ਮੋਹਾਲੀ 19 ਜਨਵਰੀ : ਨੌਜੁਆਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦਾ ਹੈ,ਦੇਸ਼ ਜਾਂ ਸੂਬੇ ਦੀ ਉਨਤੀ ਲਈ ਨੌਜੁਆਨਾਂ ਦਾ ਪੜ ਲਿੱਖ ਜਾਣਾ ਬੇਹੱਦ ਜਰੂਰੀ ਹੁੰਦਾ ਹੈ ਪਰ ਤ੍ਰਾਸਦੀ ਇਹ ਹੈ ਕਿ ਅੱਜ ਦੀ ਪੀੜੀ ਡਿਗਰੀਆਂ ਕਰਨ ਦੇ ਬਾਵਜੂਦ ਵੀ ਰੁਲ ਰਹੀ ਹੈ,ਕਾਰਨ ਕਈ ਹਨ । ਇਹ ਗੱਲਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਯੂਥ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਪ੍ਰਧਾਨ ਸ ਜਗਤਾਰ ਸਿੰਘ ਘੜੂੰਆਂ ਨੇ ਨੌਜੁਆਨਾਂ ਨਾਲ ਬੈੈਠਕ ਉਪਰੰਤ ਕੀਤਾ । ਸ ਜਗਤਾਰ ਸਿੰਘ ਘੜੂੰਆ ਨੇ ਦੱਸਿਆ ਕਿ ਵਿਦੇਸ਼ਾਂ ਵੱਲ ਵੱਧ ਨੌਜੁਆਨਾਂ ਦਾ ਰੁਝਾਨ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਚ ਬੇਰੁਜਗਾਰੀ ਚਰਮ ਸੀਮਾ ਤੇ ਪੁੱਜ ਗਈ ਹੈ । ਮਾਪਿਆਂ ਦੇ ਮਨਾਂ ਚ ਡਰ ਬੈਠ ਗਏ ਹਨ ਕਿ ਸਾਡੇ ਪੁੱਤ ਨਸ਼ਿਆਂ ਚ ਨਾ ਪੈ ਜਾਣ। ਇਸ ਲਈ ਉਹ ਲੱਖਾਂ,ਕਰੋੜਾਂ ਦਾ ਕਰਜ਼ਾ ਚੁੱਕ ਚੁੱਕੇ ਕੇ ਮੁੰਡੇ-ਕੁੜੀਆਂ ਨੂੰ ਵਿਦੇਸ਼ਾਂ ਵੱਲ ਭੇਜਣ ਨੂੰ ਤਰਜੀਹ ਦੇ ਰਹੇ ਹਨ, ਘੜੂੰਆਂ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਸਰਕਾਰਾਂ ਨੌਕਰੀਆਂ ਵੱਲ ਖਾਸ ਧਿਆਨ ਨਹੀ ਦੇ ਰਹੀ ।
ਇਸ ਮੌਕੇ ਨੌਜੁਆਨ ਆਗੂ ਸ ਘੜੂੰਆ ਨੇ ਦਾਅਵੇ ਨਾਲ ਕਿਹਾ ਕਿ ਪੜੇ-ਲਿੱਖੇ ਨੌਜੁਆਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸ ਲਈ ਉਹ ਬਾਹਰ ਦਾ ਰੁੱਖ ਕਰ ਰਹੇ ਹਨ । ਪੰਜਾਬ ਚ ਹਰ ਸਾਲ ਤਿੰਨ ਲੱਖ ਤੋਂ ਵੱਧ ਵਿਦਿਆਰਥੀ ਆਈਲੈਟਸ ਦਾ ਟੈਸਟ ਦਿੰਦੇ ਹਨ। ਉਨਾ ਕਿਹਾ ਕਿ ਪੰਜਾਬ ਕਈ ਮੁਸ਼ਕਲਾਂ ਚ ਘਿਰਿਆ ਹੋਇਆ ਹੈ ,ਜਿਸ ਦੇ ਜੁੰਮੇਵਾਰ ਸਿਰਫ ਤੇ ਸਿਰਫ ਸੱਤਾਧਾਰੀ ਹਨ ,ਜੋ ਕੁਰਸੀਆਂ ਤੇ ਸਤਾ ਦਾ ਲਾਹਾ ਲੈਣ ਲਈ ਚੋਣਾਂ ਵੇਲੇ ਝੂਠੇ ਵਾਅਦੇ ਤੇ ਦਾਅਵੇ ਕਰਦੇ ਹਨ ਪਰ ਪੰਜ ਸਾਲ ਹੰਢਾਉਣ ਉਪਰੰਤ ਫਿਰ ਨਵੇ ਨਵੇ ਵਾਅਦਿਆਂ ਨਾਲ ਮੈਦਾਨ ਚ ਨਿਤਰਦੇ ਹਨ । ਅਫਸੋਸ ਦੀ ਗੱਲ ਹੈ ਕਿ ਇਨਾ ਕੁਝ ਲੋਟੂ ਮੌਕਾਪ੍ਰਸਤਾਂ ਨੂੰ ਕੋਈ ਸਵਾਲ ਨਹੀ ਕਰਦਾ ।
ਨੌਜੁਆਨ ਆਗੂ ਨੇ ਸਮੇਂ ਦੀਆਂ ਸਰਕਾਰਾਂ ਸਿਰ ਬੇਰੁਜਗਾਰੀ ਦਾ ਠੀਕਰਾ ਭੰਨਦਿਆਂ ਕਿਹਾ ਕਿ ਇਨਾਂ ਨੇ ਰੱਜ ਕੇ ਪੰਜਾਬ ਨੂੰ ਠੱਗਿਆ ਹੈ । ਉਹਨਾਂ ਕਿਹਾ ਕਿ ਸਿਆਸਤ ਦਾਨਾ ਦਾ ਬਸ ਚੱਲੇ ਉਹ ਪੰਜਾਬ ਨੂੰ ਹੀ ਵੇਚ ਦੇਣ, ਉਨਾ ਨੂੰ ਭੋਰਾ ਪੰਜਾਬ ਦੇ ਮੱਸਲਿਆਂ ਦਾ ਫਰਕ ਨਹੀ । ਇਸ ਲਈ ਪੰਜਾਬ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਪੰਜਾਬੀਆਂ ਨੂੰ ਤੱਕੜਾਂ ਹੰਭਲਾ ਮਾਰਨ ਅਤੇ ਸਹੀ ਫ਼ੈਸਲਾ ਲੈਣ ਦੀ ਲੋੜ ਹੈ ।ਇਸ ਮੌਕੇ ਉਨ੍ਹਾਂ ਨਾਲ ਜਵਾਲਾ ਸਿੰਘ, ਮਨਜੋਤ ਸਿੰਘ, ਹਰਪਾਲ ਸਿੰਘ, ਲੁਕੇਸ,ਸੂਰਜ ਭਲਵਾਨ, ਇਕਬਾਲ ਸਿੰਘ, ਗੋਲਡੀ,ਪ੍ਰਿਸ਼,ਮਨੀ,ਹਰਸ, ਅਖੀਲ, ਅਨਮੋਲ, ਅਫ਼ਜ਼ਲ ਖ਼ਾਨ,ਗੋਰਵ, ਗੋਲਡੀ, ਕਰਨਵੀਰ ਸਿੰਘ, ਮਨਜੀਤ ਸਿੰਘ, ਹੈਰੀ,ਹਰਮਨ, ਬਲਵਿੰਦਰ ਸਿੰਘ, ਲਖਵੀਰ ਸਿੰਘ, ਪ੍ਰਤਾਪ ਸਿੰਘ,
ਗੁਰਪ੍ਰੀਤ ਗਰੇਵਾਲ ਆਦਿ ਹਾਜ਼ਰ ਸਨ।
ਫੋਟੋ ਕੈਪਸਨ-ਨੋਜਾਵਾਨਾਂ ਨਾਲ ਮੀਟਿੰਗ ਦੌਰਾਨ ਯੂਥ ਵਿੰਗ ਦੇ ਪ੍ਰਧਾਨ ਜਗਤਾਰ ਸਿੰਘ ਘੜੂੰਆਂ।
No comments:
Post a Comment