ਖਰੜ, 19 ਜਨਵਰੀ : ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਖਰੜ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਜਸਪ੍ਰੀਤ ਕੌਰ ਲੌਗੀਆ, ਪਰਮਿੰਦਰ ਸਿੰਘ ਲੌਗੀਆ ਅਤੇ ਅਜੀਤ ਸਿੰਘ ਸਰਕਲ ਪ੍ਰਧਾਨ ਖਰੜ ਵੱਲੋਂ ਵਾਰਡ ਨੰਬਰ 19 ਵਿਚ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
ਇਸ ਮੌਕੇ ਵਾਰਡ ਵਾਸੀਆਂ ਨੇ ਰਣਜੀਤ ਸਿੰਘ ਗਿੱਲ ਨਾਲ ਚੱਲਣ ਦਾ ਵਾਅਦਾ ਕੀਤਾ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿੱਲ ਵਿਕਾਸ ਦੇ ਮਸੀਹਾ ਹਨ ਅਤੇ ਹਰ ਇੱਕ ਦੇ ਦੁੱਖ ਸੁੱਖ ਦੇ ਸਾਥੀ ਹਨ ਇਸ ਲਈ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇਗਾ। ਇਸ ਮੌਕੇ ਜਸਪ੍ਰੀਤ ਕੌਰ ਲੌਂਗੀਆ ਪ੍ਰਧਾਨ ਨਗਰ ਕੌਂਸਲ ਖਰੜ, ਪਰਮਿੰਦਰ ਸਿੰਘ ਲੋਂਗੀਆ, ਅਜੀਤ ਸਿੰਘ ਸਰਕਲ ਪ੍ਰਧਾਨ ਖਰੜ, ਕੌਂਸਲਰ ਮਾਨ ਸਿੰਘ, ਕੌਂਸਲਰ ਜਸਵੀਰ ਸਿੰਘ ਝੁੱਗੀਆਂ, ਕੌਂਸਲਰ ਜਸਵੀਰ ਸਿੰਘ ਬਡਾਲੀ, ਕੌਂਸਲਰ ਅਮਨਦੀਪ ਸਿੰਘ, ਕੌਂਸਲਰ ਕੇਸਰ ਸਿੰਘ, ਨੰਬਰਦਾਰ ਰਜਿੰਦਰ ਸਿੰਘ, ਸਰਕਲ ਪ੍ਰਧਾਨ ਜਸਵੀਰ ਸਿੰਘ, ਸਰਕਲ ਪ੍ਰਧਾਨ ਹਨੀ ਸੰਧੂ, ਜਸਵੰਤ ਸਿੰਘ ਸ਼ਿੰਦਾ ਕੌਂਸਲਰ, ਗੁਰਪਾਲ ਸਿੰਘ ਕੌਂਸਲਰ, ਹਰਪ੍ਰੀਤ ਸਿੰਘ ਗੁੱਜਰਾਲ ਕੌਂਸਲਰ, ਜੋਤੀ ਗੁੱਜਰਾਲ ਕੌਂਸਲਰ ਸਮੇਤ ਵਾਰਡ ਨੰਬਰ 19 ਦੇ ਸਥਾਨਕ ਵਾਸੀ ਹਾਜ਼ਰ ਸਨ।
No comments:
Post a Comment