ਮੋਹਾਲੀ,02 ਅਪ੍ਰੈਲ : 2 ਅਪ੍ਰੈਲ ਦਾ ਦਿਨ ਸੰਸਾਰ ਵਿੱਚ ਔਟਿਸਮ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਔਟਿਸਮ ਜਾਗਰੂਕਤਾ ਦਿਨ ਦੇ ਤੌਰ ਤੇ ਮਨਾਉਣ ਦਾ ਮੁੱਖ ਉਦੇਸ਼ ਕੀ ਹੈ ਕੇ ਸੰਸਾਰ ਵਿੱਚ ਇੱਕ ਹਜ਼ਾਰ ਬੱਚਿਆਂ ਵਿਚੋਂ 23 ਬੱਚੇ ਔਟਿਸਮ ਨਾਲ ਪੀੜਤ ਹਨ। ਪ੍ਰੰਤੂ ਐਲੋਪੈਥਿਕ ਵਿੱਚ ਆਟਿਜ਼ਮ ਦਾ ਵੱਧੀਆ ਇਲਾਜ ਨਾ ਹੋਣ ਕਾਰਨ ਵਿਸ਼ਵ ਪ੍ਰਸਿਧ ਆਯੁਰਵੈਦਿਕ ਡਾਕਟਰ ਨਵਦੀਪ ਸ਼ਰਮਾ ਨੇ ਔਟਿਸਮ ਤੋਂ ਪੀੜਤ ਬੱਚਿਆਂ ਨੂੰ ਵਧੀਆ ਇਲਾਜ ਮੁੱਹਈਆ ਕਰਵਾਉਣ ਲਈ ਸੰਸਾਰ ਭਰ ਵਿੱਚ ਆਯੁਰਵੈਦਿਕ ਸੈਂਟਰ ਉਪਲੱਬਧ ਕਰਵਾਏ ਗਏ ਹਨ। ਇਸ ਦਿਨ ਪ੍ਰਤੀ ਵਧੇਰੇ ਜਾਗਰੂਕਤਾ ਦੇਣ ਲਈ ਅੱਜ ਡਾਕਟਰ ਨਵਦੀਪ ਸ਼ਰਮਾ ਵੱਲੋਂ ਮੋਹਾਲੀ ਇੰਡਸਟਰੀ ਏਰੀਆ ਫੇਸ 8 ਵਿਖੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾਕਟਰ ਨਵਦੀਪ ਸ਼ਰਮਾ ਨੇ ਆਯੁਰਵੇਦਾ ਦੇ ਵਿਚ ਕਈ ਸਾਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਵਿਚ ਬੀ ਏ ਐਮ ਐਸ, ਐਮ ਐਸ ਸੀ,ਐਮ ਡੀ, ਅਤੇ ਪੀ ਐੱਚ ਡੀ, ਸ਼ਾਮਿਲ ਹੈ। ਇਸ ਤੋਂ ਇਲਾਵਾ ਆਯੁਰਵੈਦਿਕ ਵਿੱਚ ਪ੍ਰਯੋਗ ਹੋਣ ਵਾਲੀਆਂ ਜੜੀ ਬੂਟੀਆਂ ਤੇ ਵੀ ਪੀਐਚਡੀ ਕਰ ਚੁੱਕੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਵਿੱਚ ਔਟਿਸਮ ਨੂੰ ਅਨਮਾਦ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਉਨ੍ਹਾਂ ਨੇ ਸ਼ੁਰੂਆਤ ਵਿੱਚ ਔਟਿਸਮ ਲਈ ਚਰਕ ਸੰਹਿਤਾ ਵਿਚ ਦੱਸੇ ਗਏ ਇਲਾਜ ਦਾ ਪਾਲਣ ਕੀਤਾ। ਇਸ ਮੌਕੇ ਉਨ੍ਹਾਂ ਨੇ ਔਟਿਸਮ ਦੀ ਬਿਮਾਰੀ ਨਾਲ ਪੀੜਤ ਆਪਣੇ ਇਕ ਮਰੀਜ਼ ਮਨੁਜ ਅਗਰਵਾਲ ਦੀ ਪੂਰੀ ਬਿਮਾਰੀ ਦਾ ਕੇਸ ਸ਼ੇਅਰ ਕੀਤਾ। ਡਾਕਟਰ ਨਵਦੀਪ ਸ਼ਰਮਾ ਜਿਨ੍ਹਾਂ ਨੇ ਭਾਰਤੀ ਆਯੁਰਵੇਦਾ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵੀ ਪ੍ਰਤੀਨਿਧਤਬ ਕਰ ਚੁੱਕੇ ਹਨ ਅਤੇ ਬਹੁਤ ਸਾਰੇ ਇੰਟਰਨੈਸ਼ਨਲ ਸੈਮੀਨਾਰ ਵਿੱਚ ਹਿੱਸਾ ਲੈ ਚੁੱਕੇ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਔਟਿਸਮ ਇਕ ਚਰਣ ਹੈ ਨਾ ਕਿ ਬਿਮਾਰੀ ਅਤੇ ਜੇਕਰ ਸਹੀ ਸਮੇਂ ਵਿਚ ਇਸ ਦਾ ਇਲਾਜ ਕੀਤਾ ਜਾਵੇ ਤਾਂ ਇਸ ਬਿਮਾਰੀ ਨਾਲ ਪੀੜਤ ਬੱਚਾ ਆਮ ਬੱਚਿਆਂ ਦੀ ਤਰ੍ਹਾਂ ਇੱਕ ਸਫ਼ਲ ਜ਼ਿੰਦਗੀ ਜੀ ਸਕਦਾ ਹੈ। ਡਾਕਟਰ ਨਵਦੀਪ ਸ਼ਰਮਾ ਨੂੰ ਇਸ ਬਿਮਾਰੀ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਜੜੀ ਬੂਟੀਆਂ ਦੀ ਪੂਰਨ ਜਾਣਕਾਰੀ ਹੋਣ ਕਾਰਨ ਇਸ ਦਾ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ। ਕੁਝ ਆਯੁਰਵੈਦਿਕ ਜੜੀ ਬੂਟੀਆ ਜਿਵੇਂ ਬ੍ਰਮ੍ਹਾਸੀ, ਸ਼ੰਖਪੁਸ਼ਪੀ, ਬਚਾ, ਜਟਾਮਾਸੀ, ਇਸ ਬਿਮਾਰੀ ਲਈ ਬਹੁਤ ਲਾਭਕਾਰੀ ਹਨ। ਉਨ੍ਹਾਂ ਪੰਚਕਰਮਾ ਬਾਰੇ ਦੱਸਿਆ ਸਿਰੋਂ ਬਸਤੀ ਸ਼ਿਰੋਧਾਰਾ , ਔਟਿਸਮ ਦੀ ਬਿਮਾਰੀ ਨਾਲ ਗ੍ਰਸਤ ਬੱਚਿਆਂ ਲਈ ਬਹੁਤ ਲਾਭਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਆਪਣੇ ਬੱਚਿਆਂ ਨੂੰ ਦਵਾਈਆਂ ਜਾ ਥਰੈਪੀ ਦੇਣੀ ਹੈ ਤਾਂ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਦੇਣੀ ਚਾਹੀਦੀ ਹੈ। ਸਪੀਚ ਥਰੈਪੀ ਵਿਹੇਬਿਅਰਲ fb ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਥਰੈਪੀ ਲਾਭਕਾਰੀ ਹੈ ਅਤੇ ਇੰਨ੍ਹਾਂ ਥਰੈਪੀ ਨਾਲ ਬੱਚੇ ਦੀ ਬਿਮਾਰੀ ਵਿੱਚ ਜਲਦੀ ਸੁਧਾਰ ਹੋ ਜਾਂਦਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਵਿਚ ਡਾਕਟਰ ਅੰਕਿਤਾ ਸ਼ਰਮਾ, ਡਾਕਟਰ ਆਰਤੀ ਸ਼ਰਮਾ, ਡਾਕਟਰ ਰੂਚੀ, ਡਾਕਟਰ ਨਿਖਤ, ਆਯੁਰਵੇਦਿਕ ਡਾਕਟਰ ਹਾਜ਼ਰ ਸਨ। ਜਿਨ੍ਹਾਂ ਦੇ ਸੰਸਾਰ ਵਿਚ 32 ਤੋਂ ਜਿਆਦਾ ਫਿਜੀਕਲ ਸੈਂਟਰ ਹਨ ਜਿਵੇਂ ਯੂ ਐਸ ਏ, ਕਨੇਡਾ, ਹਾਕਕਾਗ, ਅਸਟ੍ਰੇਲੀਆ, ਅਤੇ ਦੋ ਹਜ਼ਾਰ ਤੋਂ ਜ਼ਿਆਦਾ ਹੋਰ ਸੈਂਟਰ ਹਨ। ਡਾਕਟਰ ਨਵਦੀਪ ਸ਼ਰਮਾ ਨੇ ਆਪਣੀ ਰੀਸਰਚ ਨੂੰ ਇੰਟਰਨੈਸ਼ਨਲ ਪਬਲਿਕੇਸ਼ਨ ਦੇ ਨਾਲ ਨਾਲ ਸੈਮੀਨਾਰ ਵੀ ਸਾਂਝਾ ਕੀਤਾ ਹੈ ਸਾਂਝ ਹੋਰ ਆਯੁਰਵੈਦਿਕ ਡਾਕਟਰ ਜੋ ਸਰੀਰਕ ਰੋਗਾਂ ਦੇ ਖੇਤਰ ਵਿੱਚ ਰੁਚੀ ਰੱਖਦੇ ਹਨ ਇਸ ਦਾ ਲਾਭ ਲੈ ਸਕਣ ਅਤੇ ਹੋਰ ਮਰੀਜ਼ਾਂ ਦੀ ਮਦਦ ਕਰ ਸਕਣ। ਇਸ ਦੇ ਨਾਲ-ਨਾਲ ਔਟਿਸਮ ਦੀ ਬਿਮਾਰੀ ਨਾਲ ਪੀੜਤ ਬੱਚਿਆਂ ਵਿਚ ਆਯੁਰਵੈਦਿਕ ਸਾਈਕੋਥੈਰੇਪੀ ਯੋਗ ਅਤੇ ਪੰਚਕਰਮਾ ਮਹੱਤਵ ਵੀ ਦੱਸਿਆ ਗਿਆ। ਇਸ ਮੌਕੇ ਡਾਕਟਰ ਨਵਦੀਪ ਸ਼ਰਮਾ ਨੇ ਦੱਸਿਆ ਕਿ ਡਾਕਟਰ ਮੋਨਿਕਾ ਸ਼ਰਮਾ ਜੋ ਪੀਐਚ-ਡੀ ਹਨ ਅਤੇ ਕਈ ਸਾਲਾਂ ਤੋਂ ਜੋ ਬੱਚੇ ਇਸ ਰੋਗ ਨਾਲ ਪੀੜਿਤ ਹਨ ਇਹਨਾਂ ਦੇ ਇਲਾਜ ਵਿਚ ਕਾਫੀ ਮਦਦ ਕਰ ਰਹੇ ਹਨ ਜਿਨ੍ਹਾਂ ਵੱਲੋਂ ਮਰੀਜ਼ਾਂ ਨੂੰ ਵਿਸ਼ੇਸ਼ ਯੋਗ ਕਰਵਾਇਆ ਜਾਂਦਾ ਹੈ।
No comments:
Post a Comment