ਖਰੜ, 27 ਜਨਵਰੀ : ਹਲਕਾ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਵੱਲੋਂ ਅੱਜ ਨਾਮਜ਼ਦਗੀ ਪੱਤਰ ਕੋਵਿਡ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ 6 ਮੈਂਬਰਾਂ ਦੀ ਟੀਮ ਨਾਲ ਉਪ-ਮੰਡਲ ਮੈਜਿਸਟਰੇਟ ਐੱਸ.ਡੀ.ਐਮ ਸਾਹਿਬ ਜੀ ਦੀ ਮੌਜੂਦਗੀ ਵਿੱਚ ਭਰੇ ਗਏ। ਸ. ਗਿੱਲ ਦੇ ਨਾਲ ਸ਼ਹਿਰ ਦੇ ਸਮੂਹ ਅਕਾਲੀ ਵਰਕਰ ਅਤੇ ਸਮਰਥਕ ਸਾਥ ਦੇਣ ਲਈ ਪਹੁੰਚੇ। ਉਹਨਾਂ ਦੇ ਮੁੱਖ ਦਫ਼ਤਰ ਗਿਲਕੋ ਵੈਲੀ ਤੋਂ ਲੈ ਕੇ ਐੱਸ.ਡੀ.ਐੱਮ ਸਾਹਿਬ ਦੇ ਦਫਤਰ ਤੱਕ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਮੌਕੇ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦਾ ਪਵਿੱਤਰ ਦਿਹਾੜਾ ਹੈ ਇਸ ਲਈ ਅਸੀਂ ਅੱਜ ਦੇ ਦਿਨ ਹੀ ਨਾਮਜ਼ਦਗੀ ਪੱਤਰ ਭਰਨ ਦਾ ਫ਼ੈਸਲਾ ਕੀਤਾ ਇਸ ਤੋਂ ਵੱਡੀ ਤੇ ਸੁਭਾਗੀ ਗੱਲ ਸਾਡੇ ਲਈ ਹੋ ਨਹੀਂ ਸਕਦੀ। ਅਸੀਂ ਉਹਨਾਂ ਦਾ ਓਟ ਆਸਰਾ ਤੱਕ ਕੇ ਆਪਣੇ ਕਾਰਜ ਵੱਲ ਵਧੇ ਹਾਂ ਤੇ ਪਰਮਾਤਮਾ ਦੀ ਇਸ ਰਹਿਮਤ ਤੇ ਆਪ ਸਭ ਦੇ ਏਨੇ ਮਾਣ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ। ਰਾਣਾ ਗਿੱਲ ਨੇ ਦੱਸਿਆ ਕਿ ਇਹ ਕਾਰਜ ਉਹਨਾਂ ਲਈ ਮੁਕਾਬਲਾ ਰਹਿਤ ਲੋਕ ਸੇਵਾ ਦਾ ਕਾਰਜ ਹੈ ਜਿਸ ਨੂੰ ਪੂਰਾ ਕਰਨਾ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹਾਂ। ਇਸ ਮੌਕੇ 'ਤੇ ਰਾਣਾ ਗਿੱਲ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਖਰੜ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਹਾਜ਼ਰ ਸਨ।
No comments:
Post a Comment