SBP GROUP

SBP GROUP

Search This Blog

Total Pageviews

ਅਮਰੀਕਾ ਦੀ ਕਿਸੇ ’ਵਰਸਿਟੀ ਦੇ ਸਹਿਯੋਗ ਨਾਲ ਸਥਾਪਿਤ ਹੋਣ ਵਾਲਾ ਦੇਸ਼ ਦਾ ਇਕਮਾਤਰ ਕੋਚਿੰਗ ਸੈਂਟਰ

 ਚੰਡੀਗੜ੍ਹ 13 March : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਉੱਤਰੀ ਅਲਾਬਾਮਾ ਯੂਨੀਵਰਸਿਟੀ (ਯੂ.ਐਸ.ਏ) ਦੇ ਨਾਲ ਸਾਂਝੇਦਾਰੀ ਕਰਦਿਆਂ ’ਵਰਸਿਟੀ ਕੈਂਪਸ ਵਿਖੇ ਐਨ.ਸੀ.ਐਲ.ਈ.ਐਕਸ (ਐਨਕਲੈਕਸ) ਕੋਚਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ।’ਵਰਸਿਟੀ ਵਿਖੇ ਸਥਾਪਿਤ ਕੀਤਾ ਐਨਕਲੈਕਸ ਸੈਂਟਰ ਦੇਸ਼ ਦਾ ਪਹਿਲਾ ਸੈਂਟਰ ਹੋਵੇਗਾ, ਜੋ ਅਮਰੀਕਾ ਦੀ ਕਿਸੇ ਯੂਨੀਵਰਸਿਟੀ ਨਾਲ ਭਾਈਵਾਲੀ ਕਰਕੇ ਸਥਾਪਿਤ ਕੀਤਾ ਗਿਆ ਹੈ।ਇਸ ਕੇਂਦਰ ਦੀ ਸਥਾਪਨਾ ਦਾ ਉਦੇਸ਼ ਨਰਸਾਂ ਲਈ ਗੁਣਵੱਤਾਪੂਰਨ ਅਤੇ ਲੰਮੇ ਸਮੇਂ ਦੇ ਲਾਭ ਪ੍ਰਦਾਨ ਕਰਵਾਉਣਾ ਹੈ।ਐਨਕਲੈਕਸ ਪ੍ਰੀਖਿਆ ਨੈਸ਼ਨਲ ਕਾਊਂਸਲ ਆਫ਼ ਸਟੇਟ ਬੋਰਡ ਆਫ਼ ਨਰਸਿੰਗ (ਐਨ.ਸੀ.ਐਸ.ਬੀ.ਐਨ) ਵੱਲੋਂ ਵਿਕਸਤ ਕੀਤੀ ਗਈ ਹੈ, ਜੋ ਅਮਰੀਕਾ ਅਤੇ ਕੈਨੇਡਾ ਵਿੱਚ ਨਰਸਿੰਗ ਸਕੂਲ ਗ੍ਰੈਜੂਏਟਾਂ ਦੀ ਯੋਗਤਾ ਦੀ ਪਛਾਣ ਕਰਦੀ ਹੈ।’ਵਰਸਿਟੀ ਵਿਖੇ ਐਨਕਲੈਕਸ ਕੋਚਿੰਗ ਸੈਂਟਰ ਦਾ ਉਦਘਾਟਨ ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ ਦੇ ਇੰਟਰਨੈਸ਼ਨਲ ਐਡਮਿਸ਼ਨ ਐਂਡ ਰੀਕਿਊਰਮੈਂਟ ਦੇ ਐਸੋਸੀਏਟ ਡਾਇਰੈਕਟਰ ਮਿਸ ਅਕਾਲੀ ਝੀਮੋਮੀ ਫੁਲਮਰ ਵੱਲੋਂ ਕੀਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਇਹ ਕੋਚਿੰਗ ਸੈਂਟਰ ਨਰਸਿੰਗ ਵਿਦਿਆਰਥੀਆਂ ਨੂੰ ਐਨਕਲੈਕਸ ਦੀ ਪ੍ਰੀਖਿਆ ਦੀ ਤਿਆਰੀ ਕਰਨ ’ਚ ਮਦਦ ਤੋਂ ਇਲਾਵਾ ਅੰਤਰਰਾਸ਼ਟਰੀ ਮੌਕਿਆਂ ਦੀ ਪਛਾਣ ਕਰਨ ਲਈ ਲਾਹੇਵੰਦ ਸਿੱਧ ਹੋਵੇਗਾ।ਉਨ੍ਹਾਂ ਦੱਸਿਆ ਕਿ ਨੈਸ਼ਨਲ ਕੌਂਸਲ ਲਾਇਸੈਂਸਿੰਗ ਐਗਜ਼ਾਮੀਨੇਸ਼ਨ (ਐਨ.ਸੀ.ਐਲ.ਐਕਸ) ਕ੍ਰਮਵਾਰ 1982, 2015 ਅਤੇ 2020 ਤੋਂ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਨਰਸਾਂ ਦੇ ਲਾਇਸੈਂਸ ਲਈ ਇੱਕ ਦੇਸ਼ ਵਿਆਪੀ ਪ੍ਰੀਖਿਆ ਹੈ।ਉਨ੍ਹਾਂ ਦੱਸਿਆ ਕਿ ਐਨਕਲੈਕਸ ਇਹ ਨਿਰਧਾਰਿਤ ਕਰਨ ਲਈ ਟੈਸਟ ਹੈ ਕਿ ਉਮੀਦਵਾਰ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਐਂਟਰੀ ਲੈਵਲ ਦੀ ਨਰਸਿੰਗ ਕਰਨ ਲਈ ਲੋੜੀਂਦਾ ਗਿਆਨ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਣ ਵਾਲੀਆਂ ਰਜਿਸਟਰਡ ਨਰਸਾਂ ਲਈ ਇਹ ਐਨਕਲੈਕਸ ਪ੍ਰੀਖਿਆ ਲਾਹੇਵੰਦ ਸਾਬਿਤ ਹੋਵੇਗੀ।ਇਸ ਤੋਂ ਇਲਾਵਾ 2+2 ਪ੍ਰੋਗਰਾਮ ਰਾਹੀਂ ਨਰਸਿੰਗ ਦੀ ਪੜ੍ਹਾਈ ਕਰਨ ਵਾਲੇ ਨਰਸਿੰਗ ਵਿਦਿਆਰਥੀਆਂ ਲਈ ਐਨਕਲੈਕਸ ਪ੍ਰੀਖਿਆ ਮਹੱਤਵਪੂਰਨ ਹੈ, ਜਿਸ ਦੇ ਅੰਤਰਗਤ ਵਿਦਿਆਰਥੀਆਂ ਨੂੰ ਆਈਲੈਟਸ ਦੀ ਪ੍ਰੀਖਿਆ ਦੇਣ ਦੀ ਜ਼ਰੂਰਤ ਨਹੀਂ ਬਲਕਿ ਵਿਦਿਆਰਥੀ ਮੁਫ਼ਤ ਰਿਹਾਇਸ਼ ਤੋਂ ਇਲਾਵਾ 10 ਹਜ਼ਾਰ ਯੂ.ਐਸ ਡਾਲਰ ਤੱਕ ਦੀ ਸਕਾਲਰਸ਼ਿਪ ਪ੍ਰਾਪਤ ਵੀ ਕਰ ਸਕਣਗੇ।

ਡਾ. ਬਾਵਾ ਨੇ ਦੱਸਿਆ ਕਿ ਸੈਂਟਰ ਦੀ ਸਹਾਇਤਾ ਨਾਲ ਨਰਸਿੰਗ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਜਦਕਿ ਕੋਚਿੰਗ ਮੁਹੱਈਆ ਕਰਵਾਉਣ ਵਾਲੀ ਫੈਕਲਟੀ ਨੂੰ ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ ਤੋਂ ਵਿਸ਼ੇਸ਼ ਪ੍ਰੀ-ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ।ਇਸ ਤੋਂ ਇਲਾਵਾ ਯੂ.ਐਨ ਦੇ ਨੁਮਾਇੰਦਿਆਂ ਵੱਲੋਂ ਬਕਾਇਦਾ ਮਾਰਗ ਦਰਸ਼ਨ ਵੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਤੋਂ ਹੀ ਐਨਕਲੈਕਸ ਆਰ.ਐਨ ਦੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਅਧੀਨ 30 ਵਿਦਿਆਰਥੀਆਂ ਨੂੰ ਪ੍ਰਤੀ ਬੈਚ ਸ਼ਾਮਲ ਕੀਤਾ ਗਿਆ ਹੈ ਅਤੇ ਸਿਖਲਾਈ ਸਮੇਂ ਦੀ ਮਿਆਦ 8 ਹਫ਼ਤਿਆਂ ਦੀ ਰਹੇਗੀ।ਉਨ੍ਹਾਂ ਦੱਸਿਆ ਕਿ ਕੇਂਦਰ ਦੇ ਸਹਿਯੋਗ ਨਾਲ 100 ਤੋਂ 120 ਨਰਸਿੰਗ ਵਿਦਿਆਰਥੀਆਂ ਨੂੰ ਸਾਲਾਨਾ ਟ੍ਰੇਨਿੰਗ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ ’ਚ ਨਰਸਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ’ਵਰਸਿਟੀ ਵੱਲੋਂ ਨਾਰਥ ਅਲਾਬਾਮਾ ਯੂਨੀਵਰਸਿਟੀ ਨਾਲ ਸਾਂਝੇਦਾਰੀ ਕਰਕੇ ਇਹ ਕੋਚਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਏ.ਬੀ.ਸੀ ਦੇ ਅੰਕੜੇ ਦੱਸਦੇ ਹਨ ਕਿ ਕੇਵਲ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਹੀ ਸਾਲ 2030 ਤੱਕ ਲਗਭਗ 8 ਹਜ਼ਾਰ ਨਰਸਿੰਗ ਸਟਾਫ਼ ਦੀ ਕਮੀ ਹੋ ਜਾਵੇਗੀ।ਇਸੇ ਤਰ੍ਹਾਂ ਕਨੈਡੀਅਨ ਨਰਸਿਸ ਐਸੋਸੀਏਸ਼ਨ ਅਨੁਸਾਰ ਸਾਲ 2022 ਦੌਰਾਨ ਹੀ ਕੈਨੇਡਾ ਦੇ ਪੇਂਡੂ ਅਤੇ ਸ਼ਹਿਰ ਖੇਤਰਾਂ ਵਿੱਚ 60 ਹਜ਼ਾਰ ਨਰਸਾਂ ਦੀ ਲੋੜ ਹੋਵੇਗੀ।ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ’ਚ ਨਰਸਾਂ ਲਈ ਭਰਪੂਰ ਮੌਕਿਆਂ ਨੂੰ ਵੇਖਦਿਆਂ ’ਵਰਸਿਟੀ ਵੱਲੋਂ ਇਹ ਕੋਚਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ।

ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਨਕਲੈਕਸ ਕੋਚਿੰਗ ਸੈਂਟਰ ਦਾ ਉਦਘਾਟਨ ਕਰਦੇ$; ਯੂਨੀਵਰਸਿਟੀ ਆਫ਼ ਨਾਰਥ ਅਲਾਬਾਮਾ ਦੇ ਇੰਟਰਨੈਸ਼ਨਲ

No comments:


Wikipedia

Search results

Powered By Blogger