ਐਸ.ਏ.ਐਸ ਨਗਰ 26 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੈੱਡ ਕਰਾਸ,ਸੈਟ ਜਾਨ ਅੰਬੂਲੈਸ ਵੱਲੋਂ 19 ਅਪ੍ਰੈਲ ਤੋਂ 22 ਅਪ੍ਰੈਲ ਤੱਕ ਜਿਲ੍ਹਾ ਪ੍ਰਬੰਧਕੀ ਕੈਪਲੈਕਸ ਵਿਖੇ ਨਵਾਂ ਕੰਡਕਟਰ ਲਾਇਸੰਸ,ਰੀਨਿਉ, ਕਮਰਸੀਅਲ ਲਾਇਸੰਸ ਬਣਾਉਣ ਵਾਲੇ ਸਿਖਿਅਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ ਟ੍ਰੇਨਿੰਗ ਬੈਚ ਵਿੱਚ 25 ਨੋਜਵਾਨ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਦੀ ਟ੍ਰੇਨਿੰਗ ਦੋਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਸੀ.ਪੀ.ਆਰ ਕਰਨਾ, ਜਹਿਰ ਖਾ ਲੈਣਾ, ਕਿਸੇ ਜਾਨਵਰ ਜਾ ਸੱਪ ਦਾ ਕੱਟਣਾ, ਅਚਾਨਕ ਅੱਗ ਲੱਗ ਜਾਣਾ, ਗਲਾ ਚੋਕ ਹੋਣਾ, ਕੁਦਰਤੀ ਆਫ਼ਤਾਂ ਸਮੇਂ ਫਸਟ ਏਡ, ਅਤੇ ਫਸਟ ਏਡ ਬੋਕਸ ਦੀ ਵਰਤੋ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਫਸਟ ਏਡ ਟ੍ਰੇਨਿੰਗ ਨੈਸਨਲ ਹੈੱਡ ਕੁਆਰਟਰ ਨਵੀ ਦਿੱਲੀ ਤੋਂ ਮੰਨਜੂਰਸੁਦਾ ਸਿਲਬੇਸ ਅਨੁਸਾਰ ਸ੍ਰੀ ਸੰਦੀਪ ਸਿੰਘ ਲੈਕਚਰਾਰ ਵੱਲੋਂ ਵਧੀਆ ਢੰਗ ਨਾਲ ਕਰਵਾਈ ਗਈ।
ਇਸ ਮੋਕੇ ਸ੍ਰੀ ਕਮਲੇਸ ਕੁਮਾਰ ਕੋਸ਼ਲ ਸਕੱਤਰ, ਜਿਲ੍ਹਾਂ ਰੈਡ ਕਰਾਸ ਸ਼ਾਖਾ ਵੱਲੋਂ ਇਨ੍ਹਾਂ ਸਿਖਿਆਰਥੀਆ ਨੂੰ ਆਪਣੇ ਬਜੁਰਗਾ ਦਾ ਸਨਮਾਨ ਕਰਨ ਬਾਰੇ, ਵੱਧ ਤੋ ਵੱਧ ਖੂਨਦਾਨ ਕਰਨ ਬਾਰੇ, ਵੱਧ ਤੋ ਵੱਧ ਦਰੱਖਤ ਲਗਾਉਣ ਬਾਰੇ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਬਾਰੇ, ਸਮਾਜਿਕ ਬੁਰਾਈਆਂ, ਅੰਧ ਵਿਸਵਾਸਾਂ, ਨਸਿਆ ਤੋਂ ਬਚ ਕੇ ਦੂਰ ਰਹਿਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਹਰਜਿੰਦਰ ਸਿੰਘ, ਫਾਇਨਾਇਸ਼ਅਲ ਐਜੂਕੇਸ਼ਨ ਕੋਸਲਰ ਆਈ.ਸੀ.ਆਈ ਬੈਂਕ ਵੱਲੋਂ ਬੈਕ ਖਾਤਿਆ ਵਿੱਚ ਆਮ ਹੋਣ ਵਾਲੇ ਫਰਾਡ ਤੋਂ ਬਚਣ ਲਈ ਅਤੇ ਅਕੈਡਮੀ ਫਾਰ ਸਕਿੱਲ ਮੋੁਹਾਲੀ, ਵਿਤੀ ਯੋਜਨਾਬੰਦੀ, ਬੱਚਤ ਦੀ ਮਹੱਤਤਾ, ਬੈਂਕ ਖਾਤਿਆਂ ਦੀਆਂ ਕਿਸਮਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ,ਐਸ.ਬੀ ਅਕਾਊਟ ਮੌਜੂਦਾ ਐਫ.ਡੀ,ਆਰ.ਡੀ,ਨਿਵੇਸ ਵਿਕਲਪ, ਪੀ.ਪੀ.ਐਫ,ਮਿਉਚੁਆਲ ਫੰਡ,ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਰੁਜਗਾਰ ਸਿਰਜਣ ਪ੍ਰੋਗਰਾਮ, ਬੀਮੇ ਦੀ ਮਹੱਤਤਾ, ਸਿਹਤ ਬੀਮਾ ,ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ,ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪੈਨ ਕਾਰਡ,ਧੋਖਾਧੜੀ ਬਾਰੇ ਸਿਖਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
No comments:
Post a Comment