Thursday, May 19, 2022

ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਬਰਸਾਲਪੁਰ ਵਿਖੇ ਲਗਾਇਆ ਗਿਆ ਕੈਂਪ

ਐਸ.ਏ.ਐਸ ਨਗਰ 19 ਮਈ : ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਅਤੇ ਡਾਕਟਰ ਗੁਰਬਚਨ ਸਿੰਘ ਬਲਾਕ ਖੇਤੀਬਾੜੀ ਅਫਸਰ ਮਾਜਰੀ ਦੇ ਸੰਚਾਲਨ ਹੇਠ ਅੱਜ ਬਲਾਕ ਮਾਜਰੀ ਦੇ ਪਿੰਡ ਬਰਸਾਲਪੁਰ  ਵਿਖੇ ਝੋਨੇ ਦੀ ਸਿੱਧੀ ਬਿਜਾਈ ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆ ਡਾ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕੀ ਸਿਧੀ ਬਿਜਾਈ ਨਾਲ  10-20% ਪਾਣੀ ਦੀ ਬੱਚਤ, ਲੇਬਰ ਦੀ ਬੱਚਤ, ਘੱਟ ਬਿਮਾਰੀਆ ਅਤੇ ਅਗਲੀ ਕਣਕ ਦੀ ਫ਼ਸਲ ਦਾ ਜਿਆਦਾ ਝਾੜ ਨਿਕਲਦਾ ਹੈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਦੱਸਿਆ ਕਿ  ਤਰ ਵੱਤਰ ਵਿਧੀ ਵਿਚ ਪਾਣੀ 21 ਦਿਨਾਂ ਬਾਅਦ ਲੱਗਦਾ ਹੈ ਜਿਸ ਕਾਰਣ ਨਾ ਸਿਰਫ ਪਾਣੀ ਦੀ ਬੱਚਤ ਹੁੰਦੀ ਹੈ ਬਲਕਿ ਨਦੀਨਾਂ ਦਾ ਪ੍ਰਕੋਪ ਘੱਟ ਜਾਂਦਾ ਹੈ।   


 ਉਹਨਾ ਵੱਲੋ ਦੱਸਿਆ ਗਿਆ ਕਿ ਸਿੱਧੀ ਬਿਜਾਈ ਦਰਮਿਆਨੀ ਤੋਂ ਹਲਕੀ ਭਾਰੀਆਂ ਜ਼ਮੀਨਾਂ ਵਿੱਚ ਕੀਤੀ ਜਾ ਸਕਦੀ ਹੈ । ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ 8-12 ਘੰਟਿਆ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ,3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਿਊ ਐਸ ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕੀਤੀ ਜਾਵੇ। ਬਿਜਾਈ ਤੋ ਤਰੁੰਤ ਬਾਅਦ ਨਦੀਨਾਂ ਦੀ ਰੋਕਥਾਮ ਲਈ ਇਕ ਲੀਟਰ ਸਟੌਂਪ,ਬੰਕਰ 30 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ।


 ਉਹਨਾ ਵੱਲੋ ਕਿਸਾਨਾ ਨੂੰ ਅਪੀਲ ਕੀਤੀ ਗਈ ਕਿ ਬਿਜਾਈ ਸੰਬੰਧੀ ਕੋਈ ਵੀ ਦਿੱਕਤ ਪੇਸ਼ ਆਉਦੀ ਹੈ ਤਾਂ ਕਿਸਾਨ ਕਿਸੇ ਵੀ ਸਮੇ ਖੇਤੀਬਾੜੀ ਅਧਿਕਾਰੀਆ ਨੂੰ ਸੰਪਰਕ ਕਰ ਸਕਦੇ ਹਨ। ਇਸ ਮੌਕੇ ਯੁਵਾ ਕਿਸਾਨ ਜਸਪ੍ਰੀਤ ਸਿੰਘ , ਕਿਸਾਨ ਅਮਰਜੀਤ ਸਿੰਘ , ਗੁਰਦੇਵ ਸਿੰਘ , ਜਗਤਾਰ ਸਿੰਘ , ਸਤਵੰਤ ਕੌਰ , ਗੁਰਭਜਨ ਕੌਰ ਆਦਿ  ਹਾਜਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger