ਮਾਜਰੀ, 15 ਫਰਵਰੀ : ਆਮ ਆਦਮੀ ਪਾਰਟੀ ਨੂੰ ਹਲਕਾ ਖਰੜ ਵਿਖੇ ਪੁਰਜ਼ੋਰ ਸਮਰਥਨ ਮਿਲ ਰਿਹਾ ਹੈ। ਹਲਕੇ ਵਿਚ ਲੋਕਾਂ ਵੱਲੋਂ 'ਆਪ' ਉਮੀਦਵਾਰ ਅਨਮੋਲ ਗਗਨ ਮਾਨ ਦਾ ਜ਼ੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਮਾਨ ਨੇ ਮਾਜਰੀ ਬਲਾਕ ਵਿਖੇ ਦਰਜਨਾਂ ਪਿੰਡਾਂ 'ਚ ਨੁੱਕੜ ਮੀਟਿੰਗਾਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਇੱਕ ਇਮਾਨਦਾਰ ਸਰਕਾਰ ਦੀ ਚੋਣ ਕਰਨ ਲਈ ਝਾੜੂ ਦਾ ਬਟਨ ਦਬਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੌਕਾ ਦੇਣ ਲਈ ਤਿਆਰ ਹਨ।
ਮਾਨ ਨੇ ਮਾਜਰੀ ਬਲਾਕ 'ਚ ਪੈਂਦੇ ਪਿੰਡ ਚੰਦਪੁਰ, ਅੰਧਹੇੜੀ, ਸ਼ੇਖਪੁਰਾ, ਖੈਰਪੁਰ, ਕਾਦੀ ਮਾਜਰਾ, ਨਗਲੀਆਂ, ਫਾਟਵਾ, ਢਕੋਰਾ ਕਲਾ, ਢਕੋਰਾ ਖ਼ੁਰਦ, ਕੰਸਾਲਾ, ਕਰਤਾਰਪੁਰ, ਤਕੀਪੁਰ, ਹੁਸ਼ਿਆਰਪੁਰ ਅਤੇ ਪੜੋਲ ਵਿਖੇ ਨੁੱਕੜ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ। ਉਨ੍ਹਾਂ ਕਿਹਾ ਕਿ ਅਰਸਿਆਂ ਤੋਂ ਬਦਹਾਲੀ ਦਾ ਸ਼ਿਕਾਰ ਹਲਕੇ ਦੇ ਲੋਕਾਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਕਿਹਾ ਕਿ ਉੱਚ ਪੱਧਰੀ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਲੋੜੀਂਦੇ ਸਾਧਨ ਮੁੱਹਈਆ ਕਰਵਾਏ ਜਾਣਗੇ। ਜਿੱਥੇ ਰਵਾਇਤੀ ਪਾਰਟੀਆਂ ਦੇ ਲੀਡਰਾਂ ਵੱਲੋਂ ਪੰਜਾਬ ਦੇ ਆਮ ਲੋਕਾਂ ਨੂੰ ਲੁੱਟਕੇ ਆਪਣੇ ਘਰ ਭਰੇ ਗਏ ਓਥੇ ਹੀ ਆਮ ਆਦਮੀ ਪਾਰਟੀ ਹਰ ਪੰਜਾਬ ਵਾਸੀ ਨੂੰ ਉਸਦਾ ਬਣਦਾ ਹੱਕ ਦਵਾਏਗੀ।
ਮਾਨ ਦਾ ਸਵਾਗਤ ਕਰਦਿਆਂ ਹਲਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਉਹ ਬਦਲਾਅ ਲਈ ਆਮ ਆਦਮੀ ਪਾਰਟੀ ਦੇ ਹੱਕ 'ਚ ਮਤਦਾਨ ਕਰਨਗੇ ਅਤੇ ਸਾਲਾਂ ਤੋਂ ਚਲਦੀ ਸਿਆਸੀ ਘਰਾਣਿਆਂ ਦੀ ਮਾੜੀ ਰਾਜਨੀਤੀ ਦਾ ਅੰਤ ਕਰਨਗੇ।
No comments:
Post a Comment