ਹਲਕੇ ਨੂੰ ਸਮੇ ਦਾ ਹਾਣੀ ਬਣਾਵਾਂਗਾ-ਇਕਬਾਲ ਸਿੰਘ ਲਾਲਪੁਰਾ
ਚੰਡੀਗੜ 15 ਫਰਵਰੀ : ਅਕਾਲੀ ਦੱਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਦੀ ਅਗਵਾਈ ਹੇਠ ਅਹਿਮ ਮੀਟਿੰਗ ਉਪਰੰਤ ਐਲਾਨ ਕੀਤਾ ਕਿ , ਉਨਾ ਦੀ ਪਾਰਟੀ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਨੂੰ ਜਿਤਾਉਣ ਲਈ ਦਿਨ –ਰਾਤ ਇੱਕ ਕਰੇਗੀ । ਇਹ ਐਲਾਨ ਉਨਾ ਪ੍ਰੈਸ-ਕਾਨਫਰੈਸ ਦੌਰਾਨ ਕੀਤਾ ਹੈ । ਸਾਬਕਾ ਸਪੀਕਰ ਮੁਤਾਬਕ ਸ.ਲਾਲਪੁਰਾ ਗੁਰਸਿੱਖ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਅਤੇ ਉੱਚ ਪੁਲਿਸ ਅਧਿਕਾਰੀ ਵੱਜੋ ਸੇਵਾ ਮੁਕਤ ਹੋਏ ਹਨ ਜਿੰਨਾ ਦਾ ਸ਼ਾਨਦਾਰ ਤੇ ਸਾਫ-ਸੁਥਰਾ ਅਕਸ ਹੈ ।
ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦਾ ਅਹਿਮ ਅਹੁਦਾ ਛੱਡ ਕੇ ਚੋਣ ਮੈਂਦਾਨ ਵਿੱਚ ਕੁੱਦੇ ਹਨ ਤਾਂ ਜੋ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਅਵਾਜ਼ ਬਣ ਸਕਣ । ਪੰਜਾਬ ਦੇ ਮੌਜੂਦਾ ਰਾਜਸੀ,ਧਾਰਮਿਕ, ਆਰਥਿਕ ਅਤੇ ਸਮਾਜਿਕ ਹਲਾਤਾਂ ਦੇ ਮੱਦੇ ਨਜ਼ਰ, ਇਕਬਾਲ ਸਿੰਘ ਲਾਲਪੁਰਾ ਵਰਗੇ ਬੁੱਧੀਜੀਵੀਆਂ ਦੀ ਸੂਬੇ ਨੂੰ ਲੋੜ ਹੈ ਤੇ ਲੋਕ ਬਦਲਾਅ ਲਈ ਬੇਹੱਦ ਗੰਭੀਰਤਾ ਨਾਲ ਅਵਾਜ਼ ਬੁਲੰਦ ਕਰ ਰਹੇ ਹਨ । ਰਵੀਇੰਦਰ ਸਿੰਘ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਭਾਜਪਾ ਕੌਮੀਂ ਪਾਰਟੀ ਹੈ, ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਵਿਦੇਸ਼ਾਂ ਵਿੱਚ ਅਕਸ ਉਚਾ ਕਰਨ ਦੇ ਨਾਲ ਨਾਲ ਇਸ ਖਿਤੇ ਚ ਸਥਿਰਤਾ ਲਿਆਦੀ ਹੈ ਤੇ ਦੇਸ਼ ਦੀ ਰਾਜਨੀਤੀ ਨੂੰ ਇਕ ਨਵੀ ਦਿਸ਼ਾ ਪ੍ਰਦਾਨ ਕਰਦਿਆਂ ਪੰਜਾਬ ਦੇ ਲੌਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਲੀਹ ਤੋਂ ਲੱਥੇ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ, ਪਾਰਟੀ ਵੱਲੋ ਵਚਨਬੱਧ ਹਨ। ਸਾਬਕਾ ਸਪੀਪਕਰ ਰਵੀਇੰਦਰ ਸਿੰਘ ਨੇ ਸਵਾਲਾ ਦੇ ਜਵਾਬ ਵਿੱਚ ਦਸਿੱਆ ਕੇ ਵਿਰੋਧੀ ਧਿਰ ਦੇ ਚੋਣ ਲੜ ਰਹੇ ਉਮੀਦਵਾਰ ਬਾਹਰੀ ਹਲਕਿਆ ਦੇ ਹਨ ਪਰ ਸ. ਲਾਲਪੁਰਾ ਇਸ ਹਲਕੇ ਨਾਲ ਸਬੰਧਤ ਹਨ । ਉਨਾ ਇਹ ਵੀ ਕਿਹਾ ਕਿ ਸਿੱਖਾ ਦੀ ਸਿਰਮੌਰ ਜੱਥੇਬੰਦੀ ਗੁਰਦੁਆਰਾ. ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋ ਤਰਨ ਤਾਰਨ ਸਾਹਿਬ ਵਿੱਖੇ ਹੋਏ ਧਾਰਮਿਕ ਸਮਾਗਮ ਚ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਤ ਕੀਤਾ ਗਿਆ ਸੀ । ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਵਾਅਦਾ ਕੀਤਾ ਕਿ ਉਹ ਹਲਕੇ ਦੇ ਲੋਕਾਂ ਦੀ ਤਕਦੀਰ ਬਦਲਣ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਸਮੇ ਦੇ ਹਾਣੀ ਬਣ ਸਕੀਏ । ਉਨਾ ਸਪੱਸ਼ਟ ਕੀਤਾ ਕਿ ਇਹ ਚੋਣਾ ਇਤਿਹਾਸਕ ਹਨ ਅਤੇ ਪਹਿਲੀ ਵਾਰ ਹੈ ਕਿ ਭਾਜਪਾ ਕੌਮੀ ਪਾਰਟੀ ਵੱਜੋ ਚੋਣ ਮੈਦਾਨ ਵਿੱਚ ਹੈ ਤੇ ਉਹ ਦਾਅਵਾ ਕਰਦੇ ਹਨ ਕਿ ਮੋਦੀ ਹਕੂਮਤ ਪਰਖੀਆਂ ਪਾਰਟੀਆਂ ਤੋ ਵੱਖਰਾਂ ਪੰਜਾਬ ਵੇਖਣਾ ਚਾਹੁੰਦੀ ਹੈ । ਇਹ ਪੰਜਾਬੀਆ ਲਈ ਸੁਨਹਿਰੀ ਮੌਕਾ ਹੈ ਕਿ ਭਾਜਪਾ ਦੀ ਅਗਵਾਈ ਹੇਠ ਸਰਕਾਰ ਪੰਜਾਬ ਵਿੱਚ ਬਣ ਸਕੇ ।
No comments:
Post a Comment