ਖਰੜ,16 ਫਰਵਰੀ : ਪਿੰਡ ਥਾਣਾ ਗੋਬਿੰਦਗੜ੍ਹ ਵਿਖੇ ਸ. ਰਣਜੀਤ ਸਿੰਘ ਗਿੱਲ ਨੇ ਚੋਣ ਮੀਟਿੰਗ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ। ਸ.ਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਸਾਡੇ ਪ੍ਰਤੀ ਅਤੇ ਪਾਰਟੀ ਪ੍ਰਤੀ ਉਤਸ਼ਾਹ ਅਤੇ ਵਿਸ਼ਵਾਸ ਹੀ ਸਾਡੀ ਅਸਲ ਕਮਾਈ ਹੈ । ਅਸੀਂ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਤਹਿਤ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਵਾਂਗੇ ਤੁਸੀਂ ਆਪਣਾ ਸਾਥ ਏਸੇ ਤਰ੍ਹਾਂ ਬਣਾਈ ਰੱਖਿਓ। ਪਿੰਡ ਵਾਸੀਆਂ ਨੇ ਸਮੁੱਚੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ 'ਤੇ ਸ. ਰਣਜੀਤ ਸਿੰਘ ਗਿੱਲ ਨਾਲ ਰਾਜਪੂਤ ਸਭਾ ਪ੍ਰਧਾਨ ਨਰੇਸ਼ ਪਾਲ ਰਾਣਾ, ਸਰਕਲ ਪ੍ਰਧਾਨ ਕਿਸਾਨ ਵਿੰਗ ਬਲਾਕ ਮਨਜੀਤ ਸਿੰਘ, ਸਰਪੰਚ ਗੁਰਮੁਖ ਸਿੰਘ, ਪੁਨੀਤ ਮੁੱਲਾਂਪੁਰ ਨੇ ਸੋਨੂੰ ਭੱਟੀ ਨਾਲ ਮੌਜੂਦ ਰਹੇ।
ਇਸ ਮੀਟਿੰਗ ਦੌਰਾਨ ਪਿੰਡ ਦੇ ਸਥਾਨਕ ਵਾਸੀਆ ਸਮੇਤ ਮਾਸਟਰ ਤੇਜਪਾਲ, ਬ੍ਰਿਜਪਾਲ ਰਾਣਾ, ਸੁਰਿੰਦਰ ਸਿੰਘ ਛਿੰਦੀ, ਬੰਟੀ ਲੁਬਾਣਗਡ਼੍ਹ, ਸਦੀਕ ਖਾਨ, ਪੰਚ ਭੁਪਿੰਦਰ ਸਿੰਘ, ਪਵਨ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
No comments:
Post a Comment