ਕੁਲਵੰਤ ਸਿੰਘ ਨੂੰ ਵੱਡੀ ਲੀਡ ਤੇ ਮੋਹਾਲੀ ਹਲਕੇ ਤੋਂ ਜਿਤਾਵਾਂਗੇ -ਹਰਸੁਖਇੰਦਰ ਸਿੰਘ ਬੱਬੀ ਬਾਦਲ
ਮੁਹਾਲੀ 04 ਫਰਵਰੀ : ਮੋਹਾਲੀ ਹਲਕੇ ਦੇ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਲਬੀਰ ਸਿੰਘ ਸਿੱਧੂ ਦੀ ਇਸ ਵਾਰ ਮੋਹਾਲੀ ਹਲਕੇ ਤੋਂ ਹਾਰ ਤੈਅ ਹੈ । ਅੱਜ ਪੂਰੇ ਪੰਜਾਬ ਭਰ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੱਤਾ ਹੋਇਆ ਹੈ ਅਤੇ ਮੋਹਾਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਂ ਦੀ ਹਨ੍ਹੇਰੀ ਚੱਲੀ ਹੋਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਦੀ ਆਗੂ ਕੁਲਵੰਤ ਸਿੰਘ ਨੇ ਆਪਣੇ ਮੁੱਖ ਦਫ਼ਤਰ ਸੈਕਟਰ 79 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ।
ਕੁਲਵੰਤ ਸਿੰਘ -ਆਪ ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ ਨੇ ਕਿਹਾ ਕਿ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਲੰਮੀ ਕਤਾਰ ਲੱਗੀ ਹੋਈ ਹੈ ਅਤੇ ਇਸ ਨਾਲ ਆਪ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਲੋਕਾਂ ਨੇ ਇਹ ਮਨ ਬਣਾ ਲਿਆ ਹੈ ਕਿ ਬਲਬੀਰ ਸਿੰਘ ਸਿੱਧੂ ਵਿਧਾਇਕ ਨੂੰ ਹਰ ਹੀਲੇ ਮੋਹਾਲੀ ਹਲਕੇ ਤੋਂ ਚਲਦਾ ਕਰਨਾ ਹੈ ।ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਾ ਹੀ ਮੁਹਾਲੀ ਵਿੱਚ ਕੋਈ ਵੱਡਾ ਉਦਯੋਗ, ਨਾ ਹੀ ਕੋਈ ਵੱਡਾ ਪ੍ਰੋਜੈਕਟ, ਨਾ ਹੀ ਕੋਈ ਸਕੂਲ, ਕਾਲਜ ਜਾਂ ਇੰਜਨੀਅਰਿੰਗ ਕਾਲਜ ਅਤੇ ਨਾ ਹੀ ਕੋਈ ਸਿਹਤ ਸੇਵਾਵਾਂ ਨਾਲ ਸਬੰਧਿਤ ਪ੍ਰੋਜੈਕਟ ਆਇਆ ਹੈ । ਹਲਕੇ ਦੇ ਲੋਕਾਂ ਨੇ ਵਿਧਾਇਕ ਸਿੱਧੂ ਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ ਅਤੇ ਬਤੌਰ ਸਿਹਤ ਮੰਤਰੀ ਉਨ੍ਹਾਂ ਨੇ ਹਲਕੇ ਦੀ ਸਾਰ ਹੀ ਨਹੀਂ ਲਈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ( ਸੰਯੁਕਤ) ਤੋਂ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ ਹਰਸੁਖਿੰਦਰ ਸਿੰਘ ਬੱਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ । ਪ੍ਰਧਾਨ ਬੱਬੀ ਬਾਦਲ ਨੇ ਕਿਹਾ ਕਿ ਉਹ ਇਸ ਵਾਰ ਕੁਲਵੰਤ ਸਿੰਘ ਨੂੰ ਵੱਡੀ ਲੀਡ ਦਿਵਾ ਕੇ ਮੁਹਾਲੀ ਤੋਂ ਜਿੱਤ ਦਰਜ ਕਰਵਾਉਣਗੇ । ਦੱਸਣਾ ਬਣਦਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਕ੍ਰਿਸ਼ਚਨ ਭਾਈਚਾਰੇ ਤੋਂ ਕ੍ਰਿਸ਼ਚੀਅਨ ਸਮਾਜ ਮੁਹਾਲੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਸੰਨੀ ਬਾਵਾ ਅਤੇ ਅਤੇ ਕਾਂਗਰਸ ਪਾਰਟੀ ਤੋਂ ਮਮਤਾ ਜੈਨ- ਬਲੌਂਗੀ ਤੋਂ ਆਪਣੀਆਂ ਮਹਿਲਾ ਸਾਥੀਆਂ ਦੀ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕ੍ਰਿਸ਼ਚੀਅਨ ਭਾਈਚਾਰੇ ਦਾ ਮੁਹਾਲੀ ਹਲਕੇ ਵਿੱਚ ਵੱਡਾ ਵੋਟ ਬੈਂਕ ਹੈ । ਕ੍ਰਿਸ਼ਚੀਅਨ ਭਾਈਚਾਰੇ ਨਾਲ ਜੁੜੇ ਨੇਤਾ- ਸੰਨੀ ਬਾਵਾ ਦੇ ਕਾਂਗਰਸ ਛੱਡ ਕੇ ਕੁਲਵੰਤ ਸਿੰਘ ਦੇ ਖੇਮੇ ਵਿੱਚ ਜਾਣ ਨਾਲ ਕੁਲਵੰਤ ਸਿੰਘ ਦੀ ਜਿੱਤ ਯਕੀਨੀ ਜਾਪਦੀ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲੌਂਗੀ ਮਮਤਾ ਜੈਨ ,ਸ਼ਿਲਪੀ ,ਕੇ ਖ਼ਾਨ ,ਰੀਟਾ, ਮਾਹੀ ਸ਼ਰਮਾ ,ਗੁਰਮੀਤ ਕੌਰ ,ਸੁਸ਼ੀਲਾ ,ਰੀਤਾ, ਰਮਾ ,ਭਾਰਤੀ ਸਿੰਘ,ਬਲਦੇਵ ਸਿੰਘ ,ਹਨੀ ਰਾਣਾ ਜਗਤਪੁਰਾ , ਲਖਵੀਰ ਸਿੰਘ ,ਇੰਦਰਜੀਤ ਕੌਰ ,ਸੁਮਿਤ ਫੇਸ -11,ਪਰਵੀਨ ,ਪਰਦੀਪ ਕੁਮਾਰ, ਕ੍ਰਿਸ਼ਨਪਾਲ ,ਗੁਰਨਾਮ ਸਿੰਘ , ਵਿਕਰਮ ਸਿੰਘ,
ਜਗਦੀਪ ਸਿੰਘ ਚੰਨੀ ,ਸੁਖਵਿੰਦਰ ਸਿੰਘ ਬਿੱਟੂ ਗਿਰਧਾਰੀ ਲਾਲ ਅੰਬ ਸਾਹਿਬ ਕਾਲੋਨੀ, ਨਰਿੰਦਰ ਸਿੰਘ ਸੈਣੀ ,ਕਰਤਾਰ ਸਿੰਘ ਫੇਜ਼ ਗਿਆਰਾਂ ਅਤੇ ਮੁਨੀਸ਼ ਕੁਮਾਰ ਹਨੀ -7 ਹਾਜ਼ਰ ਸਨ ।
No comments:
Post a Comment