ਐਸ.ਏ.ਐਸ ਨਗਰ 04 ਫਰਵਰੀ : ਰਾਸ਼ਟਰੀ
ਲੋਕ ਅਦਾਲਤ 12 ਮਾਰਚ 2022 ਨੂੰ ਲਗਾਈ ਜਾ ਰਹੀ ਹੈ ।ਇਹ ਜਾਣਕਾਰੀ ਦਿੰਦੇ ਹੋਏ
ਸ੍ਰੀ.ਆਰ.ਐਸ. ਰਾਏ, ਜਿਲ੍ਹਾ ਅਤੇ ਸੈਸ਼ਨ ਜੱਜ, ਐਸ.ਏ.ਐਸ. ਨਗਰ ਨੇ ਕਿਹਾ ਕਿ ਜਿਲ੍ਹਾ
ਐਸ.ਏ.ਐਸ. ਨਗਰ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਆਨਲਾਈਨ ਮੀਟਿੰਗ
ਕੀਤੀ ਗਈ ਹੈ। ਜਿਸ ਵਿਚ ਸ੍ਰੀ ਸਨੇਹਪ੍ਰੀਤ ਸਿੰਘ, ਪ੍ਰਧਾਨ ਬਾਰ ਐਸੋਸੀੲਸ਼ਨ, ਐਸ.ਏ.ਐਸ.
ਨਗਰ, ਸ੍ਰੀ ਅਕਸ਼ ਚੇਤਲ, ਸਕੱਤਰ, ਜਿਲ੍ਹਾ ਬਾਰ ਐਸੋਸੀਏਸ਼ਨ,ਐਸ.ਏ.ਐਸ. ਨਗਰ, ਸ੍ਰੀ
ਅਮਿਤ ਮੜਕਨ, ਪ੍ਰਧਾਨ, ਬਾਰ ਐਸੋਸੀਏਸ਼ਨ ਖਰੜ, ਸ੍ਰੀ ਤੇਜਿੰਦਰ ਸਿੰਘ, ਸਕੱਤਰ, ਬਾਰ
ਐਸੋਸੀੲਸ਼ਨ ਖਰੜ, ਸ੍ਰੀ ਅਮਰਿੰਦਰ ਸਿੰਘ ਨਲਵਾ ਪ੍ਰਧਾਨ ਅਤੇ ਸ੍ਰੀ ਵਿਕਾਸ ਗੋਇਲ, ਸਕੱਤਰ,
ਬਾਰ ਐਸੋਸੀਏਸ਼ਨ ਡੇਰਾਬੱਸੀ ਵਲੋਂ ਸਿ਼ਰਕਤ ਕੀਤੀ ਗਈ।
ਉਨ੍ਹਾਂ ਆਨਲਾਈਨ ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਕਿਹਾ
ਗਿਆ ਕਿ ਆਉਣ ਵਾਲੀ ਰਾਸ਼ਟਰੀ ਲੋਕ ਅਦਾਲਤ ਵਿਚ ਅਦਾਲਤਾਂ ਵਿਚ ਲੰਬਤ ਕੇਸਾਂ ਦੇ ਪਾਰਟੀਆਂ
ਦੀ ਆਪਸੀ ਸਹਿਮਤੀ ਨਾਲ ਨਿਪਟਾਰੇ ਲਈ ਸਰਗਰਮ ਭੂਮਿਕਾ ਅਦਾ ਕਰਨ। ਇਸ ਤੋਂ ਇਲਾਵਾ ਉਨ੍ਹਾਂ
ਵਲੋਂ ਬਾਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਉਤਸ਼ਾਹਿਤ ਕੀਤਾ ਗਿਆ
ਕਿ ਉਹ ਵਿਆਹ
ਸਬੰਧੀ ਝਗੜੇ, ਨੇਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਚੈਕ ਬਾਊਂਸ ਸਬੰਧੀ ਕੇਸ, ਰਿਕਵਰੀ
ਸੂਟ, ਲੇਬਰ ਡਿਸਪਿਊਟ ਅਤੇ ਹੋਰ ਸਿਵਲ ਕੇਸਾਂ ਦੇ ਸਬੰਧੀ ਪਾਰਟੀਆਂ ਨਾਲ ਗੱਲਬਾਤ ਕਰਕੇ
ਉਨ੍ਹਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਸਬੰਧੀ ਸਮਝਾਉਣ ਅਤੇ ਲੋਕ ਅਦਾਲਤ ਰਾਹੀਂ ਆਪਣੇ
ਕੇਸਾਂ ਦਾ ਨਿਪਟਾਰਾ ਕਰਨ ਲਈ ਜਾਗਰੂਕ ਕਰਨ। ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ, ਐਸ.ਏ.ਐਸ. ਨਗਰ, ਸ੍ਰੀ ਜੀ.ਐਸ. ਸੇਖੋਂ, ਸਿਵਲਜੱਜ (ਸੀਨੀਅਰ ਡਵੀਜ਼ਨ) ਅਤੇ
ਸ੍ਰੀਮਤੀ ਪਾਮੇਲਪ੍ਰੀਤ ਗਰੇਵਾਲ ਕਾਹਲ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ, ਐਸ.ਏ.ਐਸ. ਨਗਰ
ਵੀ ਹਾਜ਼ਰ ਸਨ।
No comments:
Post a Comment