ਖਰੜ, 10 ਫ਼ਰਵਰੀ : ਹਲਕਾ ਖਰੜ ਦੇ ਪਿੰਡ ਬਹਾਲਪੁਰ ਤੋਂ ਮੌਜੂਦਾ ਸਰਪੰਚ ਲਖਵਿੰਦਰ ਸਿੰਘ, ਪ੍ਰਦੀਪ ਸਿੰਘ ਪੰਚ, ਕਰਮ ਸਿੰਘ ਪੰਚ, ਜਸਬੀਰ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਇਸ ਮੌਕੇ 'ਤੇ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਵਿਧਾਨ ਸਭਾ ਹਲਕਾ ਖਰਡ਼ ਨੇ ਉਨ੍ਹਾਂ ਦਾ ਪਾਰਟੀ ਵਿੱਚ ਆਉਣ 'ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਹਲਕੇ ਦੇ ਲੋਕਾਂ ਵਿੱਚ ਹਲਕੇ ਦੇ ਬਦਲਾਅ ਅਤੇ ਪਾਰਟੀ ਪ੍ਰਤੀ ਉਤਸ਼ਾਹ ਨੂੰ ਦੇਖ ਕੇ ਸਾਡਾ ਹੌਂਸਲਾ ਵਧਿਆ ਹੈ।
ਇਸ ਪ੍ਰਕਾਰ ਲੋਕਾਂ ਦਾ ਕਾਂਗਰਸ ਵੱਲੋਂ ਮੂੰਹ ਮੋੜ ਲੈਣਾ ਵੀ ਇਹਨਾਂ ਦੀ ਜਾਗਰੂਕਤਾ ਅਤੇ ਸੂਝ ਦਾ ਪ੍ਰਮਾਣ ਹੈ ਕਿਉਂਕਿ ਲੋਕ ਹੁਣ ਕਾਂਗਰਸ ਦੇ ਝੂਠੇ ਲਾਰਿਆਂ ਤੇ ਝੂਠੀਆਂ ਨੀਤੀਆਂ ਤੋਂ ਭਲੀ -ਭਾਂਤ ਜਾਣੂੰ ਹੋ ਚੁੱਕੇ ਹਨ ।ਸੋ ਅਸੀਂ ਇਹਨਾਂ ਵਰਕਰਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਭਰੋਸਾ ਦਿਵਾਉਂਦੇ ਹਾਂ ਕਿ ਇਹਨਾਂ ਨੂੰ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਅਸੀਂ ਪਿੰਡ ਵਾਸੀਆਂ ਦੇ ਇਸ ਸਹਿਯੋਗ ਤੇ ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸ.ਗਿੱਲ ਨੇ ਇਸ ਮੌਕੇ ਉਹਨਾਂ ਨੂੰ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਤੋਂ ਜਾਣੂੰ ਵੀ ਕਰਵਾਇਆ ਅਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ 'ਤੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ ਘੱਟੋ-ਘੱਟ 50% ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਬਾਕੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ 'ਤੇ ਸ.ਗਿੱਲ ਨਾਲ ਸਮੁੱਚੀ ਅਕਾਲੀ ਬਸਪਾ ਲੀਡਰਸ਼ਿਪ ਵੀ ਮੌਜੂਦ ਰਹੀ।
No comments:
Post a Comment