ਕਮਾਂਡੋ ਕੰਪਲੈਕਸ ਵਿਖੇ ਮਨਾਇਆ ਗਿਆ ਗਣਤੰਤਰ ਦਿਵਸ
ਐਸ.ਏ.ਐਸ ਨਗਰ 27 ਜਨਵਰੀ : ਕਮਾਂਡੋ
ਕੰਪਲੈਕਸ ਫੇਜ਼ 11 ਐਸ.ਏ.ਐਸ ਨਗਰ ਵਿਖੇ ਕਮਾਂਡੈਂਟ ਸ੍ਰੀ ਰਾਕੇਸ਼ ਕੌਸ਼ਲ ਆਈ.ਪੀ.ਐਸ ਤੀਜੀ
ਕਮਾਂਡੋ ਬਟਾਲੀਅਨ ਅਤੇ ਕਮਾਂਡੈਂਟ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਚੌਥੀ ਕਮਾਂਡੋ
ਬਟਾਲੀਅਨ ਦੀ ਰਹਿਨੁਮਾਈ ਹੇਠ ਦੇਸ਼ ਦਾ 73ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਗਿਆ ।
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਤਿਰੰਗਾ
ਲਹਿਰਾਉਣ ਦੀ ਰਸਮ ਡੀ.ਐਸ.ਪੀ ਰਮਨਦੀਪ ਸਿੰਘ ਪੀ.ਪੀ.ਐਸ ਚੌਥੀ ਕਮਾਂਡੋ ਬਟਾਲੀਅਨ ਅਤੇ
ਡੀ.ਐਸ.ਪੀ ਅਤੁਲ ਸੋਨੀ ਪੀ.ਪੀ.ਐਸ ਤੀਜੀ ਕਮਾਂਡੋ ਬਟਾਲੀਅਨ ਵਲੋਂ ਸਾਂਝੇ ਤੌਰ ਤੇ ਅਦਾ
ਕੀਤੀ ਗਈ ਅਤੇ ਪੰਜਾਬ ਪੁਲਿਸ ਕਮਾਂਡੋ ਦੇ ਜਵਾਨਾਂ ਦੀ ਗਾਰਦ ਦੀ ਇੱਕ ਟੁੱਕੜੀ ਵਲੋਂ
ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਗਾਇਆ ਗਿਆ।
ਇਸ
ਮੌਕੇ ਉਨ੍ਹਾ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਅਜਾਦੀ ਘੁਲਾਟੀਆਂ ਅਤੇ
ਫੋਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਭਾਰਤੀ ਸਵਿਧਾਨ ਦੇ ਨਿਰਮਾਤਾਵਾਂ ਦਾ
ਧੰਨਵਾਦ ਕੀਤਾ ਜਿਹਨਾਂ ਦੀ ਬਦੋਲਤ ਹੀ ਅਸੀਂ ਅੱਜ ਵਿਸਵ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ
ਗਣਤੰਤਰ ਵਜੋਂ ਉਭਰੇ ਹਾ। ਇਸ ਖੁਸ਼ੀ ਦੇ ਅਵਸਰ ਤੇ ਲੱਡੂ ਵੀ ਵੰਡੇ ਗਏ।
No comments:
Post a Comment