ਖਰੜ, 05 ਫਰਵਰੀ : ਅੱਜ ਹਲਕਾ ਖਰੜ ਦੇ ਪਿੰਡ ਚਨਾਲੋਂ ਵਿਖੇ ਸ.ਰਣਜੀਤ ਸਿੰਘ ਗਿੱਲ ਉਮੀਦਵਾਰ ਵਿਧਾਨ ਸਭਾ ਹਲਕਾ ਖਰੜ ਨਾਲ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਅਤੇ ਬਹੁਜਨ ਸਮਾਜ ਪਾਰਟੀ ਲੀਡਰਸ਼ਿਪ ਸਮੇਤ ਪਹੁੰਚੇ। ਇੱਥੇ ਵਾਰਡ ਨੰ:10 ਦੀ ਕੌਂਸਲਰ ਕੁਲਵੰਤ ਕੌਰ ਪਾਬਲਾ, ਗੁਰਮੇਲ ਸਿੰਘ ਪਾਬਲਾ ਦੀ ਅਗਵਾਈ ਅਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਲੰਬੜਦਾਰ, ਹਰਪ੍ਰੀਤ ਸਿੰਘ ਹੈਪੀ ਬਾਰੀਆ ਦੇ ਸਹਿਯੋਗ ਨਾਲ ਕੀਤੀ ਗਈ ਇਸ ਮੀਟਿੰਗ ਵਿੱਚ ਸਰਦਾਰ ਰਣਜੀਤ ਸਿੰਘ ਗਿੱਲ ਦਾ ਮਾਣ ਸਤਿਕਾਰ ਕਰਦਿਆਂ ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲਿਆ ਗਿਆ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ 'ਤੇ ਸਮੂਹ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ.ਗਿੱਲ ਨੇ ਕਿਹਾ ਕਿ ਮੈਂ ਹਲਕਾ ਨਿਵਾਸੀਆਂ ਦਾ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਦੇ ਸਤਿਕਾਰ ਅਤੇ ਸਹਿਯੋਗ ਸਦਕਾ ਅਸੀਂ ਆਪਣੇ ਹਲਕੇ ਦੇ ਵਿਕਾਸ ਦੇ ਕਾਰਜ ਨੂੰ ਲੈ ਕੇ ਅੱਗੇ ਵਧੇ ਹਾਂ। ਤੁਹਾਡਾ ਸਹਿਯੋਗ ਹੀ ਮੇਰੇ ਅੱਗੇ ਵਧਣ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਅਸੀਂ ਸਰਕਾਰ ਆਉਣ 'ਤੇ ਹਲਕੇ ਦੇ ਸਮੁੱਚੇ ਕਾਰਜਾਂ ਹੋਰ ਤੇਜ਼ੀ ਨਾਲ ਕਰਾਂਗੇ ਤਾਂ ਕਿ ਹਲਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੀਟਿੰਗ ਵਿੱਚ ਮੌਜੂਦ ਲੋਕਾਂ ਨੇ ਸ.ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ
ਇਸ ਮੌਕੇ 'ਤੇ ਸ.ਗਿੱਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਚੌਧਰੀ ਜਸਮੇਰ ਸਿੰਘ ਰਾਣਾ, ਚੌਧਰੀ ਅਜਮੇਰ ਸਿੰਘ ਰਾਣਾ, ਚੌਧਰੀ ਸ਼ਮਸ਼ੇਰ ਸਿੰਘ ਰਾਣਾ, ਸ਼ਕਤੀ, ਗਾਗਾ, ਸ਼ੈਂਟੀ ਦਾ ਸ. ਗਿੱਲ ਨੇ ਸਿਰੋਪਾਓ ਪਾ ਕੇ ਸਵਾਗਤ ਕੀਤਾ ਤੇ ਪਾਰਟੀ ਵੱਲੋਂ ਬਣਦੇ ਮਾਣ ਸਤਿਕਾਰ ਦਾ ਭਰੋਸਾ ਦਿਵਾਇਆ।ਇਸ ਮੌਕੇ ਤੇ ਸਰਦਾਰ ਰਣਜੀਤ ਸਿੰਘ ਗਿੱਲ ਨਾਲ ਐੱਸਜੀਪੀਸੀ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਸ਼ਹਿਰੀ ਪ੍ਰਧਾਨ ਪ੍ਰੀਤਮਹਿੰਦਰ ਸਿੰਘ ਬਿੱਟਾ, ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਾਲਇੰਦਰਜੀਤ ਸਿੰਘ ਬਾਠ, ਕੌਂਸਲਰ ਪਰਮਜੀਤ ਪੰਮੀ ਅਤੇ ਜਸਵੀਰ ਕੌਰ ਸਮੇਤ ਸਥਾਨਕ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ
No comments:
Post a Comment