ਪਿੰਡ ਝਾਮਪੁਰ ਅਤੇ ਰਾਏਪੁਰ ਵਿਖੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ
ਮੋਹਾਲੀ 15 ਅਪ੍ਰੈਲ : ਆਮ ਆਦਮੀ ਪਾਰਟੀ ਤਰਫੋਂ ਵਿਧਾਨ ਸਭਾ ਹਲਕਾ ਮੁਹਾਲੀ ਹੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਮੇਂ ਸਿਰ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪ੍ਰਾਜੈਕਟ ਸ਼ੁਰੂ ਕਰ ਦਿੱਤੇ ਜਾਣਗੇ । ਇਹ ਗੱਲ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਹੀ । ਕੁਲਵੰਤ ਸਿੰਘ ਵਿਧਾਇਕ ਨੇ ਚਿੰਤਾ ਪ੍ਰਗਟਾਈ ਕਿ ਇੰਨੇ ਲੰਮੇ ਸਮੇਂ ਤੋਂ ਹਲਕੇ ਦੇ ਸਰਬਪੱਖੀ ਵਿਕਾਸ ਵੱਲ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਲਈ ।
ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਚੌਵੀ ਕੈਰਟ ਸੋਨੇ ਦੇ ਤੁੱਲ ਹਨ ਚੌਵੀ ਕੈਰੇਟ ਸੋਨੇ ਵਾਂਗ ਸ਼ੁੱਧ ਹਨ ਅਤੇ ਵਿਰੋਧੀ ਪਾਰਟੀਆਂ ਵੱਲੋਂ ਜ਼ੋਰ ਅਤੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਰਾਸਰ ਗ਼ਲਤ ਹਨ ਉਨ੍ਹਾਂ ਕਿਹਾ ਕਿ ਕਿਸੇ ਵੀ ਆਦਮੀ ਦੀ ਖ਼ਾਸ ਤੌਰ ਤੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਸ ਸਬੰਧੀ ਅਜਿਹੀ ਬਿਆਨਬਾਜ਼ੀ ਕਰਨੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵੱਲ ਦੇਣ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕੇ ਮੁਹਾਲੀ ਸ਼ਹਿਰ ਦੀ ਕਾਇਆ ਕਲਪ ਨੂੰ ਜਿੱਥੇ ਖੂਬਸੂਰਤ ਬਣਾਉਣਾ ਉਨ੍ਹਾਂ ਦਾ ਮਕਸਦ ਹੈ ਉਥੇ ਹੀ ਮੋਹਾਲੀ ਦੇ ਵਾਸ਼ਿੰਦਿਆਂ ਨੂੰ ਹਰ ਸਹੂਲਤ ਪ੍ਰਦਾਨ ਕਰਨਾ ਵੀ ਉਨ੍ਹਾਂ ਦਾ ਫ਼ਰਜ਼ ਹੈ ਜਿਸਦੇ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ ।
ਵਿਧਾਇਕ ਕੁਲਵੰਤ ਸਿੰਘ ਵਿਧਾਨ ਸਭਾ ਹਲਕਾ ਮੁਹਾਲੀ ਦੇ ਸ਼ਹਿਰ ਅਤੇ ਪਿੰਡਾਂ ਦੇ ਧੰਨਵਾਦੀ ਦੌਰੇ ਤੇ ਹਨ ।
ਹਲਕੇ ਦੇ ਲੋਕਾਂ ਵੱਲੋਂ ਆਪਣੇ ਮਹਿਬੂਬ ਨੇਤਾ- ਕੁਲਵੰਤ ਸਿੰਘ ਦੇ ਸਨਮਾਨ ਲਈ ਰੱਖੇ ਗਏ ਸਮਾਗਮਾਂ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ । ਅੱਜ ਵਿਧਾਇਕ ਕੁਲਵੰਤ ਸਿੰਘ ਵੱਲੋਂ ਪਿੰਡ ਝਾਂਮਪੁਰ ਵਿਖੇ ਅਵਤਾਰ ਸਿੰਘ, ਰਾਜੇਸ਼ ਰਾਣਾ, ਹਰਵਿੰਦਰ ਸਿੰਘ, ਗੁਰਮੀਤ ਕੌਰ ,ਬਲਰਾਜ ਸਿੰਘ ਗਿੱਲ, ਅਵਤਾਰ ਸਿੰਘ -ਮੌਲੀ, ਅਕਵਿੰਦਰ ਸਿੰਘ -ਗੋਸਲ , ਸਾਬਕਾ ਕੌਂਸਲਰ ਆਰ.ਪੀ ਸ਼ਰਮਾ , ਪਰਮਿੰਦਰ ਸਿੰਘ, ਜਸਪਾਲ ਸਿੰਘ ਮਟੌਰ ਦੇ ਨਾਲ ਜਦਕਿ ਪਿੰਡ ਰਾਏਪੁਰ ਨੇੜੇ ਦਾਊਂ ਸਾਹਿਬ ਵਿਖੇ ਧੰਨਵਾਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ।ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਮਲਕੀਅਤ ਸਿੰਘ, ਰਾਜਵੀਰ ਸਿੰਘ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ' ਬਲਜੀਤ ਸਿੰਘ, ਅਵਤਾਰ ਸਿੰਘ ਮੌਲੀ, ਬਲਰਾਜ ਸਿੰਘ ਗਿੱਲ, ਅਕਵਿੰਦਰ ਸਿੰਘ ਗੋਸਲ,ਜਸਪਾਲ ਸਿੰਘ ਮਟੌਰ, ਨਵਪ੍ਰੀਤ ਸਿੰਘ, ਹਰਵਿੰਦਰ ਸਿੰਘ ਵੀ ਹਾਜ਼ਰ ਸਨ ।


No comments:
Post a Comment