SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾ ਵਿਖੇ ਡੀਐਸਟੀ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ‘ਜੀਓ ਇਨੋਵੇਸ਼ਨ ਚੈਲੇਂਜ’ ਦਾ ਆਯੋਜਨ

ਮੌਜੂਦਾ ਸਮੇਂ ਦੀਆਂ ਜਨਤਕ ਸਿਹਤ ਚੁਣੌਤੀਆਂ ਦੇ ਹੱਲ ਲਈ ਵਿਸ਼ੇਸ਼ ਉਪਰਾਲਾ

ਮੋਹਾਲੀ 04 ਫਰਵੀਰ : ਚੰਡੀਗੜ੍ਹ ਇੰਜਨੀਅਰਿੰਗ ਕਾਲਜ ਲਾਂਡਰਾ ਵੱਲੋਂ ਵਿਿਗਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਸਦਕਾ ਜੀਓ ਹੈਲਥ ਵਿਸ਼ੇ ਤਹਿਤ ਤਿੰਨ ਰੋਜ਼ਾ ਕੌਮੀ ਪੱਧਰੀ ਜੀਓ ਇਨੋਵੇਸ਼ਨ ਚੈਲੇਂਜ ਦਾ ਆਯੋਜਨ ਕੀਤਾ ਗਿਆ। ਹਾਈਬ੍ਰਿਡ ਮਾਡਲ ਵਾਲਾ ਇਹ ਚੈਲੇਂਜ ਵਿਸ਼ੇਸ਼ ਰੂਪ ਨਾਲ ਯੁਵਾ ਡਾਕਟਰੇਟਾਂ ਨੂੰ ਰਾਸ਼ਟਰੀ, ਸਮਾਜਿਕ ਅਤੇ ਆਰਥਿਕ ਵਿਕਾਸ ਲਈ ਨਵੇ ਵਿਚਾਰਾਂ ਨਾਲ ਅੱਗੇ ਆਉਣ ਅਤੇ ਪ੍ਰੋਤਸਾਹਿਤ ਕਰਨ ਲਈ ਤਿਆਰ ਕੀਤਾ ਗਿਆ ਸੀ ਜੋ ਕਿ ਮੌਜਦਾ ਸਮੇਂ ਦੀਆਂ ਗੁੁੰਝਲਦਾਰ ਅਤੇ ਜਨਤਕ ਸਿਹਤ ਚੁਣੌਤੀਆਂ ਲਈ ਜਵਾਬਦੇਹ ਹੈ।

ਇਸ ਤਿੰਨ ਰੋਜ਼ਾ ਜੀਓ ਇਨੋਵੇਸ਼ਨ ਚੈਲੇਂਜ ਲਈ 40 ਤੋਂ ਵੱਧ ਡਾਕਟਰੇਟ ਅਤੇ ਖੋਜ ਵਿਦਵਾਨਾਂ ਨੇ ਸੰਭਾਵੀ ਸਮਾਧਾਨਾਂ ਤੇ ਆਪਣੇ ਸਾਰ, ਲੇਖ ਜਮਾਂ ਕਰਵਾਏ। ਜਿਨ੍ਹਾਂ ਵਿੱਚੋਂ 25 ਪ੍ਰਤੀਯੋਗੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਚੁਣਿਆ ਗਿਆ।


ਇਸ ਪ੍ਰੋਗਰਾਮ ਮੌਕੇ ਸ਼ਾਮਲ ਟੀਮਾਂ ਨੇ ਅਕਾਦਮਿਕ, ਖੋਜ ਡੋਮੇਨ, ਉਦਯੋਗ ਅਤੇ ਸਮਾਜਿਕ ਖੇਤਰ ਦੇ ਮਾਹਰ ਜਿਊਰੀ ਮੈਂਬਰਾਂ ਨੂੰ ਆਪਣੇ ਵਿਲੱਖਣ ਵਿਚਾਰ ਪੇਸ਼ ਕੀਤੇ। ਜਿਊਰੀ ਮੈਂਬਰਾਂ ਨੇ ਉਨ੍ਹਾਂ ਵੱਲੋਂ ਪੇਸ਼ ਕੀਤੇ ਲੇਖਾਂ ਦਾ ਪਰਿਭਾਸ਼ਿਤ ਮਾਪਦੰਡਾਂ ਦੇ ਤਹਿਤ ਮੁਲਾਂਕਣ ਕੀਤਾ। ਮੁਲਾਂਕਣ ਦੇ ਆਧਾਰ ਤੇ ੇ ਡਾ ਬ੍ਰਹਮਾ ਦੱਤ ਵਿਸ਼ਵਕਰਮਾ, ਸਹਾਇਕ ਪ੍ਰੋਫੈਸਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਨੂੰ ਪਹਿਲਾਂ ਇਨਾਮ 12000 ਰੁਪਏ ਨਾਲ ਸਨਮਾਨਿਆ ਗਿਆ। ਇਸ ਉਪਰੰਤ 8000 ਰੁਪਏ ਦਾ ਦੂਜਾ ਪੁਰਸਕਾਰ ਡਾ ਸਿਮਰਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਚੰਡੀਗੜ੍ਹ ਇੰਜਨੀਅਰਿੰਗ ਕਾਲਜ ਮੋਹਾਲੀ ਨੂੰ ਸੌਂਪਿਆ ਗਿਆ। ਇਸ ਉਪਰੰਤ 5000 ਰੁਪਏ ਦਾ ਤੀਸਰਾ ਇਨਾਮ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਝੰਜੇੜੀ ਦੀ ਪ੍ਰੋਫੈਸਰ ਡਾ ਸਰਬਪ੍ਰੀਤ ਕੌਰ ਅਤੇ ਡਾਇਰੈਕਟਰ ਡਾ ਰਜਨੀਸ਼ ਤਲਵਾਰ ਨੂੰ ਦਿੱਤਾ ਗਿਆ।

ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਡਾ ਸ਼ੁਭਾ ਪਾਂਡੇ, ਵਿਿਗਆਨੀ ਡੀ, ਨੈਸ਼ਨਲ ਜੀਓਸਪੇਸ਼ੀਅਲ ਪ੍ਰੋਗਰਾਮ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਨੇ ਪ੍ਰਤੀਯੋਗੀਆਂ ਨੂੰ ਸੰਬੋਧਿਤ ਕੀਤਾ। ਉਨਾਂ੍ਹ ਨੇ ਦੇਸ਼ ਵਿੱਚ ਸਮੁੱਚੀ ਜਨਤਕ ਸਿਹਤ ਦੀ ਬਿਹਤਰੀ ਲਈ ਹੋਰ ਨਵੀਨਤਾਕਾਰੀ ਵਿਚਾਰਾਂ ਨਾਲ ਅੱਗੇ ਆਉਣ ਲਈ ਨੌਜਵਾਨਾਂ ਨੂੰ  ਪ੍ਰੇਰਿਆ । ਇਸ ਦੇ ਨਾਲ ਹੀ ਡਾ ਐਚ ਐਸ ਗੁਸਾਈਨ, ਵਿਿਗਆਨੀ ਡੀਆਰਡੀਓ ਨੇ ਜਨਤਕ ਸਿਹਤ ਚੁਣੌਤੀਆਂ ਨੂੰ ਬਿਹਤਰ ਬਣਾਉਣ ਲਈ ਵਰਤੀਆਂ ਜਾ ਰਹੀਆਂ ਨਵੀਨਤਮ ਭੂ ਸਥਾਨਕ ਤਕਨਾਲੋਜੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਅੰਤ ਵਿੱਚ ਸਮਾਪਤੀ ਮੌਕੇ ਡਾ ਜੇ ਐਸ ਸੈਣੀ, ਸਾਬਕਾ ਪ੍ਰੋਫੈਸਰ ਅਤੇ ਮੁੱਖ ਉਦਮੀ ਵਿਕਾਸ ਸੈੱਲ ਐਨਆਈਟੀਟੀਟੀਆਰ, ਚੰਡੀਗੜ੍ਹ ਨੇ ਵਿਿਦਆਰਥੀਆਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਜੇਤੂਆਂ ਅਤੇ ਪ੍ਰੰਬਧਕਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਮੌਕੇ ਵਧਾਈ ਦਿੱਤੀ।

 

 

 

 

 

No comments:


Wikipedia

Search results

Powered By Blogger