SBP GROUP

SBP GROUP

Search This Blog

Total Pageviews

ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਮੁਹਾਲੀ ਵੱਲੋਂ ਸਾਂਝੇ ਤੌਰ ਤੇ ਮੋਹਾਲੀ ਦੇ ਵੱਖ ਵੱਖ ਖੇਤਰਾਂ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਐਸਏਐਸ ਨਗਰ 19 ਅਪ੍ਰੈਲ  :  ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਅਤੇ ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਐਸਏਐਸ ਨਗਰ ਵੱਲੋਂ ਅੱਜ ਸਾਂਝੇ ਤੌਰ ਤੇ ਮੋਹਾਲੀ  ਦੇ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ  l ਇਸੇ ਦੌਰਾਨ ਏਅਰਪੋਰਟ ਰੋਡ ਤੇ ਉਨ੍ਹਾਂ ਵੱਲੋਂ ਮੋਹਾਲੀ ਨੂੰ ਹੋਰਨਾਂ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਜੋੜਦੀਆਂ ਸੜਕਾਂ ਤੇ ਜਾ ਕੇ ਵੀ ਸੁਰੱਖਿਆ ਦੇ  ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ  lਅੱਜ ਦੀ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਬਾਰੇ ਵਿਸਥਾਰ ਨਾਲ ਦੱਸਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਪੁਲੀਸ ਦਾ ਮੁੱਖ ਕੰਮ ਲੋਕਾਂ ਵਿਚ ਸੁਰੱਖਿਆ  ਬਾਰੇ ਭਰੋਸਾ ਪੈਦਾ ਕਰਨਾ ਹੈ ਤਾਂ ਜੋ ਸਮਾਜ ਦਾ ਹਰ ਵਰਗ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਆਪਣੇ ਨਿਤਾ ਪ੍ਰਤੀ ਦੇ ਕੰਮ ਕਾਰ ਕਰ ਸਕੇ l



  ਉਨ੍ਹਾਂ ਦੱਸਿਆ ਕਿ ਅੱਜ ਦੀ ਇਸ ਚੈਕਿੰਗ ਦੌਰਾਨ ਮੁਹਾਲੀ ਤੋਂ ਬਚ ਕੇ ਬਾਹਰ ਨਿਕਲਣ ਦੇ ਉਨ੍ਹਾਂ ਸਾਰੇ  ਸੰਜੀਦਾ  ਰਸਤਿਆਂ ਉੱਤੇ ਮੌਜੂਦ ਪੁਲੀਸ ਫੋਰਸ ਅਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ  ਬਾਰੇ ਜਾਣਕਾਰੀ ਇਕੱਤਰ ਕੀਤੀ ਗਈ l ਉਨ੍ਹਾਂ ਦੱਸਿਆ ਕਿ  ਐੱਸਐੱਸਪੀ ਵਿਵੇਕ ਸ਼ੀਲ ਸੋਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੁਲੀਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ l ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਂਦੇ ਦਿਨਾਂ ਵਿੱਚ  ਮੁਹਾਲੀ ਦੀਆਂ ਮੁੱਖ ਸੜਕਾਂ ਤੇ ਪੀਸੀਆਰ ਗਸ਼ਤੀ ਪਾਰਟੀਆਂ ਦੀਆਂ ਟੁਕੜੀਆਂ ਵਧਾਈਆਂ ਜਾਣਗੀਆਂ l ਇਸਦੇ ਨਾਲ ਹੀ ਪੁਲੀਸ ਰੇਂਜ ਵਿੱਚੋਂ ਗਜ਼ਟਿਡ ਅਫ਼ਸਰ ਅਤੇ ਵਾਧੂ ਪੁਲਸ ਫੋਰਸ ਨੂੰ ਕੱਢ ਕੇ  ਸ਼ਹਿਰ ਦੇ ਵੱਖ ਵੱਖ ਸੰਜੀਦਾ ਸਥਾਨਾਂ ਤੇ ਤੈਨਾਤ ਕੀਤਾ ਜਾਵੇਗਾ l  ਉਨ੍ਹਾਂ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਵਧਾਈ ਜਾਵੇਗੀ  ਤਾਂ ਜੋ ਕਿਸੇ ਕਿਸਮ ਦਾ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਸਥਿਤੀ ਲਈ ਖ਼ਤਰਾ ਨਾ ਬਣ ਸਕੇ l ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਸ ਦੀ ਮੁਸਤੈਦੀ ਵਧਾਉਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਰੂਪਨਗਰ ਰੇਂਜ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੀਤੀਆਂ ਜਾਣਗੀਆਂ  l

No comments:


Wikipedia

Search results

Powered By Blogger