SBP GROUP

SBP GROUP

Search This Blog

Total Pageviews

ਰਣਜੀਤ ਸਿੰਘ ਗਿੱਲ ਨੂੰ ਮਿਲ ਰਿਹਾ ਭਾਰੀ ਸਮਰਥਨ।ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ।

ਖਰੜ, 07 ਫਰਵਰੀ : ਹਲਕੇ ਖਰੜ ਦੇ ਵੱਖ-ਵੱਖ ਪਿੰਡਾਂ ਤੋਂ ਸ.ਰਣਜੀਤ ਸਿੰਘ ਗਿੱਲ ਨੂੰ ਮਿਲ ਰਿਹਾ ਭਾਰੀ ਸਮਰਥਨ।ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ।ਗੋਲਡਨ ਸਿਟੀ ਖਰਡ਼ ਵਿਚ ਹਰਦੀਪ ਸਿੰਘ ਦੀਪਾ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ।ਇਸ ਵਿੱਚ ਸ.ਰਣਜੀਤ ਸਿੰਘ ਗਿੱਲ ਨੇ ਆਪਣੀ ਲੀਡਰਸ਼ਿਪ ਸਮੇਤ ਸ਼ਮੂਲੀਅਤ ਕੀਤੀ।ਲੋਕਾਂ ਨੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ।ਮੀਟਿੰਗ ਦੌਰਾਨ ਹਰਮਨ ਕੋਰਾ, ਗੁਰਮਿੰਦਰ ਸਿੰਘ, ਖੜਕ ਸਿੰਘ, ਲੱਕੀ, ਗੌਰਵ, ਵਿਸ਼ਾਲ, ਭਾਗ ਸਿੰਘ ਸ਼ਾਮਿਲ ਰਹੇ। ਸ. ਗਿੱਲ ਨਾਲ ਸਾਬਕਾ ਕੌਂਸਲਰ ਜਗਤਾਰ ਸਿੰਘ ਜੱਗੂ , ਜਸਮੇਰ ਸਿੰਘ ਜੱਸੀ,ਨਿਸ਼ਾ ਸੈਣੀ, ਰੋਟਰੀ ਕਲੱਬ ਪ੍ਰਧਾਨ ਕਮਲਦੀਪ ਟਿਵਾਣਾ ਮੌਜੂਦ ਸਨ। 


ਦੂਸਰੀ ਮੀਟਿੰਗ ਵਾਰਡ ਨੰ. 1 ਰਣਜੀਤ ਸਿੰਘ ਨਗਰ ਖਰੜ ਵਿੱਚ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਇਸ ਮੀਟਿੰਗ ਦੌਰਾਨ ਅਮਰਜੀਤ ਸਿੰਘ ਮਿੰਟਾ, ਮਾਸਟਰ ਮਲਕੀਤ ਸਿੰਘ, ਦਲਜੀਤ ਸਿੰਘ, ਸਰਪੰਚ ਦਰਸ਼ਨ ਸਿੰਘ ਸ਼ਾਮਿਲ ਰਹੇ। ਤੀਸਰੀ ਮੀਟਿੰਗ ਸ਼ਿਮਲਾ ਹੋਮ ਸੋਸਾਇਟੀ ਦੇਸੂਮਾਜਰਾ ਵਿਖੇ ਹੋਈ।ਇਸ ਮੀਟਿੰਗ ਦੌਰਾਨ ਸੋਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਲਵਲੀ, ਮੀਤ ਪ੍ਰਧਾਨ ਕੇ. ਐੱਸ. ਸੰਧੂ, ਰਿਟਾਇਰਡ ਮਾਸਟਰ ਸਤਿੰਦਰ ਸਿੰਘ ਬੈਂਸ, ਕੈਸ਼ੀਅਰ ਅਮਿਤ ਸ਼ਰਮਾ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਗਿਆਨ ਚੰਦ, ਅਸ਼ਵਨੀ, ਸਾਬਕਾ ਕੌਂਸਲਰ ਹਿੰਮਤ ਸਿੰਘ, ਰਾਜਿੰਦਰ ਸਿੰਘ ਮੌਜੂਦ ਸਨ। ਸ.ਗਿੱਲ ਨੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਲੋਕਾਂ ਦਾ ਉਤਸ਼ਾਹ ਅਤੇ ਪਿਆਰ ਉਹਨਾਂ ਦੇ ਇਰਾਦਿਆਂ ਨੂੰ ਮਜ਼ਬੂਤ ਕਰ ਰਿਹਾ ਹੈ। ਉਹ ਹਮੇਸ਼ਾ ਹਲਕੇ ਦੇ ਕਾਰਜਾਂ ਲਈ ਡਟੇ ਰਹਿਣਗੇ।ਇਸ ਮੌਕੇ 'ਤੇ ਸ. ਰਾਣਾ ਗਿੱਲ ਨਾਲ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ, ਐੱਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਮੁਹਾਲੀ ਦਿਲਬਾਗ ਸਿੰਘ ਮੀਆਂਪੁਰ, ਸੰਮਤੀ ਮੈਂਬਰ ਸੱਜਣ ਸਿੰਘ, ਰੋਟਰੀ ਕਲੱਬ ਪ੍ਰਧਾਨ ਕਮਲਦੀਪ ਸਿੰਘ ਟਿਵਾਣਾ, ਮੀਤ ਪ੍ਰਧਾਨ ਹਰਿੰਦਰਪਾਲ ਸਿੰਘ, ਜਗਤਾਰ ਸਿੰਘ ਜੱਗੀ ,ਅਮਨ ਸ਼ਰਮਾ ਯੂਥ ਅਕਾਲੀ ਆਗੂ, ਪਰਮਿੰਦਰ ਸਿੰਘ ਮੌਜੂਦ ਰਹੇ ।

No comments:


Wikipedia

Search results

Powered By Blogger