ਐਸ.ਏ.ਐਸ. ਨਗਰ 7 ਅਪ੍ਰੈਲ : ਸ੍ਰੀ ਅਮਿਤ ਤਲਵਾੜ, ਆਈ.ਏ.ਐਸ. ਡਿਪਟੀ ਕਮਿਸ਼ਨਰ—ਕਮ—ਪ੍ਰਧਾਨ, ਰੈਡ ਕਰਾਸ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਰੈਡ ਕਰਾਸ ਦੀਆਂ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਹੋਰ ਗਤੀਵਿਧੀਆਂ ਵਧਾਉਣ ਸਬੰਧੀ ਵਿਚਾਰ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਕਿਹਾ ਕਿ ਰੈਡ ਕਰਾਸ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਹਰ ਪੱਧਰ ਤੇ ਆਮ ਜਨਤਾ ਨਾਲ ਸਾਝਾਂ ਕੀਤਾ ਜਾਵੇ ਤਾਂ ਜੋ ਰੈਡ ਕਰਾਸ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਲੋੜਵੰਦ ਲੋਕ ਵੱਧ ਤੋਂ ਵੱਧ ਲਾਭ ਲੈ ਸਕਣ ਅਤੇ ਰੈਡ ਕਰਾਸ ਜ਼ਰੀਏ ਲੋੜਵੰਦਾਂ ਦੀ ਸਹਾਇਤਾ ਲਈ ਹਰ ਪੱਧਰ ਦੇ ਦਾਨੀ ਸੱਜਣ ਆਪਣਾ ਸਹਿਯੋਗ ਦੇ ਸਕਣ।
ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ—ਕਮ—ਅਵੇਤਨੀ ਸਕੱਤਰ ਸ੍ਰੀ ਤਰਸੇਮ ਚੰਦ ਨੇ ਦੱਸਿਆ ਕਿ ਰੈਡ ਕਰਾਸ ਵਲੋਂ ਆਮ ਜਨਤਾ ਦੇ ਲਾਭ ਲਈ ਔਸ਼ਧੀ ਸਟੋਰ, ਸਿਵਲ ਹਸਪਤਾਲ, ਮੋਹਾਲੀ ਅਤੇ ਖਰੜ ਵਿਖੇ ਚਲਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿਵਲ ਹਸਪਤਾਲ ਡੇਰਾਬੱਸੀ ਅਤੇ ਕੁਰਾਲੀ ਵਿਖੇ ਖੋਲੇ ਜਾਣ ਵਾਲੇ ਜਨ ਔਸ਼ਧੀ ਸਟੋਰਾਂ ਸਬੰਧੀ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਹੁਕਮ ਕੀਤੇ ਗਏ। ਇਸ ਦੇ ਨਾਲ ਹੀ ਰੈਡ ਕਰਾਸ ਵਲੋਂ ਕੋਵਿਡ ਦੌਰਾਨ ਕੀਤੀ ਗਤੀਵਿਧੀਆਂ ਜਿਵੇ ਕਿ ਸਿਵਲ ਹਸਪਤਾਲ, ਮੋਹਾਲੀ ਵਿਖੇ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਮੈਡੀਕਲ ਆਕਸੀਜਨ ਸਪਲਾਈ ਸਿਸਟਮ ਲਗਵਾਏ ਗਏ, ਜਿਸ ਨਾਲ ਕੋਵਿਡ ਮਹਾਂਮਾਰੀ ਤੋਂ ਪੀੜ੍ਹਤ ਮਰੀਜਾਂ ਨੂੰ ਆਕਸੀਜਨ ਦੇ ਕੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੀ, ਰੈਡ ਕਰਾਸ ਵਲੋਂ ਆਕਸੀਜਨ ਕੰਨਸਟ੍ਰੇਟਰ ਬੈਂਕ ਵੀ ਚਲਾਇਆ ਜਾ ਰਿਹਾ ਹੈ ਜਿਸ ਦੀ ਸਹਾਇਤਾ ਨਾਲ ਡਾਕਟਰ ਵਲੋਂ ਪਰਚੀ ਤੇ ਸ਼ਿਫਾਰਸ਼ ਕਰਨ ਦੇ ਬਾਅਦ, ਬਿਨ੍ਹਾਂ ਕਿਸੇ ਕਿਰਾਏ ਤੋਂ ਮਰੀਜਾਂ ਨੂੰ 15 ਦਿਨਾਂ ਲਈ ਆਕਸੀਜਨ ਕੰਨਸਟ੍ਰੇਟਰ ਮੁਹੱਈਆਂ ਕਰਵਿਆ ਜਾਂਦਾ ਹੈ। ਰੈਡ ਕਰਾਸ ਵਲੋਂ ਟੀਕਾਕਰਨ ਕਰਨ ਲਈ ਬੀ.ਐਸ.ਐਨ.ਐਲ ਨਾਲ ਤਾਲਮੇਲ ਕਰਕੇ ਮੈਸਿਜ਼ ਭੇਜ਼ ਕੇ ਅਤੇ ਟੈਲੀਫੋਨ ਕਰਕੇ ਆਮ ਜਨਤਾ ਨੂੰ ਟੀਕਾਕਰਨ ਲਈ ਜਾਗਰੂਕ ਕੀਤਾ ਗਿਆ ਅਤੇ ਜਿਲਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਜਿਸ ਨਾਲ ਕਿ 100 ਫੀਸਦੀ ਕੋਵਿਡ ਟੀਕਾਕਰਨ ਟੀਚਾ ਪੂਰਾ ਕੀਤਾ ਗਿਆ। ਜਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਭਾਈ ਘਨੱਈਆ ਜੀ ਕੇਅਰ ਸਰਵਿਸ ਐਡ ਵੈਲਫੇਅਰ ਸੁਸਾਇਟੀ, ਮੁਹਾਲੀ ਅਤੇ ਫੂਡ ਫਾਰ ਨੀਡੀ ਐਂਡ ਪੂਅਰ ਵੈਲਫੇਅਰ ਮੁਹਾਲੀ ਦੇ ਸਹਿਯੋਗ ਨਾਲ ਸਿਲਾਈ ਸੈਂਟਰ, ਕੰਪਿਊਟਰ ਸੈਂਟਰ ਅਤੇ ਬਿਊਟੀ ਪਾਰਲਰ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਲੋੜਵੰਦ ਬੱਚਿਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਦੀ ਹੈ। ਇਨ੍ਹਾਂ ਸੈਂਟਰਾਂ ਵਿੱਚ ਸਿਲਾਈ ਦਾ ਕੋਰਸ ਪੂਰਾ ਕਰਨ ਵਾਲੀਆ ਲੜਕੀਆਂ ਨੂੰ “ਬੇਟੀ ਬਚਾਉ ਬੇਟੀ ਪੜਾਉ” ਸਕੀਮ ਅਧੀਨ ਰੈਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਇੱਕ—ਇੱਕ ਸਿਲਾਈ ਮਸ਼ੀਨ ਮੁਫਤ ਦਿੱਤੀ ਜਾਂਦੀ ਹੈ, ਜਿਸ ਨਾਲ ਲੜਕੀਆਂ ਵਿੱਚ ਕਾਫੀ ਉਤਸ਼ਾਹ ਪੈਦਾ ਹੁੰਦਾ ਹੈ। ਜਿਲ੍ਹੇ ਵਿੱਚ ਇਸ ਸਮੇਂ 3 ਸਿਲਾਈ ਸੈਂਟਰ, 3 ਕੰਪਿਊਟਰ ਸੈਂਟਰ ਅਤੇ 2 ਬਿਊਟੀ ਪਾਰਲਰ ਸੈਂਟਰ ਚਲਾਏ ਜਾ ਰਹੇ ਹਨ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਮੋਹਾਲੀ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ. ਖਰੜ ਸ੍ਰੀ ਅਭਿਕੇਸ਼ ਗੁਪਤਾ ਦੇ ਨਾਲ ਰੈਡ ਕਰਾਸ ਸ਼ਾਖਾ ਦੇ ਸਮੂਹ ਕਰਮਚਾਰੀ ਅਤੇ ਮੈਂਬਰ ਸ਼ਾਮਿਲ ਸਨ।
No comments:
Post a Comment