Sunday, May 15, 2022

50 ਸਾਲਾਂ ਤੱਕ ਸੁਨੀਲ ਜਾਖੜ ਕਾਂਗਰਸ ਵਿੱਚ ਉੱਚ ਅਹੁਦਿਆਂ ਦਾ ਆਨੰਦ ਮਾਣਦੇ ਰਹੇ : ਰੰਧਾਵਾ

 ਚੰਡੀਗੜ੍ਹ,15 ਮਈ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਪਾਰਟੀ ਛੱਡਣ ਦੇ ਐਲਾਨ 'ਤੇ ਪੰਜਾਬ ਕਾਂਗਰਸ 'ਚ ਹੰਗਾਮਾ ਮੱਚਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ। ਦੂਜੇ ਪਾਸੇ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਕੀਮਤੀ ਦੱਸਿਆ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਤਾਅਨਾ ਮਾਰਿਆ ਕਿ ਕੀ ਕਾਂਗਰਸ ਹੁਣ ਜਾਖੜ ਨੂੰ ਰਾਸ਼ਟਰਪਤੀ ਬਣਾ ਦੇਵੇ।


ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਦਿਲ ਦੀ ਗੱਲ ਨਹੀਂ ਸਗੋਂ ਨਿਰਾਸ਼ਾ ਦੀ ਗੱਲ ਹੈ। ਉਸ ਨੇ ਇਸ ਨੂੰ ਸ਼ਰਮਨਾਕ ਦੱਸਿਆ।ਰੰਧਾਵਾ ਨੇ ਕਿਹਾ ਕਿ 50 ਸਾਲਾਂ ਤੱਕ ਉਹ ਕਾਂਗਰਸ ਵਿੱਚ ਉੱਚ ਅਹੁਦਿਆਂ ਦਾ ਆਨੰਦ ਮਾਣਦੇ ਰਹੇ। ਕਾਂਗਰਸ ਹੁਣ ਜਾਖੜ ਨੂੰ ਰਾਸ਼ਟਰਪਤੀ ਬਣਾ ਦੇਵੇ। ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਤਾਂ ਬਣਾ ਵੀ ਦਿੰਦੀ।ਰੰਧਾਵਾ ਨੇ ਕਿਹਾ ਕਿ ਜਾਖੜ ਨੇ ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਜਾਖੜ ਮੁੱਖ ਮੰਤਰੀ ਨਹੀਂ ਬਣ ਸਕੇ ਤਾਂ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਮੇਰਾ ਨਾਂ ਵੀ ਮੁੱਖ ਮੰਤਰੀ ਲਈ ਲਿਆ ਗਿਆ ਸੀ ਪਰ ਮੈਂ ਅਜਿਹਾ ਕੁਝ ਨਹੀਂ ਕਿਹਾ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger