ਮੋਹਾਲੀ 08 ਅਪ੍ਰੈਲ : ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਅੱਜ ਇੱਥੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਲੋਕਾਂ ਦੀ ਸ਼ਮੂਲੀਅਤ ਦਾ ਸੱਦਾ ਦਿੱਤਾ।
ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਟਿਕਾਊ ਭਵਿੱਖ ਲਈ ਵਾਤਾਵਰਣ ਚੇਤਨਾਸੇਵ ਬਲੂ, ਲਿਵ ਗ੍ਰੀਨ’ ਵਿਸ਼ੇ ’ਤੇ ਆਯੋਜਿਤ ਇੱਕ ਰੋਜ਼ਾ ਵਰਕਸ਼ਾਪ ਵਿੱਚ ਬੋਲਦਿਆਂ ਜਸਟਿਸ ਗੋਇਲ ਨੇ ਕਿਹਾ ਕਿ ਜੇਕਰ ਪਾਣੀ, ਜੋ ਅਸੀਂ ਪੀਂਦੇ ਹਾਂ ਅਤੇ ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਉਹ ਪ੍ਰਦੂਸ਼ਿਤ ਹੋ ਚੁੱਕੇ ਹਨ ਅਤੇ ਸਾਡੇ ਕੋਲ ਚੰਗੀ ਸਿਹਤ ਲਈ ਸੰਭਾਵਨਾ ਬਹੁਤ ਘੱਟ ਹੈ।ਇਹ ਸਮਝਣ ਦੀ ਫੌਰੀ ਲੋੜ ਹੈ ਕਿ ਗ੍ਰਹਿ ਦੀ ਸਿਹਤ ਅਤੇ ਲੋਕਾਂ ਦੀ ਸਿਹਤ ਕਿੰਨੀ ਮਜ਼ਬੂਤੀ ਨਾਲ ਜੁੜੀ ਹੋਈ ਹੈ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਦੀਆਂ ਵਾਤਾਵਰਨ ਸਮੱਸਿਆਵਾਂ ਨੂੰ ਰੋਕਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਨਿੱਜੀ ਪੱਧਰ ’ਤੇ ਸਥਿਰਤਾ ਲਿਆਉਣਾ ਹੈ।
ਇਸ ਮੌਕੇ ਉਨ੍ਹਾਂ ਵਰਕਸ਼ਾਪ ਵਿੱਚ ਹਾਜ਼ਰ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਵਰਕਸ਼ਾਪ ਦਾ ਆਯੋਜਨ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਬਿਹਤਰ ਭਵਿੱਖ ਲਈ ਟਿਕਾਊ ਜੀਵਨ ਢੰਗ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ।
ਇਸ ਤੋਂ ਪਹਿਲਾਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਜਸਟਿਸ ਗੋਇਲ ਦਾ ਪਹੁੰਚਣ ’ਤੇ ਸਵਾਗਤ ਕੀਤਾ।
ਇਸ ਮੌਕੇ ਡੀਨ ਸਟੂਡੈਂਟ ਵੈਲਫੇਅਰ ਡਾ. ਸਿਮਰਜੀਤ ਕੌਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਇਹ ਸਾਂਝਾ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹੈ ਕਿ ਅਸੀਂ ਸਵੱਛ ਅਤੇ ਹਰਿਆ ਭਰਿਆ ਕੈਂਪਸ ਬਣਾਉਣ ਲਈ ਅਭਿਆਸਾਂ ਦੇ ਸਾਰੇ ਟਿਕਾਊ ਤਰੀਕੇ ਅਪਣਾਏ ਹਨ। ਉਨ੍ਹਾਂ ਕਿਹਾਕਿ ਯੂਨੀਵਰਸਿਟੀ ਨੇ ਸਫਲਤਾਪੂਰਵਕ ਸਵੱਛਤਾ ਕਾਰਜ ਯੋਜਨਾ ਕਮੇਟੀ ਦੀ ਸਥਾਪਨਾ ਕੀਤੀ ਹੈ, ਜਿਸ ਨੇ ਸਵੱਛਤਾ, ਸਫਾਈ, ਰਹਿੰਦ-ਖੂੰਹਦ ਪ੍ਰਬੰਧਨ, ਜਲ ਪ੍ਰਬੰਧਨ, ਊਰਜਾ ਪ੍ਰਬੰਧਨ ਅਤੇ ਹਰਿਆਲੀ ਪ੍ਰਬੰਧਨ ਦੇ ਖੇਤਰ ਵਿੱਚ ਵਧੀਆ ਅਭਿਆਸਾਂ ਨੂੰ ਅਪਣਾਇਆ ਅਤੇ ਲਾਗੂ ਕੀਤਾ ਹੈ।
ਇਸ ਵਰਕਸ਼ਾਪ ਦੇ ਮਾਹਿਰ ਬੁਲਾਰੇ ਜਸਟਿਸ (ਸੇਵਾਮੁਕਤ) ਪ੍ਰੀਤਮ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਾਪਮਾਨ ਵਧਣ ਅਤੇ ਗਲੋਬਲ ਵਾਰਮਿੰਗ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਲਈ ਮਨੁੱਖ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੇ ਇਹ ਸਮੱਸਿਆ ਪੈਦਾ ਕੀਤੀ ਹੈ, ਇਸ ਲਈ ਵੱਧ ਤੋਂ ਵੱਧ ਮਨੁੱਖੀ ਸ਼ਕਤੀ ਨਾਲ ਹੀ ਇਸ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਆਸ ਪ੍ਰਗਟਾਈ ਕਿ ਵਰਕਸ਼ਾਪ ਵਿੱਚ ਹੋਏ ਵਿਚਾਰ-ਵਟਾਂਦਰੇ ਸੇਵ ਬਲੂ, ਲਿਵ ਗ੍ਰੀਨ’ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
ਇਸ ਤੋਂ ਬਾਅਦ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਗ੍ਰੀਨ ਪ੍ਰੋਜੈਕਟ ਡਿਸਪਲੇ ਦਾ ਦੌਰਾ ਵੀ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਹਰਬਲ ਗਾਰਡਨ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਰੁੱਖ ਲਗਾਉਣ ਦੀ ਗਤੀਵਿਧੀ ਵਿੱਚ ਹਿੱਸਾ ਲਿਆ। ਐਨਜੀਟੀ ਚੀਫ਼ ਨੇ ਮੈਟਰੋਲੋਜੀ ਵਿਭਾਗ, ਚੰਡੀਗੜ੍ਹ ਦੁਆਰਾ ਆਯੋਜਿਤ ‘ਮੌਸਮ ਪੂਰਵ ਅਨੁਮਾਨ’ ਤੇ ਇੱਕ ਪ੍ਰਦਰਸ਼ਨੀ ਨੂੰ ਵੀ ਦੇਖਿਆ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ‘ਵਾਤਾਵਰਨ ਪ੍ਰਦੂਸ਼ਣ ਅਤੇ ਸਿਹਤ’ ਵਿਸ਼ੇ ’ਤੇ ਇਕ ਨੁੱਕੜ ਨਾਟਕ ਵੀ ਪੇਸ਼ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਅਦਰਸ਼ ਪਾਲ ਸਿੰਘ ਵਿੱਜ, ਉਰਵਸ਼ੀ ਗੁਲਾਟੀ ਸੇਵਾ ਮੁਕਤ ਚੀਫ ਸੈਕਰੇਟਰੀ ਹਰਿਆਣਾ ਸਰਕਾਰ, ਸੇਵਾਮੁਕਤ ਜਸਟਿਸ ਜਸਵੀਰ ਸਿੰਘ ਅਤੇ ਹੋਰ ਮਹਿਮਾਨ ਵੀ ਹਾਜਰ ਸਨ।
No comments:
Post a Comment