇ
ਸ਼ਹਿਰ ਵਿੱਚ ਲੱਡੂ ਵੰਡਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਮਾਨ
ਨੇ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾ ਭਗਵੰਤ ਮਾਨ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ
ਮੁੱਦੇ ਚੁੱਕਦੇ ਹੋਏ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਿਆਸਤ 'ਚ ਕਦਮ ਰੱਖਣ ਤੋਂ ਪਹਿਲਾਂ
ਵੀ ਉਨ੍ਹਾਂ ਵੱਲੋਂ ਵਿਅੰਗ ਰਾਹੀਂ ਸਮਾਜ ਦੀਆਂ ਕੁਰੀਤੀਆਂ ਅਤੇ ਭ੍ਰਿਸ਼ਟ ਸਿਸਟਮ ਨੂੰ ਜੱਗ
ਜ਼ਾਹਰ ਕੀਤਾ ਜਾਂਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ
ਦੇ ਰੂਪ 'ਚ ਆਪਣਾ ਪਸੰਦੀਦਾ ਨੇਤਾ ਚੁਣਦੇ ਹੋਏ ਆਉਣ ਵਾਲੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ
ਨੀਂਹ ਰੱਖੀ ਹੈ। ਜਿੱਥੇ ਸੰਸਦ ਮੈਂਬਰ ਵੱਜੋਂ ਉਨ੍ਹਾਂ ਕੰਮ ਕਰਦੇ ਹੋਏ ਸੰਗਰੂਰ ਦੇ
ਲੋਕਾਂ ਦਾ ਦਿਲ ਜਿੱਤਿਆ ਹੈ ਓਥੇ ਹੀ ਹੁਣ ਮੁੱਖਮੰਤਰੀ ਵਜੋਂ ਪੰਜਾਬ ਦੇ ਲੋਕਾਂ ਲਈ ਕੰਮ
ਕਰਨ ਲਈ ਤਿਆਰ ਹਨ।
ਮਾਨ ਨੇ
ਦੱਸਿਆ ਕਿ ਭਗਵੰਤ ਮਾਨ ਹੀ ਪੰਜਾਬ ਦੇ ਅਗਲੇ ਮੁੱਖਮੰਤਰੀ ਹੋਣਗੇ। ਇਸ ਗੱਲ ਦਾ ਸਬੂਤ
ਲੋਕਾਂ ਨੇ ਉਨ੍ਹਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ
ਪੰਜਾਬੀਆਂ ਨੇ ਆਪਣੇ ਭਵਿੱਖ ਲਈ ਸਾਕਰਤਮ ਸੋਚ ਰੱਖਦੇ ਹੋਏ ਤਰੱਕੀ ਦਾ ਸੁਪਨਾ ਵੇਖਣ ਵਾਲੀ
ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤਣ ਦਾ ਮਨ ਬਣਾ ਲਿਆ ਹੈ।
ਇਸ
ਮੌਕੇ ਪਾਰਟੀ ਵਲੰਟੀਅਰ ਜਸਕਰਨ ਸਿੰਘ, ਗੁਰਮੀਤ ਸਿੰਘ, ਜੋਧਾ ਸਿੰਘ ਮਾਨ, ਰਾਮ ਸਰੂਪ,
ਦਵਿੰਦਰ ਸਿੰਘ ਸੈਣੀ, ਅਨੂ ਬੱਬਰ, ਜਰਨੈਲ ਸਿੰਘ, ਹਰਪ੍ਰੀਤ ਕੌਰ, ਸਰਬਜੋਤ ਕੌਰ, ਪਰਮਜੀਤ
ਸੋਹਾੜਾ, ਜਗੀਰ ਸਿੰਘ, ਵਰਿੰਦਰ ਕੌਰ, ਨਵਪ੍ਰੀਤ, ਬਲਕਾਰ ਸਿੰਘ, ਪਿਆਰਾ ਲਾਲ, ਪਰਮਿੰਦਰ
ਸਿੰਘ ਆਦਿ ਹਾਜ਼ਿਰ ਸਨ।
No comments:
Post a Comment