ਖਰੜ, 15 ਫਰਵਰੀ : ਖਰੜ ਦੇ ਨਿਆਗਾਓਂ ਵਿਖੇ ਵਾਰਡ ਨੰ. 19 ਗੜ੍ਹਵਾਲ ਸਭਾ ਅਤੇ ਵਿਹਾਰ ਕਲੋਨੀ ਵਿੱਚ ਮੀਟਿੰਗ ਕੀਤੀ। ਇੱਥੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।ਲੋਕਾਂ ਨੇ ਸ.ਰਣਜੀਤ ਸਿੰਘ ਗਿੱਲ ਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਦੇ ਹੱਕ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ। ਸ.ਗਿੱਲ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪ ਸਭ ਦਾ ਉਤਸ਼ਾਹ ਅਤੇ ਸਹਿਯੋਗ ਸਾਡੀ ਪਾਰਟੀ ਲਈ ਵੱਡੇ ਮਾਣ ਦੀ ਗੱਲ ਹੈ।ਤੁਹਾਡਾ ਸਭ ਦਾ ਇਹ ਮਾਣ ਹੀ ਸਾਨੂੰ ਤੇ ਸਾਡੇ ਇਰਾਦਿਆਂ ਨੂੰ ਮਜ਼ਬੂਤ ਕਰਕੇ ਹਲਕੇ ਦੇ ਵਿਕਾਸ ਲਈ ਪ੍ਰੇਰ ਰਿਹਾ ਹੈ ਤੇ ਅਸੀਂ ਹਲਕੇ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਾਂ। ਸਰਕਾਰ ਆਉਣ 'ਤੇ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਨੂੰ ਹਲਕੇ ਦੀ ਬਹਾਲੀ ਲਈ ਜਲਦੀ ਤੋਂ ਜਲਦੀ ਲਾਗੂ ਕਰਾਂਗੇ।ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ
।ਤੁਹਾਡਾ ਇਹ ਉਤਸ਼ਾਹ ਤੇ ਸਹਿਯੋਗ ਹੀ ਸਾਨੂੰ ਅੱਗੇ ਵਧਾਵੇਗਾ। ਇਸ ਮੌਕੇ ਵਾਰਡ ਨੰ. 19 ਮੀਟਿੰਗ ਵਿੱਚ ਗੜਵਾਲ ਸਭਾ ਦੇ ਪ੍ਰਧਾਨ ਗੱਬਰ ਸਿੰਘ, ਮਹਾਂਸਚਿਵ ਸੁਦਰਸ਼ਨ ਭੱਟ, ਦੀਪਕ ਭੰਡਾਰੀ, ਮੁਰਾਰੀ ਲਾਲ ਭੱਟ, ਰਾਕੇਸ਼ ਨੈਨਵਾਲ, ਰਵੀ ਬੀਸਟ, ਅਮਨ, ਮਹਾਂਵੀਰ ਅਸਵਾਲ ਸ਼ਾਮਿਲ ਰਹੇ ਅਤੇ ਵਿਹਾਰ ਕਲੋਨੀ ਵਿੱਚ ਮੀਟਿੰਗ ਦੌਰਾਨ ਪੂਰਨ ਪਾਸਵਾਨ, ਗੋਬਿੰਦ, ਬਬਲੂ ਪਾਸਵਾਨ, ਸਰਵਣ, ਅਨਮੋਲ, ਬਾਬੂ ਰਾਮ, ਰਾਮਪ੍ਰੀਤ ਸ਼ਾਮਿਲ ਸਨ। ਇਸ ਮੌਕੇ 'ਤੇ ਸਰਦਾਰ ਰਣਜੀਤ ਸਿੰਘ ਗਿੱਲ ਨਾਲ ਨਯਾਗਾਉਂ ਦੀ ਸਮੁੱਚੀ ਅਕਾਲੀ ਬਸਪਾ ਲੀਡਰਸ਼ਿਪ ਸ਼ਾਮਿਲ ਰਹੀ।
No comments:
Post a Comment