ਖਰੜ, 04 ਫਰਬਰੀ : ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿਚ ਉਨ੍ਹਾਂ ਦੇ ਸਪੁੱਤਰ ਅਮਨ ਗਿੱਲ ਵੱਲੋਂ ਚੋਣ ਪ੍ਰਚਾਰ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਰਾਜਪੂਤ ਸਭਾ ਦੇ ਪ੍ਰਧਾਨ ਸੰਦੀਪ ਰਾਣਾ ਦੇ ਯਤਨਾਂ ਸਦਕਾ ਕਈ ਕੱਟੜ ਕਾਂਗਰਸੀ ਪਰਿਵਾਰਾਂ ਨੂੰ ਅਮਨ ਗਿੱਲ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਉਹਨਾਂ ਨੂੰ ਸੰਬੋਧਨ ਕਰਦਿਆਂ ਸ.ਅਮਨ ਗਿੱਲ ਨੇ ਕਿਹਾ ਕਿ ਉਹ ਇਹਨਾਂ ਵਰਕਰਾਂ ਦੇ ਨਾਲ ਹਮੇਸ਼ਾ ਖੜਨਗੇ ਅਤੇ ਪਾਰਟੀ ਵੱਲੋਂ ਬਣਦਾ ਮਾਣ ਸਤਿਕਾਰ ਵੀ ਦੇਣਗੇ ।ਪਾਰਟੀ ਦੇ ਮੈਨੀਫੈਸਟੋ ਨੂੰ ਵੀ ਸਰਕਾਰ ਆਉਣ 'ਤੇ ਲਾਗੂ ਕੀਤਾ
ਜਾਵੇਗਾ ਤੇ ਹਲਕੇ ਦੇ ਵਿਕਾਸ ਨੂੰ ਹੋਰ ਉੱਚਾ ਚੁੱਕਿਆ ਜਾਵੇਗਾ।ਪਿੰਡ ਵਾਸੀਆਂ ਨੇ ਸਮੁੱਚੀ ਲੀਡਰਸ਼ਿਪ ਦਾ ਨਿੱਘਾ ਸਵਾਗਤ ਕੀਤਾ ਅਤੇ ਸ.ਗਿੱਲ ਦੇ ਹੱਕ ਵਿੱਚ ਭਾਰੀ ਸਮਰਥਨ ਦਾ ਵਾਅਦਾ ਕੀਤਾ।ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵਿੱਚ ਜੋਗਿੰਦਰ ਰਾਣਾ, ਸਤੀਸ਼ ਕੁਮਾਰ, ਜੋਨੀ ਰਾਣਾ, ਗੋਲੂ ਰਾਣਾ, ਵਿੱਕੀ ਰਾਣਾ, ਮਾਸਟਰ ਰਾਣਾ, ਚੂਹੜ ਸਿੰਘ ਰਾਣਾ, ਬ੍ਰਿਜਪਾਲ ਰਾਣਾ, ਦੀਪਾ ਰਾਣਾ, ਹੈਪੀ ਰਾਣਾ, ਕ੍ਰਿਸ਼ਨ ਰਾਣਾ, ਵਿੱਕੀ ਰਾਣਾ, ਅਰਜੁਨ ਰਾਣਾ, ਕਾਕਾ ਰਾਣਾ, ਰਿੰਕੂ ਰਾਣਾ, ਰਵਿੰਦਰ ਰਾਣਾ ਸਨ। ਇਸ ਮੌਕੇ ਅਮਨ ਗਿੱਲ ਦੇ ਨਾਲ ਰਾਜਪੂਤ ਸਭਾ ਦੇ ਪ੍ਰਧਾਨ ਸੰਦੀਪ ਰਾਣਾ, ਸੰਦੀਪ ਕੁਮਾਰ ਟੋਨੀ ਅਤੇ ਸਥਾਨਕ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ।
No comments:
Post a Comment