ਖਰੜ, 07 ਫਰਵਰੀ : ਹਲਕਾ ਖਰੜ ਤੋਂ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਵਿਧਾਨ ਸਭਾ ਹਲਕਾ ਖਰੜ ਨਾਲ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਅਤੇ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਨੇ ਅੱਜ ਪਿੰਡ ਭਾਰਤਪੁਰ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਦਰਜਨਾਂ ਪਰਿਵਾਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਸ.ਗਿੱਲ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਇਹਨਾਂ ਪਰਿਵਾਰਾਂ ਦਾ ਦਿਲੋਂ ਧੰਨਵਾਦ ਵੀ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਪਾਰਟੀ ਦਾ ਮਾਣ ਵਧਾਇਆ ਹੈ । ਹਲਕੇ ਦੇ ਲੋਕਾਂ ਦੁਆਰਾ ਵੱਖ-ਵੱਖ ਪਾਰਟੀਆਂ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਸਾਡੀ ਪਾਰਟੀ ਦੀ ਸਫ਼ਲਤਾ ਦਾ ਪ੍ਰਮਾਣ ਹੈ
ਇਸ ਤਰ੍ਹਾਂ ਲੋਕਾਂ ਦੇ ਕਾਫ਼ਲਿਆਂ ਦਾ ਸਾਡੇ ਨਾਲ ਜੁੜਨਾ ਸਾਡੀ ਪਾਰਟੀ ਦੀ ਮਜ਼ਬੂਤੀ ਅਤੇ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਲੋਕਾਂ ਦਾ ਇਸ ਤਰ੍ਹਾਂ ਹਲਕੇ ਦੇ ਬਦਲਾਅ ਲਈ ਭਾਰੀ ਸਮਰਥਨ ਸਾਡੇ ਹੌਂਸਲੇ ਅਤੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਹ ਸਾਡੇ ਲਈ ਸ਼ੁੱਭ ਸੰਕੇਤ ਹਨ । ਸੋ ਅਸੀਂ ਇਹਨਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਹਮੇਸ਼ਾ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਹਾਂ। ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਅਮਰ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਪੰਚ ਫਤਿਹ ਸਿੰਘ, ਭਾਗ ਸਿੰਘ, ਦੀਦਾਰ ਸਿੰਘ, ਹਰਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਕੌਰ ਸਿੰਘ, ਲਾਭ ਸਿੰਘ, ਬਲਵੀਰ ਸਿੰਘ, ਭਜਨ ਸਿੰਘ
ਇਸ ਮੌਕੇ ਪਿੰਡ ਵਾਸੀ ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਮਾਨ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਮੌਕੇ ਤੇ ਸ. ਰਣਜੀਤ ਸਿੰਘ ਗਿੱਲ ਨਾਲ ਇਸ ਮੀਟਿੰਗ ਦੌਰਾਨ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸਵਾੜਾ, ਰਾਜਪੂਤ ਸਭਾ ਦੇ ਪ੍ਰਧਾਨ ਸੰਦੀਪ ਰਾਣਾ ਕਿਸਾਨ ਵਿੰਗ ਸਰਕਲ ਪ੍ਰਧਾਨ ਜਗਦੀਸ਼ ਰਾਣਾ, ਜਿਲਾ ਜਨਰਲ ਸਕੱਤਰ ਰਾਜ ਰਾਣਾ, ਜ਼ਿਲ੍ਹਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਸਾਬਕਾ ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਸਾਹਿਬ ਸਿੰਘ ਬਡਾਲੀ, ਰਣਧੀਰ ਸਿੰਘ ਧੀਰਾ ਮੌਜੂਦ ਰਹੇ।
No comments:
Post a Comment