ਖਰੜ, 07 ਫਰਵਰੀ : ਹਲਕਾ ਖਰੜ ਤੋਂ ਸ.ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਸਮਰਥਨ ਦੇਣ ਵਾਲਿਆਂ ਦਾ ਕਾਫ਼ਲਾ ਦਿਨੋ-ਦਿਨ ਵਧ ਰਿਹਾ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਸਮਰਥਨ ਦਿੱਤਾ। ਜਿਨ੍ਹਾਂ ਵਿੱਚ ਮੇਜਰ ਸਿੰਘ ਕਾਦੀਮਾਜਰਾ,ਮੱਖਣ ਸਿੰਘ ਕਾਦੀਮਾਜਰਾ,ਮਨਪ੍ਰੀਤ ਸਿੰਘ ਮਾਜਰੀ,ਭੁਪਿੰਦਰ ਸਿੰਘ ਮਾਜਰੀ,ਰਣਜੀਤ ਸਿੰਘ ਚੰਦਪੁਰ,ਅਸ਼ੋਕ ਕੁਮਾਰ ਚੰਦਪੁਰ ਅਤੇ ਚਮਨ ਸਿੰਘ ਚੰਦਪੁਰ ਸ਼ਾਮਿਲ ਹਨ।
ਇਸ ਮੌਕੇ 'ਤੇ ਸ.ਗਿੱਲ ਨੇ ਇਹਨਾਂ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਆਪਣੀ ਸਮੂਹ ਲੀਡਰਸ਼ਿਪ ਵੱਲੋਂ ਇਹਨਾਂ ਨੌਜਵਾਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨਾਂ ਨੂੰ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਮੱਦਦ ਦੇਵਾਂਗੇ ਤੇ ਹਲਕੇ ਦੇ ਵਿਕਾਸ ਕਾਰਜਾਂ ਲਈ ਵੀ ਉਤਸ਼ਾਹਿਤ ਕਰਾਂਗੇ। ਪਾਰਟੀ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਨੌਜਵਾਨ ਹਲਕੇ ਦੇ ਵਿਕਾਸ ਤੇ ਸਹੀ ਸਾਸ਼ਨ ਪ੍ਰਬੰਧ ਲਈ ਅੱਗੇ ਆ ਕੇ ਪਾਰਟੀ ਦਾ ਮਾਣ ਵਧਾ ਰਹੇ ਹਨ। ਇਸ ਮੌਕੇ ਸ.ਗਿੱਲ ਨਾਲ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਮੁਹਾਲੀ ਸਰਬਜੀਤ ਸਿੰਘ ਕਾਦੀਮਾਜਰਾ,ਸਰਕਲ ਪ੍ਰਧਾਨ ਸੁਦਾਗਰ ਸਿੰਘ ਹੁਸ਼ਿਆਰਪੁਰ, ਹਰਮੀਤ ਸਿੰਘ ਲੁਬਾਣਗਡ਼੍ਹ ਮੌਜੂਦ ਰਹੇ।
No comments:
Post a Comment