ਮੋਹਾਲੀ, 04 ਫਰਵਰੀ : ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪ ਪਾਰਟੀ ਦੇ ਮੋਹਾਲੀ ਤੋਂ ਉਮੀਦਵਾਰ ਜਿਹੜੇ ਪੰਜਾਬ ਦੀਆਂ ਚੋਣਾਂ ਵਿਚ ਸਭ ਤੋਂ ਅਮੀਰ ਉਮੀਦਵਾਰ ਹਨ, ਆਉਣ ਵਾਲੀ 20 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਆਪਣੀ ਹਾਰ ਨੂੰ ਦੇਖਦੇ ਹੋਏ ਆਪਣੇ ਪੈਸਿਆਂ ਦੀ ਤਾਕਤ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
ਸਿੱਧੂ ਨੇ ਕਿਹਾ ਕਿ ਆਪਣੀ ਜਿੱਤ ਸੁਨਿਸ਼ਚਿ ਕਰਨ ਦੇ ਲਈ ਆਪ ਉਮੀਦਵਾਰ ਵੱਲੋਂ ਅਪਣਾਈਆਂ ਗਈਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਜਾਣਗੀਆਂ ਕਿਉਂਕਿ ਮੋਹਾਲੀ ਦੇ ਵੋਟਰਾਂ ਨੇ ਪਹਿਲਾਂ ਹੀ ਕਾਂਗਰਸ ਨੂੰ ਆਪਣੀ ਵੋਟ ਅਤੇ ਸਮਰਥਨ ਦੇਣ ਦਾ ਮਨ ਬਣਾ ਲਿਆ ਹੈ | ਮੋਹਾਲੀ ਦੇ ਵੋਟਰ ਆਪਣੀਆਂ ਵੋਟਾਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦੇ ਹਨ | ਉਹ ਮੋਹਾਲੀ ਦੇ ਵਿਕਾਸ ਦੇ ਨਾਮ ਤੇ ਵੋਟ ਪਾਉਣਗ ਜਿਹੜਾ ਮੋਹਾਲੀ ਨੇ ਪਿਛਲੇ 5 ਸਾਲਾਂ ਵਿਚ ਕਾਂਗਰਸ ਦੇ ਰਾਜ ਵਿਚ ਦੇਖਿਆ ਹੈ |
ਸਿੱਧੂ ਨੇ ਅੱਗੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੂੰ ਉਨ੍ਹਾਂ ਤੇ ਪੂਰਾ ਵਿਸ਼ਵਾਸ ਹੈ ਅਤੇ ਉਹ ਜਾਣਦੇ ਹਨ ਕਿ ਲਗਾਤਾਰ ਚੌਥੀ ਵਾਰ ਜਿੱਤਣ ਦੇ ਬਾਅਦ ਉਹ ਮੋਹਾਲੀ ਨੂੰ ਵਿਕਾਸ ਦੇ ਰਾਹ ਤੇ ਹੋਰ ਅੱਗੇ ਲੈ ਜਾਣਗੇ |
ਸਿੱਧੂ ਨੇ ਕਿਹਾ, ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਉਮੀਦਵਾਰ ਨੂੰ ਵਿਧਾਨ ਸਭਾ ਚੋਣਾਂ ਵਿਚ ਵੀ ਉਸੇ ਨਤੀਜੇ ਦਾ ਸਾਹਮਣਾ ਕਰਨਾ ਪਵੇਗਾ ਜਿਹੜਾ ਉਨ੍ਹਾਂ ਨੂੰ ਮੋਹਾਲੀ ਨਗਰ ਦੀਆਂ ਪਿਛਲੀਆਂ ਚੋਣਾਂ ਦੇ ਦੌਰਾਨ ਦੇਖਣ ਨੂੰ ਮਿਲਿਆ ਸੀ ਜਦੋਂ ਉਹ ਆਪਣੇ ਹੀ ਵਾਰਡ ਤੋਂ ਚੋਣ ਹਾਰ ਗਏ ਸਨ | ਸਿੱਧੂ ਨੇ ਕਿਹਾ ਕਿ ਇਸ ਵਾਰ ਫਿਰ ਉਨ੍ਹਾਂ ਨੂੰ ਆਪਣੀ ਹਾਰ ਤੋਂ ਪੈਸਿਆਂ ਦੀ ਤਾਕਤ ਨਹੀਂ ਬਚਾ ਸਕੇਗੀ |
ਉਨ੍ਹਾਂ ਨੇ ਕਿਹਾ, ਸਾਲ 2017 ਦੀ ਤਰ੍ਹਾਂ ਚੋਣਾਂ ਦੀ ਮਿਤੀ ਆਉਣ ਤੱਕ ਆਪ ਪਾਰਟੀ ਬਿਖਰ ਜਾਵੇਗੀ | ਪਾਰਟੀ ਦਾ ਅਸਲੀ ਚਿਹਰਾ ਹੁਣ ਲੋਕਾਂ ਦੇ ਸਾਹਮਣੇ ਆਉਣ ਲੱਗਿਆ ਹੈ | ਪੰਜਾਬ ਵਿਚ ਇਸਦੀ ਜੋੜ ਤੋੜ ਵਾਲੀ ਰਾਜਨੀਤੀ ਨੂੰ ਲੋਕ ਫਿਰ ਤੋਂ ਅਸੀਵਕਾਰ ਕਰ ਦੇਣਗੇ | ਅਸਲ ਵਿਚ ਪਾਰਟੀ ਹੁਣ ਲੋਕਾਂ ਵਿਚ ਵੱਡੇ ਪੱਧਰ ਤੇ ਆਪਣਾ ਭਰੋਸਾ ਗੁਆ ਰਹੀ ਹੈ | ਪਾਰਟੀ ਹੁਣ ਨਾਮ ਦੀ ਆਮ ਆਦਮੀ ਪਾਰਟੀ ਹੈ | ਪਾਰਟੀ ਤੇ ਹੁਣ ਸੱਤਾ ਅਤੇ ਪੈਸੇ ਦਾ ਬੋਲਬਾਲਾ ਹੈ | ਪੰਜਾਬ ਵਿਚ ਪਾਰਟੀ ਦਾ ਆਧਾਰ ਬਣਾਉਣ ਵਾਲੇ ਹੁਣ ਪਾਰਟੀ ਦੇ ਨਾਲ ਨਹੀਂ ਹਨ | ਸਿਧੱੂ ਨੇ ਕਿਹਾ ਕਿ ਪਾਰਟੀ ਹੁਣ ਆਤਮ ਕੇਂਦਰਿਤ ਅਗਵਾਈ ਵੱਲੋਂ ਕੰਟਰੋਲਡ ਹੈ, ਜਿਸਦਾ ਆਮ ਆਦਮੀ ਦੀਆਂ ਸਮੱਸਿਆਵਾਂ ਨਾਲ ਕੋਈ ਲੈਣ ਦੇਣ ਨਹੀਂ ਹੈ |
ਸਿੱਧੂ ਨੇ ਕਿਹਾ ਕਿ ਆਪ ਨੇਤਾ ਅਧਾਰਹੀਣ ਵਾਅਦੇ ਕਰ ਰਹੇ ਹਨ ਜਿਨ੍ਹਾਂ ਦਾ ਪੰਜਾਬ ਵਿਚ ਕੋਈ ਮਹੱਤਵ ਨਹੀਂ ਹੈ | ਅਸਲ ਵਿਚ, ਦਿੱਲੀ ਮਾਡਲ ਇੱਕ ਫਲਾਪ ਮਾਡਲ ਹੈ | ਜਿਸ ਹੈਲਥ ਸਿਸਟਮ ਤੇ ਦਿੱਲੀ ਆਪ ਸਰਕਾਰ ਐਨੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੀ ਹੈ, ਉਹ ਕੋਵਿਡ ਦੇ ਸਿਖਰ ਦੇ ਦੌਰਾਨ ਬੁਰੀ ਤਰ੍ਹਾਂ ਚਰਮਰਾ ਗਿਆ ਸੀ | ਇਹ ਮੋਹਾਲੀ ਸੀ ਜਿੱਥੇ ਦਿੱਲੀ ਦੇ ਕਈ ਲੋਕ ਆਪਣੇ ਇਲਾਜ ਦੇ ਲਈ ਪਹੁੰਚੇ ਸਨ |
ਸਿੱਧੂ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਆਪ ਚਾਰੇ ਖਾਨੇ ਚਿੱਤ ਹੋਵੇਗੀ ਅਤੇ ਪਿਛਲੀ ਵਾਰ ਦੀ ਤਰ੍ਹਾਂ ਕਾਂਗਰਸ ਪਾਰਟੀ ਪੰਜਾਬ ਵਿਚ ਪ੍ਰਚੰਡ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ |
No comments:
Post a Comment