SBP GROUP

SBP GROUP

Search This Blog

Total Pageviews

ਭਗਵੰਤ ਮਾਨ ਇਮਾਨਦਾਰ ਨੇਤਾ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ, ਪੰਜਾਬ ਨੂੰ ਉਨਾਂ ਦੀ ਜ਼ਰੂਰਤ: ਅਨਮੋਲ ਗਗਨ ਮਾਨ

 

ਅਨਮੋਲ ਗਗਨ ਮਾਨ ਨੇ ਖਰੜ ਹਲਕੇ ਦੇ ਪਿੰਡਾਂ 'ਚ ਲੋਕਾਂ ਨਾਲ ਕੀਤੀ ਮੀਟਿੰਗ

ਕੁਰਾਲੀ, 19 ਜਨਵਰੀ : ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ 'ਤੇ ਪੰਜਾਬ ਭਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹ ਇਮਾਨਦਾਰ ਨੇਤਾ ਹੋਣ ਦੇ ਨਾਲ-ਨਾਲ ਇੱਕ ਚੰਗੇ ਇਨਸਾਨ ਵੀ ਹਨ। ਪੰਜਾਬ ਦੇ ਬਿਹਤਰ ਭਵਿੱਖ ਲਈ ਭਗਵੰਤ ਮਾਨ ਕਾਰਗਰ ਸਾਬਤ ਹੋਣਗੇ। ਉਨ੍ਹਾਂ ਦੀ ਅਗਵਾਈ 'ਚ ਪੰਜਾਬ ਅੱਗੇ ਵਧੇਗਾ ਅਤੇ ਫੇਰ ਤੋਂ ਖੁਸ਼ਹਾਲ ਅਤੇ ਸਮਰਿੱਧ ਬਣੇਗਾ। ਪੰਜਾਬ ਨੂੰ ਉਨ੍ਹਾਂ ਦੀ ਜ਼ਰੂਰਤ ਹੈ।


ਮਾਨ ਨੇ ਹਲਕੇ ਚ ਪੈਂਦੇ ਪਿੰਡ ਬਦਨਪੁਰ, ਬਰੌਲੀ, ਬੜੋਦੀ ਅਤੇ ਗੁੰਨੋਮਜਰਾ 'ਚ ਲੋਕਾਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਪੰਜਾਬ ਦਾ ਹਰ ਵਿਅਕਤੀ ਸਾਰਕਾਰੀ ਖਜ਼ਾਨੇ 'ਚ ਆਪਣੀ ਮਿਹਨਤ ਨਾਲ ਕੀਤੀ ਕਮਾਈ ਦਾ ਇੱਕ ਹਿੱਸਾ ਟੈਕਸ ਦੇ ਰੂਪ 'ਚ ਅਦਾ ਕਰਦਾ ਹੈ। ਪਰ ਸਰਕਾਰਾਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਨੇ ਹਰ ਵਾਰ ਖਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਲਾਉਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ। ਆਮ ਆਦਮੀ ਪਾਰਟੀ ਦੇ ਹੋਂਦ 'ਚ ਆਉਣ ਨਾਲ ਇਨ੍ਹਾਂ ਪੁਰਾਣੀਆਂ ਸਿਆਸੀ ਧਿਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਕੇਵਲ ਗਿਣਤੀ ਦੇ ਦਿਨ ਹੀ ਰਹਿ ਗਏ ਹਨ ਜਿਸ ਕਾਰਨ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਲਚਾਉਣ ਲਈ ਫੋਕੇ ਸ਼ਗੂਫ਼ਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। 


ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਕਾਰਜਾਂ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾਂ ਨੇ ਮਾੜੇ ਸ਼ਾਸਨ ਦਾ ਅੰਤ ਕਰਦੇ ਹੋਏ 'ਆਪ' ਦੇ ਹੱਕ 'ਚ ਝਾੜੂ ਦਾ ਬਟਨ ਦਬਾਕੇ ਲੋਕ ਰਾਜ ਸਥਾਪਿਤ ਕਰਨ ਦਾ ਫੈਸਲਾ ਕਰ ਲਿਆ ਹੈ।
ਇਸ ਮੌਕੇ ਬਲਾਕ ਇੰਚਾਰਜ ਹਰੀਸ਼ ਰਾਣਾ , ਸਰਕਲ ਇੰਚਾਰਜ ਅਮਰੀਕ ਫੌਜੀ , ਸਰਕਲ ਇੰਚਾਰਜ ਸ਼ੁਭਮ ਗਿਰੀ, ਪਾਰਟੀ ਵਲੰਟੀਅਰ ਗੁਰਪ੍ਰੀਤ ਬੀਰਕਲਾਂ, ਹਰਮੀਤ ਵਿਰਕ, ਸਤਵਿੰਦਰ ਸਿੰਘ, ਨਾਗਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਮੋਹਣ ਸਿੰਘ ਪਟਵਾਰੀ, ਪਰਮਿੰਦਰ ਸਿੰਘ, ਗੁਰਸੇਵਕ ਸਿੰਘ, ਪਲਮਿੰਦਰ ਸਿੰਘ, ਜਸਵਿੰਦਰ ਸਿੰਘ, ਅਮਨਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

No comments:


Wikipedia

Search results

Powered By Blogger