ਖਰੜ, 06 ਫਰਵਰੀ : ਹਲਕਾ ਖਰੜ ਵਿਖੇ ਵੇਦ ਬ੍ਰਾਹਮਣ ਸਭਾ ਵੱਲੋਂ ਡੇਰਾ ਮਹੰਤ ਅਤੇ ਸੰਸਥਾ ਦੇ ਚੇਅਰਮੈਨ ਯੋਗੀ ਰਾਮ ਨਾਥ ਦੀ ਅਗਵਾਈ ਵਿੱਚ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੁਰਗਾ ਦੇਵੀ ਮੰਦਿਰ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਡੇਰੇ ਦੇ ਮੁਖੀ ਵੱਲੋਂ ਆਸ਼ੀਰਵਾਦ ਦੇ ਕੇ ਸ.ਰਾਣਾ ਗਿੱਲ ਦੇ ਹੱਕ ਵਿੱਚ ਭਾਰੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।ਇਸ ਮੌਕੇ 'ਤੇ ਸ.ਗਿੱਲ ਜੀ ਨੇ ਮੰਦਿਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਡੇਰੇ ਦੇ ਮੁਖੀ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦਿਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸ. ਰਾਣਾ ਗਿੱਲ ਨੇ ਕਿਹਾ ਕਿ ਇਹ ਉਹਨਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਨੂੰ ਇਸ ਸੰਸਥਾ ਤੋਂ ਏਨਾ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ
ਜੋ ਕਿ ਮੇਰੇ ਲਈ ਬਹੁਤ ਹੀ ਕੀਮਤੀ ਸਰਮਾਇਆ ਹੈ।ਇਸ ਸੰਸਥਾ ਲਈ ਮੈਂ ਹਮੇਸ਼ਾ ਆਪਣੀ ਨੇਕ ਕਮਾਈ ਵਿੱਚੋਂ ਸੇਵਾ ਕਰਾਂਗਾ।ਹਲਕੇ ਦੀ ਇਸ ਸੰਸਥਾ ਨੇ ਸ਼ੁਰੂ ਤੋਂ ਹੀ ਹਲਕੇ ਦੀ ਭਲਾਈ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਹਨ ਤੇ ਸਾਨੂੰ ਵੀ ਏਥੋਂ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੋ ਕਿ ਮੇਰੇ ਲਈ ਬਹੁਤ ਹੀ ਵਡਭਾਗੀ ਗੱਲ ਹੈ।ਇਸ ਮੌਕੇ 'ਤੇ ਸ. ਰਾਣਾ ਗਿੱਲ ਜੀ ਦੇ ਨਾਲ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਪੰਡਿਤ ਪਿਆਰੇ ਲਾਲ,ਪੰਕਜ ਸ਼ਰਮਾ ਪ੍ਰਧਾਨ, ਸੰਜੇ ਪ੍ਰਸ਼ਾਦ, ਦਿਨੇਸ਼ ਪ੍ਰਸ਼ਾਦ, ਰਾਜੇਸ਼ ਨੌਟਿਆਲ, ਵਿਨੋਦ ਪ੍ਰਸ਼ਾਦ, ਦੀਪਕ ਓਨਿਆਲ, ਰਾਮ ਪ੍ਰਕਾਸ਼, ਹਰੀਸ਼ ਨੌਟਿਆਲ, ਮੂਰਤੀ ਰਾਮ, ਕਿਸ਼ੋਰੀ ਲਾਲ, ਯੂਥ ਅਕਾਲੀ ਆਗੂ ਅਮਨ ਸ਼ਰਮਾ, ਰਾਹੁਲ ਗੁਪਤਾ ਤੇ ਵਿੱਕੀ ਮੌਜੂਦ ਸਨ।
No comments:
Post a Comment