SBP GROUP

SBP GROUP

Search This Blog

Total Pageviews

ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਮਾਫੀਆ ਰਾਜ ਦਾ ਅੰਤ ਕੀਤਾਂ -ਜਗਤਾਰ ਘੜੂੰਆਂ

 ਪੰਜਾਬ ਤੇ ਪੰਜਾਬੀਅਤ ਦੇ ਭਲੇ ਲਈ ਲੋਕਾਂ ਆਪ ਦੇ ਹੱਕ ਵਿੱਚ ਦਿੱਤਾ ਇਤਿਹਾਸਕ ਫ਼ਤਵਾ-ਜਗਤਾਰ ਘੜੂੰਆ

ਮੋਹਾਲੀ, 13 ਮਾਰਚ : ਪੰਜਾਬ ਦੀ ਜਨਤਾ ਹਮੇਸ਼ਾਂ ਬਦਲਾਓ ਦੀ ਹਾਮੀ ਰਹੀ ਹੈ ਅਤੇ ਜਦੋਂ ਤਰ੍ਹਾਂ ਤਰ੍ਹਾਂ ਦੇ ਮਾਫੀਏ ਨੇ ਸਰਕਾਰੀ ਸ਼ਹਿ ਨਾਲ ਜਨਤਾ ਦੀ ਲੁੱਟ ਕੀਤੀ ਤਾਂ ਸੰਘਰਸ਼ ਅਤੇ ਜਾਗਰੂਕਤਾ ਦੇ ਰਾਹ ਨਾਲ ਪੰਜਾਬ ਨੇ ਇਸ ਮਾਫੀਏ ਨੂੰ ਸਰਕਾਰ ਤੋਂ ਲਾਂਭੇ ਕਰਕੇ ਘਰੇ ਬਿਠਾ ਦਿੱਤਾ । ਹੁਣ ਵਿਧਾਨ ਸਭਾ ਚੋਣਾਂ ਵਿੱਚ   ਲੋਕਾਂ ਨੇ ਪੰਜਾਬ ਦੇ ਭਲੇ ਲਈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਤਿਹਾਸਕ ਫ਼ਤਵਾ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਘੜੂੰਆਂ   ਨੇ ਹਲਕਾਂ ਚਮਕੌਰ ਸਾਹਿਬ,ਖਰੜ, ਮੋਹਾਲੀ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ  ਸਰਦਾਰ ਡਾਕਟਰ ਚਰਨਜੀਤ, ਗਗਨ ਅਨਮੋਲ ਮਾਨ, ਕੁਲਵੰਤ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਭਰੋਸਾ ਉਠ ਚੁਕਿਆ ਸੀ।ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਹੱਕ ਅਤੇ ਸੱਚ ਦੀ ਹੋਂਦ ਨੂੰ ਬਚਾਉਣ ਲਈ ਆਪ ਦੇ ਹੱਕ ਵਿੱਚ ਫਤਵਾ ਦਿੱਤਾ ਹੈ।


 ਜਗਤਾਰ ਸਿੰਘ ਘੜੂੰਆਂ ਨੇ ਕਿਹਾ ਕਿ ਪੰਜਾਬ ਵਿੱਚ ਸਿਰਫ ਕੈਪਟਨ ਤੇ ਬਾਦਲ ਦੋਵੇਂ ਪਰਿਵਾਰਾਂ ਨੇ  ਸੂਬੇ ਦੇ ਹਰ ਖੇਤਰ ਨੂੰ ਤਬਾਹ ਕਰ ਦਿੱਤਾ ਹੈ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਵਿੱਚ ਭਿ੍ਸਟਾਚਾਰ, ਨਸ਼ਿਆਂ ਤੇ ਬੇਰੋਜ਼ਗਾਰੀ ਦਾ ਖ਼ਾਤਮਾ ਹੋਵੇਗਾ ਅਤੇ ਹਰ ਪਾਸੇ ਵਧੀਆ ਸਾਫ਼ ਸੁਥਰਾ ਪ੍ਰਸ਼ਾਸਨ ਅਤੇ ਇਮਾਨਦਾਰੀ ਨਜਰ ਆਵੇਗੀ ।ਇਸ ਮੌਕੇ ਕੰਵਲਜੀਤ ਸਿੰਘ ਪੱਤੋ, ਤਰਲੋਕ ਸਿੰਘ, ਜਵਾਲਾ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ ਭਾਗੂਮਜਰਾ,ਨਰਿੰਦਰ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ, ਕਮਲਜੀਤ ਬਾਸੇਪੁਰ, ਗੁਰਦੀਪ ਸਿੰਘ, ਹਰਜੀਤ ਸਿੰਘ, ਹਰਪਾਲ ਸਿੰਘ, ਮੁਕੇਸ਼,  ਬਲਵਿੰਦਰ ਸਿੰਘ , ਸੁਖਬੀਰ ਸਿੰਘ, ਅਮਰੀਕ ਸਿੰਘ, ਹਰਜਿੰਦਰ ਸਿੰਘ, ਹਨੀ,ਅਮਨ,ਜਸਵੀਰ ਸਿੰਘ, ਗੁਰਦੀਪ ਸਿੰਘ, ਪਲਵਿੰਦਰ ਸਿੰਘ, ਜਗਜੀਤ ਸਿੰਘ, ਤਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਆਦਿ ਹਾਜ਼ਰ ਸਨ।

ਫੋਟੋ ਕੈਪਸਨ -ਪਾਰਟੀ  ਵਰਕਰਾਂ ਨਾਲ ਲੋਕਾਂ ਦਾ ਧੰਨਵਾਦ ਕਰਦੇ ਹੋਏ ਜਗਤਾਰ ਸਿੰਘ ਘੜੂੰਆਂ।

No comments:


Wikipedia

Search results

Powered By Blogger