ਖਰੜ, 6 ਫ਼ਰਵਰੀ :ਹਲਕਾ ਖਰੜ ਦੇ ਸ. ਰਣਜੀਤ ਸਿੰਘ ਗਿੱਲ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਹਲਕੇ ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।ਇਸ ਸਬੰਧ ਵਿੱਚ ਹਲਕੇ ਦੇ ਪਿੰਡ ਤਾਜਪੁਰਾ ਦੇ ਪੰਚ ਸਰਪੰਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ
ਜਿਨ੍ਹਾਂ ਵਿੱਚ ਸਰਪੰਚ ਬਲਵਿੰਦਰ ਸਿੰਘ,ਪੰਚ ਮਨਿੰਦਰਪਾਲ ਸਿੰਘ,ਪਵਨ ਕੁਮਾਰ ਅਤੇ ਪਰਦੀਪ ਸਿੰਘ ਮੌਜੂਦ ਸਨ। ਸ.ਗਿੱਲ ਨੇ ਇਹਨਾਂ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਹਲਕੇ ਦੇ ਲੋਕ ਹਲਕੇ ਦੇ ਵਿਕਾਸ ਪ੍ਰਤੀ ਸੂਝਵਾਨ ਹਨ ਜਿਨ੍ਹਾਂ ਨੇ ਝੂਠੇ ਵਾਅਦੇ ਤੇ ਲਾਰੇ ਲਗਾਉਣ ਵਾਲੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਪਾਰਟੀ ਦਾ ਮਾਣ ਵਧਾਇਆ ਹੈ।ਇਹ ਪਾਰਟੀ ਦੀ ਜਿੱਤ ਲਈ ਸ਼ੁੱਭ ਸੰਕੇਤ ਹਨ।ਅਸੀਂ ਇਹਨਾਂ ਵਰਕਰਾਂ ਨੂੰ ਪਾਰਟੀ ਵੱਲੋਂ ਬਣਦੇ ਮਾਣ ਸਤਿਕਾਰ ਦਾ ਭਰੋਸਾ ਦਿਵਾਉਂਦੇ ਹਾਂ। ਇਸ ਮੌਕੇ 'ਤੇ ਸ. ਰਾਣਾ ਗਿੱਲ ਨਾਲ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਅਤੇ ਪਿੰਡ ਵਾਸੀ ਮੌਜੂਦ ਰਹੇ।
No comments:
Post a Comment