ਕੁਰਾਲੀ, 16 ਫਰਵਰੀ :ਕਾਂਗਰਸ ਅਤੇ ਬਾਦਲਾਂ ਨੇ ਆਪਸੀ ਸਮਝੌਤੇ ਤਹਿਤ ਸਰਕਾਰ ਬਣਾਉਂਦੇ ਹੋਏ ਅਰਸਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੈ। ਉਨ੍ਹਾਂ ਨੇ ਪੰਜਾਬ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹਾਉਂਦੇ ਹੋਏ ਪੰਜਾਬ ਨੂੰ ਬਰਬਾਦੀ ਦੀ ਕਗਾਰ 'ਤੇ ਲਿਆ ਖੜ੍ਹਾ ਕੀਤਾ ਹੈ। ਇਨ੍ਹਾਂ ਵੱਲੋਂ ਫੇਰ ਤੋਂ ਫੋਕੇ ਐਲਾਨ ਕਰਕੇ ਸੂਬੇ ਦੇ ਲੋਕਾਂ ਨੂੰ ਭਰਮਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਪਿੰਡਾਂ ਵਿਖੇ ਜਨਸਭਾਵਾਂ ਦੌਰਾਨ ਕਿਹਾ ਕਿ ਆਖ਼ਰਕਾਰ ਪੰਜਾਬ ਦੇ ਲੋਕ ਇਸ ਵਾਰ ਧੋਖਾ ਨਹੀਂ ਖਾਣਗੇ।
ਬੁੱਧਵਾਰ ਅਨਮੋਲ ਗਗਨ ਮਾਨ ਨੇ ਹਲਕੇ 'ਚ ਪੈਂਦੇ ਪਿੰਡ ਤੀੜਾ, ਬੰਸੇਪੁਰ, ਸੰਗਾਲਾ, ਘੰਡੋਲੀ, ਭਗਤ ਮਾਜਰਾ, ਰਾਣੀ ਮਾਜਰਾ, ਸੈਣੀ ਮਾਜਰਾ, ਡੋਡੇ ਮਾਜਰਾ, ਰਸੂਲਪੁਰ, ਸਲਾਮਤਪੁਰ, ਪੈਂਤਪੁਰ, ਰਤਵਾੜਾ, ਮੁੱਲਾਂਪੁਰ, ਮਿਲਖ, ਮਸਤਗੜ੍ਹ, ਧਨੋਰਾਂ ਅਤੇ ਤੋਗਾ ਵਿਖੇ ਜਨਸਭਾਵਾਂ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਲੋਕ ਬੇਸਬਰੀ ਨਾਲ ਬਦਲਾਅ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਕੰਮ ਕਰਕੇ ਵਖਾਉਣ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ ਅਤੇ ਦੂਜੇ ਪਾਸੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਦਾ ਲੋਟੂ ਟੋਲਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਇਮਾਨਦਾਰ ਚੋਣ ਕਰਨ ਲਈ ਪੱਬਾਂ ਭਾਰ ਹਨ।
ਇਸ ਮੌਕੇ ਮਾਨ ਨੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਅਤੇ ਉਨ੍ਹਾਂ ਨੂੰ ਮੁੜਕੇ ਪਿੱਛੇ ਵੇਖਣਾ ਦੀ ਲੋੜ ਨਹੀਂ ਪਵੇਗੀ। 'ਆਪ' ਸਰਕਾਰ ਪੰਜਾਬ ਦੇ ਸਮਾਜਕ ਅਤੇ ਆਰਥਿਕ ਵਿਕਾਸ ਨੂੰ ਮੁੜ ਲੀਹ 'ਤੇ ਪਾਉਂਦੇ ਹੋਏ ਪੰਜਾਬ ਨੂੰ ਮੁੜ ਸੁਰਜੀਤ ਕਰੇਗੀ।
No comments:
Post a Comment