ਖਰੜ, 22 ਮਈ : ਦੇਖਿਆ ਗਿਆ ਹੈ ਕਿ ਗਰਮੀ ਦੇ ਮੌਸਮ ‘ਚ ਅਕਸਰ ਪਾਣੀ ਦੀ ਸਮੱਸਿਆ ਆ ਜਾਂਦੀ ਹੈ।ਗਰਮੀ ਦੇ ਮੌਸਮ ਦੇ ਵਿੱਚ ਹਲਕਾ ਖਰੜ ਵਾਸੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਅੱਜ ਸਥਾਨਕ ਵਾਰਡ ਨੰਬਰ 24 ਅਮਨ ਸਿਟੀ ਹਸਪਤਾਲ ਖਰੜ ਵਿਖੇ ਵਿੱਚ ਪਾਣੀ ਦੇ ਨਵੇਂ ਲਗਾਏ ਟਿਊਬਵੈੱਲ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ।ਜਿਸ ਨਾਲ ਵਾਰਡਾਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆਂ ਤੋਂ ਨਿਜਾਤ ਮਿਲੇਗੀ।
ਐਮਐਲਏ ਮੈਡਮ ਅਨਮੋਲ ਗਗਨ ਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਦੋਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂ ’ਤੇ ਹਲਕਾ ਖਰੜ ਮੁਹਾਲੀ ਦੀ ਤਰਜ ਤੇ ਪਿਛੇ ਹੈ। ਪਰ ਹੁਣ ਸਮਾਂ ਆ ਗਿਆ ਹੈ ਜਦੋਂ ਇਸ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਆਉਦੇ 5 ਸਾਲਾਂ ਵਿਚ ਖਰੜ ਨੂੰ ਨਮੂਨੇ ਦਾ ਹਲਕਾ ਬਣਾਇਆਂ ਜਾਵੇਗਾ।ਜਿਸਦਾ ਕਿ ਪੂਰਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ।ਇਸ ਸਮੇਂ ਟਿਉਬਵੈਲ ਲਈ ਜਮੀਨ ਦਾਨ ਕਰਨ ਵਾਲੇ ਭੁਪਿੰਦਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਦੌਰਾਨ ਮਹੁੱਲਾਂ ਦੇ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਮੌਕੇ ਵਾਰਡ ਦੇ ਐਮਸੀ ਰਾਮ ਸਰੂਪ ਸ਼ਰਮਾ,ਜਰਨਲਿਸਟ ਐਸੋਸੀਏਸਨ ਦੇ ਪੰਕਜ ਚੰਢਾ,ਗੁਰਿੰਦਰ ਸਿੰਘ ਕੈਰੋ, ਵਿਭਾਗ ਦੇ ਐਸ.ਡੀ.ੳ ਸਮੇਤ ਆਪ ਵਲੰਟੀਅਰ ਹਾਜ਼ਰ ਸਨ।
No comments:
Post a Comment