ਮੁਹਾਲੀ,21 ਅਪ੍ਰੈਲ : ਅੱਜ ਸਾਡੇ ਦੇਸ਼ ਵਿੱਚ ਕਰੱਪਸ਼ਨ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕੀ ਹੈ ਜਿਸ ਦੇ ਨਾਲ ਇਕ ਪਾਸੇ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਉੱਥੇ ਹੀ ਦੂਜੇ ਪਾਸੇ ਨੈਸ਼ਨਲ ਐਂਟੀ ਕੁਰੱਪਸ਼ਨ ਐਂਡ ਓਪਰੇਸ਼ਨ ਕਮੇਟੀ ਆਫ ਇੰਡੀਆ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਸਿੱਧੇ ਤੌਰ ਤੇ ਜੰਗ ਦਾ ਐਲਾਨ ਕਰ ਦਿੱਤਾ ਕਮੇਟੀ ਦੇ ਮੁਖੀ ਡਾ ਰਾਜੇਸ਼ ਸ਼ੁਕਲਾ ਨੇ ਅੱਜ ਪੱਤਰਕਾਰਾਂ ਨਾਲ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਗੱਲਬਾਤ ਕੀਤੀ ਇਸ ਦੌਰਾਨ ਉਨ੍ਹਾਂ ਨਾਲ ਚੰਡੀਗੜ੍ਹ ਪੰਜਾਬ ਦੇ ਇੰਚਾਰਜ ਅਰੁਣ ਮਲਹੋਤਰਾ ਅਤੇ ਕਮੇਟੀ ਦੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ ਇਸ ਦੌਰਾਨ ਅਰੁਨ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਸੰਸਥਾ ਵੱਲੋਂ ਹੈਲਪਲਾਈਨ ਨੰਬਰ 9317503050 ਜਾਰੀ ਕੀਤਾ ਗਿਆ ਹੈ
ਜਿਸ ਦੇ ਉੱਤੇ ਸ਼ਹਿਰ ਦਾ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਉਸ ਦੇ ਉੱਤੇ ਜੋ ਵੀ ਕਾਰਵਾਈ ਹੋਈ ਹੈ ਉਹ 30 ਦਿਨਾਂ ਦੇ ਅੰਦਰ ਅੰਦਰ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਉਸ ਸ਼ਿਕਾਇਤ ਕਾਰਵਾਈ ਨੂੰ ਦੇਖ ਸਕਦਾ ਹੈ ਸੰਸਥਾ ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ ਅਤੇ ਇਸ ਦੌਰਾਨ ਕੋਰੋਨਾ ਕਾਲ ਦੌਰਾਨ ਲੋਕਾਂ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਯੋਧਾਵਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ
ਇਸ ਦੌਰਾਨ ਰਾਸ਼ਟਰੀ ਪ੍ਰਧਾਨ ਜੇ ਐਨ ਮਿਸ਼ਰਾ ਰਾਸ਼ਟਰੀ ਇੰਚਾਰਜ ਪੰਡਿਤ ਸੀਤਾ ਰਾਮ ਵਿਸ਼ਵਕਰਮਾ ਨੈਸ਼ਨਲ ਪਲਾਨਿੰਗ ਅਡਵਾਈਜ਼ਰ ਸਿਖਾ ਜੈਨ ਰਾਸ਼ਟਰੀ ਸਚਿਵ ਲਕਸ਼ਮੀ ਕਾਂਤ ਗੁਪਤਾ ਜ਼ਿਲ੍ਹਾ ਐਸਏਐਸ ਨਗਰ ਦੇ ਮੀਡੀਆ ਐਡਵਾਈਜ਼ਰ ਗੁਰਨਾਮ ਸਾਗਰ ਜਸਪਾਲ ਸਿੰਘ ਜਨਰਲ ਸੈਕਟਰੀ ਅਜੀਤ ਸਿੰਘ ਸੰਜੇ ਦਾਦੂ ਆਰਗੇਨਾਈਜ਼ਰ ਸੈਕਟਰੀ ਮਨੀਸ਼ ਜੋਸ਼ੀ ਚੀਫ ਲੀਗਲ ਹੈੱਡ ਅਜੈ ਪਾਲ ਸਿੰਘ ਅਤੇ ਜਗਤਾਰ ਸਿੰਘ ਮੌਜੂਦ ਸਨ ਇਸ ਮੌਕੇ ਡਾ ਰਾਜੇਸ਼ ਸ਼ੁਕਲਾ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਅੱਜ ਦੇ ਪ੍ਰੋਗਰਾਮ ਦੌਰਾਨ ਚੰਡੀਗਡ਼੍ਹ ਬਿਜ਼ਨਸ ਦੇ ਪ੍ਰਧਾਨ ਚੰਦਰ ਵਰਮਾ ਚੰਡੀਗੜ੍ਹ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਚੰਡੀਗਡ਼੍ਹ ਦਾ ਜ਼ਿਲ੍ਹਾ ਐਸੋਸੀਏਸ਼ਨ ਵੈਲਫੇਅਰ ਦੇ ਪ੍ਰਧਾਨ ਰਿਤੇਸ਼ ਪੁਰੀ ਦੇ ਨਾਲ ਹੋਰ ਵੀ ਕਈ ਸੰਸਥਾਵਾਂ ਦੇ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ
No comments:
Post a Comment