ਪੰਜਾਬ ਵਿਰਸੇ ਦੇ ਗ੍ਰਾਸ ਕਲਾਕਾਰ ਆਪ ਪਾਰਟੀ ਦਫਤਰ ਪੁੱਜੇ
ਖਰੜ, 22 ਅਗਸਤ : ਪੰਜਾਬ
ਵਿਰਸੇ ਦੇ ਕਲਾਕਾਰ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਖਰੜ ਸਥਿਤ ਆਮ ਆਦਮੀ
ਪਾਰਟੀ ਦਫਤਰ ਵਿਖੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਨਾਲ
ਮੁਲਾਕਾਤ ਕੀਤੀ।
ਕਲਾਕਾਰ ਚੌਹਾਨ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਉਹ
ਵਿਲੱਖਣ ਕਲਾ ਦੇ ਮਾਹਿਰ ਹਨ ਜੋ ਘਾਹ ਦੀ ਤੀਲੀਆਂ ਤੋਂ ਅੱਖਾਂ ਉੱਤੇ ਪੱਟੀ ਬੰਨ੍ਹ ਘਾਹ
ਨਾਲ ਕਲਾਕ੍ਰਿਤੀਆਂ ਬਣਾਉਂਦੇ ਹਨ।ਪੰਜਾਬ ਸਰਕਾਰ ਵੱਲੋ ਓੁਨਾਂ ਨੂੰ ਦੇਸ਼ ਦਾ (ਅਜਿਹੀ
ਕਲਾਕ੍ਰਿਤੀ) ਦਾ ਇਕਲੌਤਾ ਕਲਾਕਾਰ ਐਲਾਨਿਆ ਜਾ ਚੁੱਕਿਆ ਹੈ।
ਉਨਾਂ ਕਿਹਾ ਕਿ ਪੰਜਾਬ ਨੂੰ
ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਉਨਾਂ ਦਾ ਮੁੱਖ ਟੀਚਾ ਹੈ, ਪੰਜਾਬ ਨੂੰ ਕਲਾ ਖੇਤਰ ਵਿਚ
ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਤੇ ਵਿਚਾਰ ਵਾਰਤਾ ਹੋਈ।ਜਿਸ ਵਿਚ ਸਰਕਾਰ ਤੇ ਕਲਾਕਾਰ
ਦੋਂਵੇ ਨੂੰ ਮਿਲਕੇ ਕਾਮ ਕਰਨ ਉੱਤੇ ਸਹਿਮਤੀ ਬਣੀ। ਇਸ ਮੌਕੇ ਚੌਹਾਨ ਵਲੋਂ ਦੁਰਲਬ ਘਾਹ ਦੇ
ਸ਼੍ਰੀ ਇਕ ਓਂਕਾਰ ਸਾਹਿਬ ਦਾ ਚਿਤਰ ਭੇਂਟ ਦਿੱਤਾ। ਜਿਸਦੀ ਮੂਲ ਕਲਾਕ੍ਰਿਤੀ ਗੁਰਦੁਆਰਾ
ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸੁਸ਼ੋਬਿਤ ਹੈ।ਚੌਹਾਨ ਨੇ ਕਿਹਾ ਪੰਜਾਬ ਗੁਰੂ ਪੀਰਾਂ
ਦੀ ਧਰਤੀ ਹੈ ਅਤੇ ਸਾਡਾ ਪੰਜਾਬ ਕਲਾ ਅਤੇ ਵਿਰਾਸਤ ਨਾਲ ਭਰਪੂਰ ਹੈ।ਜਲਦ ਹੀ ਪੰਜਾਬ ਕਲਾ
ਖੇਤਰ ਵਿਚ ਦੇਸ਼ ਦਾ ਨੰਬਰ ਇਕ ਸੂਬਾ ਬਣਕੇ ਉਭਰੇਗਾ ਅਤੇ ਟੂਰਿਜ਼ਮ ਲਈ ਬਹੁਤ ਸੋਹਣੇ ਢੰਗ
ਨਾਲ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਦਫਤਰ ਇੰਚਾਰਜ ਗੁਰਚਰਨ ਸਿੰਘ, ਰਘਵੀਰ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਬਬਲਾ ਸਿੰਘ ਤੋਂ ਇਲਾਵਾ ਵਰਕਰ ਮੌਜੂਦ ਸਨ।
No comments:
Post a Comment