ਕੁਲਵੰਤ ਸਿੰਘ ਨਾਲ ਫੋਰਮ ਦੇ ਮੈਂਬਰਾਂ ਵੱਲੋਂ ਅਹਿਮ ਵਿਚਾਰ ਵਟਾਂਦਰਾ
ਮੋਹਾਲੀ 23 ਅਪ੍ਰੈਲ : ਫੋਰਮ ਫਾਰ ਵੀਕਰ ਸੈਕਸ਼ਨ (ਰਜਿ.) ਮੋਹਾਲੀ ਦੀ ਜਰਨਲ ਬਾਡੀ ਦੀ ਮੀਟਿੰਗ ਅੱਜ ਡਾ ਬੀ. ਆਰ. ਅੰਬੇਡਕਰ ਲਾਇਬਰੇਰੀ -ਸ੍ਰੀ ਗੁਰੂ ਰਵਿਦਾਸ ਭਵਨ ਫੇਜ਼ -7 ਵਿਖੇ ਫੋਰਮ ਦੇ ਮੁੱਖ ਸਰਪ੍ਰਸਤ ਜੇ ਆਰ ਕੁੰਡਲ ਆਈ.ਏ.ਐਸ.ਰਿਟਾਇਰਡ ਦੀ ਅਗਵਾਈ ਹੇਠ ਹੋਈ ਹੋਈ ।ਮੀਟਿੰਗ ਦੌਰਾਨ ਫੋਰਮ ਦੇ ਮੈਂਬਰਾਂ ਵੱਲੋਂ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ।ਇਸ ਮੌਕੇ ਤੇ ਟੀ. ਆਰ. ਸਾਰੰਗਲ ਆਈ.ਏ.ਐੱਸ.( ਸੇਵਾਮੁਕਤ) ਚੇਅਰਪਰਸਨ ਅਤੇ ਸਮਤਾ ਸਮਾਜ ਨਾਲ ਸਬੰਧਤ ਨਾਜ਼ੁਕ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ, ਜਿਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਖ਼ਾਸ ਕਰਕੇ ਸੱਤਾਧਾਰੀ ਧਿਰ ਦੇ ਕੋਲ ਸਮੇਂ -ਸਮੇਂ ਸਿਰ ਉਠਾਉਣ ਦੀ ਸਖ਼ਤ ਲੋੜ ਹੈ ।
ਭਾਰਤ ਰਤਨ ਡਾ ਬੀ ਆਰ ਅੰਬੇਡਕਰ ਦੇ ਅਹਿਮ ਸੰਦੇਸ਼ਾਂ ਨੂੰ ਪ੍ਰਸਾਰਤ ਕਰਨ ਦੀ ਸਭ ਤੋਂ ਵੱਡੀ ਲੋੜ ਹੈ ।
ਇਸ ਮੌਕੇ ਤੇ ਫੋਰਮ ਦੀ ਮੀਟਿੰਗ ਦੇ ਦੌਰਾਨ ਫੋਰਮ ਦੇ ਸੀਨੀਅਰ ਵਾਈਸ ਚੇਅਰਪਰਸਨ ਰਮਿੰਦਰ ਜਾਖੂ- ਆਈ.ਏ.ਐੱਸ. ਸੇਵਾਮੁਕਤ ਦੇ ਤਰਫੋਂ ਕੁਲਵੰਤ ਸਿੰਘ ਵਿਧਾਇਕ ਮੋਹਾਲੀ ਨੂੰ ਮੰਗ ਪੱਤਰ ਸੌਂਪਿਆ ਗਿਆ ।ਇਸ ਮੌਕੇ ਤੇ ਬੀ.ਆਰ. ਸਰੂਪ ਸਿੰਘ -ਚੀਫ ਇੰਜੀਨੀਅਰ- (ਸੇਵਾਮੁਕਤ), ਜਗਤਾਰ ਸਿੰਘ ਆਈ.ਆਰ.ਐਸ. (ਸੇਵਾਮੁਕਤ) , 'ਦਮਨ ਜੀਤ ਸਿੰਘ -ਇੰਜੀਨੀਅਰ ਇਨ ਚੀਫ (ਸੇਵਾਮੁਕਤ) ਵੀ ਹਾਜ਼ਰ ਸਨ ।ਇਸ ਮੌਕੇ ਤੇ ਫੋਰਮ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਫੋਰਮ ਫਾਰ ਦਾ ਵੀਕਰ ਸੈਕਸ਼ਨ( ਰਜਿ.) ਪੰਜਾਬ ਮੋਹਾਲੀ ਪਿਛਲੇ 9 ਵਰ੍ਹਿਆਂ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ , ਜਿਸ ਦਾ ਉਦੇਸ਼ ਸਮਾਜ ਦੇ ਕਮਜ਼ੋਰ ਵਰਗਾਂ ਦੇ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਸਿੱਧੇ ਤੌਰ ਤੇ ਮਦਦ ਕਰਨਾ ਹੈ, ਇਸ ਮੌਕੇ ਤੇ ਜਥੇਬੰਦਕ ਸਕੱਤਰ ਐਸ ਸੀ ਜੋ ਸਾਲ ਅਸ਼ੋਕ ਕੁਮਾਰ ਐੱਚ ਐੱਲ ਮਹਿਮੀ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਅਤੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਰੇ ਵਿਚ ਵੀ ਅਹਿਮ ਵਿਚਾਰਾਂ ਹੋਈਆਂ ਫ਼ੋਰਮ ਨੇ ਕੁਝ ਭਖਦੇ ਹੋਏ ਮੁੱਦਿਆਂ ਨੂੰ ਸੂਚੀਬੱਧ ਕੀਤਾ ਅਤੇ ਵਿਚਾਰ ਵਟਾਂਦਰਾ ਕੀਤਾ ।
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਫੋਰਮ ਫਾਰ ਦਾ ਵੀਕਰ ਸੈਕਸ਼ਨ (ਰਜਿ.) ਮੋਹਾਲੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਹਨ ।
No comments:
Post a Comment