SBP GROUP

SBP GROUP

Search This Blog

Total Pageviews

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ 22 ਅਪ੍ਰੈਲ ਨੂੰ ਗੁਰਸਾਗਰ ਸਾਹਿਬ ਚੰਡੀਗੜ੍ਹ ਤੋ ਆਰੰਭ ਹੋਵੇਗਾ-*ਸੰਤ ਬਾਬਾ ਪ੍ਰਿਤਪਾਲ ਸਿੰਘ

 ਚੰਡੀਗੜ੍ਹ, 25 ਅਪ੍ਰੈਲ : ਸ੍ਰੌਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਗੁਰਦੁਆਰਾ ਗੁਰਸਾਗਰ ਸਾਹਿਬ  ਦੇ ਸੰਸਥਾਪਕ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ ਸਾਹਿਬ ਵਾਲਿਆ ਵੱਲੋ ਗੁਰਦੁਆਰਾ ਗੁਰਸਾਗਰ ਚੰਡੀਗੜ੍ਹ ਤੋ ਅਲੋਕਿਕ ਨਗਰ ਕੀਰਤਨ 22 ਨੂੰ ਆਰੰਭ ਹੋਕੇ 25 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ ।


 ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ੍ਰੌਮਣੀ ਅਕਾਲੀ ਦਲ ਅਤੇ ਭਾਈ ਗੁਰਜੀਤ ਸਿੰਘ ਤਲਵੰਡੀ ਸੀਨੀਅਰ ਮੀਤ ਪ੍ਰਧਾਨ ਸ੍ਰੌਮਣੀ ਯੂਥ ਅਕਾਲੀ ਦਲ ਨੇ ਦੱਸਿਆ ਹੈ ਕਿ ਇਹ ਮਹਾਨ ਅਲੋਕਿਕ ਨਗਰ ਕੀਰਤਨ ਨੌਵੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ ਤੇ ਇਸ ਦੇ ਮੁੱਖ ਪ੍ਰਬੰਧਕ ਸ੍ਰੌਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ ਵਾਲੇ ਹਨ । ਜਦਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਕੱਡੇ ਜਾ ਰਹੇ ਨਗਰ ਕੀਰਤਨ ਦੀ ਸਮੁੱਚੀ ਦੇਖ ਰੇਖ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਤੇਜਸਵਰਪ੍ਰਤਾਪ ਸਿੰਘ ਗੋਬਿੰਦ ਹਨ । ਇਹ ਮਾਰਚ 22 ਅਪ੍ਰੈਲ ਨੂੰ ਗੁਰਦੁਆਰਾ ਗੁਰਸਾਗਰ ਸਾਹਿਬ ਤੋ ਸਵੇਰੇ 11 ਵਜੇ ਆਰੰਭ ਹੋਕੇ ਚੰਡੀਗੜ੍ਹ ਸਹਿਰ ਮੋਹਾਲੀ ਖਰੜ ਮੋਰਿੰਡਾ ਤੋ ਹੁੰਦਾ ਹੋਇਆ ਸਾਮ ਨੂੰ ਚਮਕੌਰ ਸਾਹਿਬ ਗੜੀ ਵਿਖੇ ਪਹੁੰਚੇਗਾ । ਗੁਰਦੁਆਰਾ ਜੋਤਗੜ ਸਾਹਿਬ ਚਮਕੌਰ ਸਾਹਿਬ ਵਿਖੇ ਰਾਤ ਦਾ ਵਿਸਰਾਮ ਕਰਕੇ 23 ਅਪ੍ਰੈਲ ਨੂੰ ਰੋਪੜ ਨਵਾਂਸ਼ਹਿਰ ਬੰਗਾ ਫਗਵਾੜਾ ਹੁੰਦਾ ਹੋਇਆ ਗੁਰਦੁਆਰਾ ਸੰਤ ਸਾਗਰ ਸਾਹਿਬ ਨੇੜੇ ਭੋਗਪੁਰ ਜਲੰਧਰ ਵਿਖੇ ਪਹੁੰਚੇਗਾ । 24 ਅਪ੍ਰੈਲ ਨੂੰ ਜਲੰਧਰ ਕਰਤਾਰਪੁਰ ਸਾਹਿਬ ਹੁੰਦਾ  ਹੋਇਆ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇਗਾ ਇਥੇ ਵਿਸ਼ਰਾਮ ਕਰਨ ਤੋ ਬਾਅਦ 25 ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਰਈਆ , ਜੰਡਿਆਲਾ ਮਾਨਾਂਵਾਲਾ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ । ਇਸ ਮੌਕੇ ਖਾਲਸਾ ਪੰਥ ਦੀਆ ਅਨੇਕਾ ਪੰਥਕ ਸਖਸੀਅਤਾ , ਸਿੰਘ ਸਾਹਿਬਾਨ, ਕੀਰਤਨੀ ਜਥੇ ਰਾਗੀ ਢਾਡੀ ਕਵੀਸ਼ਰ ਨਾਲ ਰਹਿਣਗੇ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਇਸ ਨਗਰ ਕੀਰਤਨ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਮਾਤਾ ਗੁੱਜਰੀ ਦਲ ਸੁਖਮਨੀ ਸੇਵਾ ਸੋਸਾਇਟੀ ਅਤੇ ਭਾਈ ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਵਾਲੇ ਨਰੋਆ ਪੰਜਾਬ ਟਰਸੱਟ ਵਲੋ ਪੂਰਨ ਸਮਰਥਨ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਮੋਕੇ ਜਿਹੜੇ ਪ੍ਰਮੁੱਖ ਸੰਤ ਬਾਬੇ ਨਗਰ ਕੀਰਤਨ ਵਿੱਚ ਹਾਜਰੀ ਭਰਨਗੇ ਉਹਨਾ ਵਿੱਚ ਵਿਸੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡਗ੍ਰੰਥੀ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ ਜੀ , ਸੰਤ ਬਾਬਾ ਮਹਿੰਦਰ ਸਿੰਘ ਲੰਬਿਆਵਾਲੇ , ਸ੍ ਸਤਪਾਲ ਜੈਨ ਸਾਬਕਾ ਮੈਂਬਰ ਪਾਰਲੀਮੈਂਟ ਚੰਡੀਗੜ੍ਹ, ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ੍ਰੌਮਣੀ ਅਕਾਲੀ ਦਲ ਭਾਈ ਜੋਗਿੰਦਰ ਸਿੰਘ ਰਾਜਪੁਰਾ , ਭਾਈ ਚਰਨਜੀਤ ਸਿੰਘ ਸਮਰਾਲਾ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ , ਰਕੇਸ ਕੁਮਾਰ ਰੌਕੀ, 

ਸੰਤ ਬਾਬਾ ਗੁਰਵਿੰਦਰ ਸਿੰਘ ਮੰਡੀ ਵਾਲੇ , ਬਾਬਾ ਜਗਰੂਪ ਸਿੰਘ ਬਰਨਾਲਾ , ਬਾਬਾ ਸੁਖਵਿੰਦਰ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਉਮਰਾਓ ਸਿੰਘ ਸਮੇਤ ਅਨੇਕਾ ਰਾਜਨੀਤਿਕ ਪਾਰਟੀਆ ਦੇ ਆਗੂ  , ਸਮਾਜ ਸੇਵਕ ਵੀ ਹਾਜਰ ਰਹਿਣਗੇ ।

No comments:


Wikipedia

Search results

Powered By Blogger