ਨਿਆਗਾਉਂ 04 ਫਰਬਰੀ : ਨਿਆਗਾਉਂ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਦੀ ਅਗਵਾਈ ਵਿੱਚ ਇੱਕ ਮੀਟਿੰਗ ਕਰਵਾਈ ਗਈ ਜਿਸ ਦੌਰਾਨ ਕਾਂਗਰਸ ਪਾਰਟੀ ਦੀ ਵਾਰਡ ਨੰ.15 ਤੋਂ ਕੌਂਸਲਰ ਸੁਨਹਿਰੀ ਦੇਵੀ, ਸਰਪੰਚ ਛੋਟੀ ਪੱਡ਼ਛ ਬੀਬੀ ਰਾਜਿੰਦਰ ਕੌਰ, ਸਾਬਕਾ ਸਰਪੰਚ ਹਰਦੀਪ ਸਿੰਘ ਸ਼ਿੰਗਾਰੀ ਵਾਲੇ, ਰਾਜੂ ਅਤੇ ਕਸ਼ਮੀਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੁੱਕਿਆ। ਇਸ ਮੌਕੇ 'ਤੇ ਸ. ਰਣਜੀਤ ਸਿੰਘ ਗਿੱਲ ਨੇ ਉਹਨਾਂ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਲਈ ਅਤੇ ਪਾਰਟੀ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਪਾਰਟੀ ਦਾ ਦਾਇਰਾ ਦਿਨੋ ਦਿਨ ਵੱਡਾ ਹੋਣ ਦੇ ਨਾਲ-ਨਾਲ ਮਜ਼ਬੂਤ ਵੀ ਹੋ ਰਿਹਾ ਹੈ।ਇਹ ਸਭ ਹਲਕਾ ਨਿਵਾਸੀਆਂ ਦੀ ਸੂਝ ਤੇ ਜਾਗਰੂਕਤਾ ਕਰਕੇ ਹੀ ਸੰਭਵ ਹੋਇਆ ਹੈ ਕਿਉਂਕਿ ਉਹਨਾਂ ਨੂੰ ਕਾਂਗਰਸ ਸਰਕਾਰ ਦੀਆਂ ਝੂਠੀਆਂ ਨੀਤੀਆਂ ਸਮਝ ਵਿੱਚ ਆ ਚੁੱਕੀਆਂ ਹਨ
ਇਸੇ ਕਰਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਪਾਰਟੀ ਨੂੰ ਅਹਿਮ ਦਰਜਾ ਦਿੱਤਾ ਹੈ ਕਿਉਂਕਿ ਹੁਣ ਤੱਕ ਲੋਕਾਂ ਨੇ ਆਪਣੀ ਲੁੱਟ ਹੀ ਕਰਵਾਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਹੈ।ਲੋਕਾਂ ਦੀ ਇਸ ਹਮਦਰਦ ਪਾਰਟੀ ਨੇ ਲੋਕ ਹਿਤਾਂ ਖਾਤਿਰ ਹੀ ਲੜਾਈ ਲੜੀ ਹੈ।ਸੋ ਇਸ ਬਾਰ ਸਰਕਾਰ ਆਉਣ 'ਤੇ ਹਲਕਾ ਨਿਵਾਸੀਆਂ ਦੇ ਹਰ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ ਅਤੇ ਉਹਨਾਂ ਲਈ ਪਾਰਟੀ ਦੇ ਮੈਨੀਫੈਸਟੋ ਵਿੱਚ ਜੋ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਨੂੰ ਤੁਰੰਤ ਹੀ ਲਾਗੂ ਕਰਕੇ ਹਰ ਸਹੂਲਤ ਦਿੱਤੀ ਜਾਵੇਗੀ।ਮੀਟਿੰਗ 'ਚ ਮੌਜੂਦ ਆਗੂਆਂ ਨੇ ਸ.ਗਿੱਲ ਅਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ। ਲੋਕਾਂ ਨੇ ਸ.ਗਿੱਲ ਦੇ ਹੱਕ ਵਿੱਚ ਭਾਰੀ ਸਮਰਥਨ ਦੇਣ ਦਾ ਐਲਾਨ ਕੀਤਾ।ਇਸ ਮੌਕੇ ' ਜ਼ਿਲ੍ਹਾ ਆਈ. ਟੀ. ਵਿੰਗ ਪ੍ਰਧਾਨ ਰਾਜੂ ਸੈਮੂਅਲ, ਜਨਰਲ ਸਕੱਤਰ ਰਾਜੇਸ਼ ਚੌਹਾਨ ਅਤੇ ਮੁਕੇਸ਼ ਚਨਾਲੀਆ ਸਮੇਤ ਨਯਾਗਾਉਂ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ।
No comments:
Post a Comment