20 ਫਰਵਰੀ ਨੂੰ ਪੰਜਾਬ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣੀ ਹੈ - ਅਰਵਿੰਦ ਕੇਜਰੀਵਾਲ
ਲੁਧਿਆਣਾ, 15 ਫਰਵਰੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਚੋਣ ਪ੍ਰਚਾਰ ਲਈ ਲੁਧਿਆਣਾ ਪੁੱਜੇ। ਇੱਥੇ ਉਨਾਂ ਨੇ ਹਲਕਾ ਲੁਧਿਆਣਾ ਸੈਂਟਰਲ ਵਿਧਾਨ ਸਭ ਹਲਕੇ ਤੋਂ 'ਆਪ' ਉਮੀਦਵਾਰ ਪੱਪੀ ਪਰਾਸਰ, ਲੁਧਿਆਣਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਲੁਧਿਆਣਾ ਦੱਖਣੀ ਤੋਂ 'ਆਪ' ਉਮੀਦਵਾਰ ਰਜਿੰਦਰ ਪਾਲ ਕੌਰ ਸੀਨਾ ਲਈ ਇਲਾਕੇ ਦੀਆਂ ਵੱਖ-ਵੱਖ ਥਾਵਾਂ 'ਤੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਦੀ ਅਪੀਲ ਕੀਤੀ।
ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਸਾਨੂੰ ਸਾਰਿਆਂ ਨੇ ਮਿਲ ਕੇ ਪੰਜਾਬ ਬਦਲਣ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ ਅਤੇ ਝਾੜੂ ਦਾ ਬਟਨ ਦਬਾਉਣਾ ਹੈ। ਕੇਜਰੀਵਾਲ ਨੇ ਕਿਹਾ ਕਿ 20 ਫਰਵਰੀ ਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਵਿੱਖ ਤੈਅ ਹੋਵੇਗਾ, ਇਸ ਲਈ ਇਸ ਵਾਰ ਤੁਹਾਨੂੰ ਬਹੁਤ ਸੋਚ ਸਮਝ ਕੇ ਵੋਟ ਪਾਉਣੀ ਪਵੇਗੀ। ਇਸ ਵਾਰ ਆਪਣੇ, ਆਪਣੇ ਬੱਚਿਆਂ ਅਤੇ ਪੰਜਾਬ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ। 20 ਦੀ ਸਵੇਰ ਝਾੜੂ ਵਾਲਾ ਬਟਨ ਯਾਦ ਕਰ ਲੈਣਾ। ਇਸ ਵਾਰ ਕੋਈ ਗਲਤੀ ਨਹੀਂ ਕਰਨੀ। 20 ਫਰਵਰੀ ਤੱਕ ਤੁਸੀਂ ਸਾਡਾ ਸਾਥ ਦਿਓ, ਉਸ ਤੋਂ ਬਾਅਦ ਤੁਹਾਡੇ ਹਰ ਸੁੱਖ-ਦੁੱਖ ਵਿੱਚ ਅਸੀਂ ਸਾਥ ਦੇਵਾਂਗੇ। ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਰਿਸਤੇਦਾਰਾਂ ਅਤੇ ਨਜਦੀਕੀਆਂ ਨੂੰ ਫੋਨ ਕਰਕੇ ਕਹਿਣ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ।
ਕੇਜਰੀਵਾਲ ਨੇ ਕਿਹਾ ਕਿ ਸਾਰੇ ਮੀਡੀਆ ਸਰਵੇਖਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਲੇਕਿਨ ਉਹ 60-65 ਸੀਟਾਂ ਹੀ ਦਿਖਾ ਰਹੇ ਹਨ। ਮੈਨੂੰ ਪੰਜਾਬ ਦੇ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ 80 ਤੋਂ ਵੱਧ ਸੀਟਾਂ 'ਤੇ ਜਿੱਤ ਦਿਵਾ ਕੇ ਸੂਬੇ 'ਚ ਸਥਿਰ ਅਤੇ ਇਮਾਨਦਾਰ ਸਰਕਾਰ ਬਣਾਉਣਗੇ।
ਚੋਣਾਂ ਤੋਂ ਠੀਕ ਪਹਿਲਾਂ ਵੋਟਾਂ ਖਰੀਦਣ ਲਈ ਵੰਡੀ ਜਾਂਦੀ ਸਰਾਬ ਅਤੇ ਪੈਸੇ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਇੱਕ-ਦੋ ਦਿਨਾਂ ਵਿੱਚ ਭ੍ਰਿਸਟ ਪਾਰਟੀਆਂ ਵੋਟਾਂ ਖਰੀਦਣ ਲਈ ਤੁਹਾਨੂੰ ਸਰਾਬ ਅਤੇ ਪੈਸੇ ਦਾ ਲਾਲਚ ਦੇਣਗੀਆਂ, ਪਰ ਇਸ ਵਾਰੀ ਇਹ ਫਿਸਲਣ ਨਹੀਂ ਹੈ। ਥੋੜੇ ਪੈਸੇ ਅਤੇ ਸਰਾਬ ਦੇ ਪਿੱਛੇ ਆਪਣਾ ਭਵਿੱਖ ਦਾਅ 'ਤੇ ਨਹੀਂ ਲਗਾਉਣਾ ਹੈ। 20 ਤਰੀਕ ਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੱਚਿਆਂ ਦਾ ਚਿਹਰਾ ਦੇਖੋ ਅਤੇ ਉਹਨਾਂ ਦੇ ਭਵਿੱਖ ਬਾਰੇ ਸੋਚੋ। ਇਸ ਵਾਰ ਬਿਨਾਂ ਬਹਿਕਾਵੇ ਅਤੇ ਲਾਲਚ ਵਿੱਚ ਪਏ ਝਾੜੂ ਨੂੰ ਵੋਟਾਂ ਪਾਉਣੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇੱਕ ਲੜਕੇ ਨੇ ਕਿਹਾ ਕਿ ਜੇਕਰ ਦੂਜੀਆਂ ਪਾਰਟੀਆਂ ਦੇ ਲੋਕ ਮੈਨੂੰ ਪੈਸੇ ਅਤੇ ਸਰਾਬ ਦੇਣਗੇ ਤਾਂ ਮੈਂ ਚੁੱਪ-ਚਾਪ ਲੈ ਲਵਾਂਗਾ, ਪਰ ਵੋਟ ਝਾੜੂ ਨੂੰ ਪਾਵਾਂਗਾ। ਮੈਂ ਉਸ ਨੂੰ ਕਿਹਾ ਕਿ ਹੁਣ ਤੁਹਾਨੂੰ ਕਿਸੀ ਵੀ ਭ੍ਰਿਸਟ ਪਾਰਟੀ ਅਤੇ ਨੇਤਾਵਾਂ ਤੋਂ ਪੈਸੇ ਲੈਣ ਦੀ ਲੋੜ ਨਹੀਂ ਪਵੇਗੀ। ਅਸੀਂ ਤੁਹਾਨੂੰ ਚੰਗੀ ਸਿੱਖਿਆ ਦੇਵਾਂਗੇ, ਤੁਹਾਡੇ ਚੰਗੇ ਇਲਾਜ ਦਾ ਮੁਫਤ ਵਿਵਸਥਾ ਕਰਾਂਗੇ। ਔਰਤਾਂ ਨੂੰ 1000 ਰੁਪਏ ਅਤੇ ਮੁਫਤ ਬਿਜਲੀ ਦਿੱਤੀ ਜਾਵੇਗੀ। ਇਨਾਂ ਸਾਰੀਆਂ ਚੀਜਾਂ ਨਾਲ ਇੱਕ ਪਰਿਵਾਰ ਨੂੰ ਸੱਤ ਲੱਖ ਰੁਪਏ ਦਾ ਫਾਇਦਾ ਹੋਵੇਗਾ। ਫਿਰ ਤੁਹਾਨੂੰ ਵੋਟ ਲਈ 2000 ਰੁਪਏ ਲੈਣ ਦੀ ਲੋੜ ਨਹੀਂ ਪਵੇਗੀ।
No comments:
Post a Comment