ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜੋ ਕਿਹਾ ਉਹ ਕਰ ਵਿਖਾਇਆ : ਕੁਲਵੰਤ ਸਿੰਘ
ਮੋਹਾਲੀ , 16 ਅਪ੍ਰੈਲ : ਮੋਹਾਲੀ 3 ਬੀ 2 ਦੀ ਮਾਰਕੀਟ ਚ ਆਪ ਪਾਰਟੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ ਹਨ ।ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਵੱਲੋਂ ਪੰਜਾਬ ਦੀ ਜਨਤਾ ਨੂੰ ਜੋ ਵਾਅਦਾ ਕੀਤਾ ਗਿਆ ਸੀ ,ਉਹ ਅੱਜ ਪੂਰਾ ਹੋ ਗਿਆ ਹੈ । ਆਪ ਵੱਲੋਂ ਪੰਜਾਬ ਵਿੱਚ ਬਿਜਲੀ ਦੀ 300 ਯੂਨਿਟ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ ।ਇਸ ਨੂੰ ਲੈ ਕੇ ਮੋਹਾਲੀ ਚ 3ਬੀ2- ਵਿਖੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ।ਆਪ ਵੱਲੋਂ ਇਸ ਐਲਾਨ ਤੋਂ ਬਾਅਦ ਕੁਲਵੰਤ ਸਿੰਘ ਦਾ ਮਾਰਕੀਟ ਵਿੱਚ ਦੁਕਾਨਦਾਰਾਂ ਦੀ ਤਰਫ਼ੋਂ ਧੰਨਵਾਦ ਕੀਤਾ ਗਿਆ ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਦੀ ਤਰਫੋਂ ਅੱਜ ਜਿਸ ਤਰ੍ਹਾਂ ਪੰਜਾਬ ਭਰ ਦੇ ਲੋਕਾਂ ਲਈ ਬਿਜਲੀ 300 ਯੂਨਿਟ ਤੱਕ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ, ਇਸੇ ਤਰ੍ਹਾਂ ਜੋ ਜੋ ਵੀ ਵਾਅਦੇ ਭਗਵੰਤ ਮਾਨ ਦੀ ਤਰਫੋਂ ਚੋਣਾਂ ਦੌਰਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜੋ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਚੋਣਾਂ ਦੌਰਾਨ ਦਿੱਤੀਆਂ ਗਈਆਂ ਨੂੰ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ।ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਗਰੰਟੀਆਂ ਨੂੰ ਲਾਗੂ ਕਰਨ ਦੇ ਲਈ ਆਪ ਦੀ ਸਰਕਾਰ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ । ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 300 ਯੂਨਿਟ ਬਿਜਲੀ ਮੁਆਫ਼ ਕਰਨ ਦੇ ਨਾਲ ਪੰਜਾਬ ਭਰ ਦੇ ਖ਼ਾਸ ਕਰਕੇ ਮਿਹਨਤਕਸ਼ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ । ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਬਿਜਲੀ ਮੁਆਫ ਕਰਨ ਸਬੰਧੀ ਤਰ੍ਹਾਂ ਤਰ੍ਹਾਂ ਦੇ ਬਿਆਨ ਆਪ ਦੀ ਸਰਕਾਰ ਵਿਰੁੱਧ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਬਾਰੇ ਵਿਚ ਗੱਲਾਂ ਕੀਤੀਆਂ ਗਈਆਂ ਸਨ ਅਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਨ੍ਹਾਂ ਵੱਲੋਂ ਇਸ ਬਿਜਲੀ ਮੁਆਫ ਸੰਬੰਧੀ ਕੀਤੇ ਗਏ ਐਲਾਨ ਨਾਲ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਚੁੱਪੀ ਧਾਰ ਲਈ ਹੈ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਜੋ ਕਿਹਾ ਉਹ ਕਰ ਵਿਖਾਇਆ ਹੈ ।
ਇਸ ਮੌਕੇ ਡਾ. ਸਨੀ ਆਹਲੂਵਾਲੀਆ ,ਮੈਡਮ ਪ੍ਰਭਜੋਤ ਕੌਰ ਜਨਰਲ ਸਕੱਤਰ ਮੋਹਾਲੀ ਆਪ ,ਪ੍ਰਭਜੋਤ ਕੌਰ ਜੋਤੀ ਸਟੇਟ ਜਨਰਲ ਸਕੱਤਰ ਪੰਜਾਬ ,ਸੁਖਦੇਵ ਸਿੰਘ ਪਟਵਾਰੀ ,ਜਸਪਾਲ ਸਿੰਘ ਮਟੌਰ , ਸਾਬਕਾ ਕੌਂਸਲਰ- ਗੁਰਮੁੱਖ ਸਿੰਘ ਸੋਹਲ ,ਅਵਤਾਰ ਸਿੰਘ ਮੌਲੀ ,ਆਰ ਪੀ ਸ਼ਰਮਾ ,ਰਾਜੀਵ ਵਸ਼ਿਸ਼ਟ,ਅਕਵਿੰਦਰ ਸਿੰਘ ਗੋਸਲ ਅਤੇ ਹਰਵਿੰਦਰ ਸਿੰਘ ਮੁਹਾਲੀ ਹਾਜ਼ਰ ਸਨ ।
No comments:
Post a Comment