ਐਸ.ਏ.ਐਸ ਨਗਰ , 02 ਮਈ :ਪੰਜਾਬ
 ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਰੁਜ਼ਗਾਰ 
ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਸਰਕਾਰ ਦੁਆਰਾ ਇੱਕ ਨਵੀਂ ਪਹਿਲਕਦਮੀ 
"ਕੈਰੀਅਰ ਟਾਕ" ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਵੱਖ-ਵੱਖ
 ਖੇਤਰਾਂ ਵਿੱਚ ਕਰੀਅਰ ਦੇ ਮੌਕੇ ਲਈ ਮਾਰਗਦਰਸ਼ਨ ਦੇ ਸਬੰਧ ਵਿੱਚ ਸੇਧ ਦਿੱਤੀ ਜਾ ਸਕੇ।
ਇਸ
 ਈਵੈਂਟ ਦਾ ਪਹਿਲਾ ਦੌਰ "ਮਿਸ ਪੈਮੀ ਕੌਲ, ਤਕਨੀਕੀ ਡਾਇਰੈਕਟਰ, ਹੈੱਡਮਾਸਟਰਜ਼ (ਸੈਲੂਨ 
ਅਤੇ ਸਪਾ ਦੀ ਚੇਨ) ਦੁਆਰਾ ਹੇਅਰ ਅਤੇ ਬਊਟੀ ਇੰਡਸਟਰੀ ਵਿੱਚ ਕਰੀਅਰ ਟਾਕ" 27-04-2022 
ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ, ਐਸ.ਸੀ.ਓ. 149-152, ਦੂਸਰੀ ਮੰਜ਼ਿਲ, ਸੈਕਟਰ 17 ਸੀ,
 ਚੰਡੀਗੜ੍ਹ ਵਿਖੇ ਸ਼੍ਰੀ ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ, ਵਧੀਕ ਮਿਸ਼ਨ ਡਾਇਰੈਕਟਰ, 
ਡੀ.ਈ.ਜੀ.ਐਸ.ਡੀ.ਟੀ ਦੀ ਅਗਵਾਈ ਹੇਠ ਉਨ੍ਹਾਂ ਦੀ ਯੋਗ ਟੀਮ ਸ਼੍ਰੀਮਤੀ ਕੰਵਲ ਪੁਨੀਤ, 
ਈ.ਜੀ.ਐਸ.ਡੀ.ਟੀ.ਓ, ਸ਼੍ਰੀਮਤੀ ਇਲਾ ਸ਼ਰਮਾ, ਡੀ.ਐਮ.ਡੀ-ਏ ਅਤੇ ਸ਼੍ਰੀਮਤੀ ਮਨਵੀਰ, 
ਪਲੇਸਮੈਂਟ ਅਫਸਰ ਦੁਆਰਾ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਗਮ ਦਾ ਉਦੇਸ਼ 
ਪੰਜਾਬ ਦੇ ਨੌਜਵਾਨਾਂ ਨੂੰ ਹੇਅਰ ਅਤੇ ਬਊਟੀ ਇੰਡਸਟਰੀ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ 
ਬਾਰੇ ਮਾਹਿਰ ਦੁਆਰਾ ਰਾਏ ਦੇ ਕੇ ਮਦਦ ਕਰਨਾ ਸੀ ਜੋ ਅੱਜ ਕੱਲ੍ਹ ਨੌਜਵਾਨਾਂ ਵਿੱਚ ਤੇਜ਼ੀ 
ਨਾਲ ਵੱਧ ਰਿਹਾ ਹੈ ਅਤੇ ਪ੍ਰਸਿੱਧ ਹੈ। ਸਪੀਕਰ ਨੇ ਪੀ.ਜੀ.ਆਰ.ਕਾਮ ਦੇ ਅਧਿਕਾਰਤ ਫੇਸਬੁੱਕ
 ਪੇਜ ਰਾਹੀਂ ਲਾਈਵ ਜਾਕੇ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ। ਸਪੀਕਰ ਨੇ 
ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਕੈਰੀਅਰ ਦੀਆਂ ਸੰਭਾਵਨਾਵਾਂ, ਵੱਖ-ਵੱਖ ਕਿਸਮਾਂ 
ਦੇ ਕੰਮ ਦੇ ਮੌਕਿਆਂ ਬਾਰੇ ਆਪਣੀ ਸੂਝ ਦਿੱਤੀ ਜੋ ਇਸ ਖੇਤਰ ਵਿੱਚ ਅਪਣਾਏ ਜਾ ਸਕਦੇ ਹਨ । 
ਸਪੀਕਰ ਨੇ ਆਪਣੀ ਯਾਤਰਾ ਦੇ ਅਨੁਭਵਾਂ ਅਤੇ ਸਿੱਖਿਆਵਾਂ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ।
 ਲਾਈਵ ਸੈਸ਼ਨ ਵਿੱਚ ਦਰਸ਼ਕ ਦੁਆਰਾ ਉਠਾਏ ਗਏ ਸਾਰੇ ਵੱਖ-ਵੱਖ ਤਰ੍ਹਾਂ ਦੇ ਸਵਾਲ ਜਿਵੇਂ 
ਕਿ ਇਸ ਕੰਮ ਦੇ ਖੇਤਰ ਵਿੱਚ ਮੁਕਾਬਲੇ ਦਾ ਸਾਮ੍ਹਣਾ ਕਿਵੇਂ ਕਰਨਾ ਹੈ, ਵਿਸ਼ੇਸ਼ ਤੌਰ ਤੇ 
ਪੇਂਡੂ ਭਾਰਤ ਵਿੱਚ ਇਸ ਖੇਤਰ ਵਿੱਚ ਕਰੀਅਰ ਕਿਵੇਂ ਬਣਾਉਣਾ ਹੈ, ਨੇਲ ਇੰਡਸਟਰੀ ਦਾ 
ਭਵਿੱਖ, ਇਸ ਖੇਤਰ ਵਿੱਚ ਨਿਵੇਸ਼ ਦੀ ਲੋੜ, ਤਜਰਬਾ ਕਿਵੇਂ ਹਾਸਲ ਕਰਨਾ ਹੈ ਅਤੇ ਇੱਕ 
ਇਮਾਨਦਾਰ ਪੇਸ਼ੇਵਰ ਕਿਵੇਂ ਬਣਨਾ ਹੈ ਦੇ ਜਵਾਬ ਦਿੱਤੇ ਗਏ ਸਨ।
 ਸਪੀਕਰ ਨੇ ਨੌਜਵਾਨਾਂ ਨੂੰ
 ਆਪਣੇ ਜਨੂੰਨ ਅਤੇ ਸੁਪਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ, ਚਾਹੇ ਕੋਈ ਵੀ ਖੇਤਰ ਨੂੰ 
ਅਪਣਾਉਣਾ ਚਾਹੁੰਦਾ ਹੋਵੇ। ਪੰਜਾਬ ਦੇ ਸਾਰੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, 
ਪੋਲੀਟੈਕਨਿਕ ਸੰਸਥਾਵਾਂ ਅਤੇ ਕਾਲਜਾਂ ਤੋਂ ਲਗਭਗ 3500 ਉਮੀਦਵਾਰ ਸੈਸ਼ਨ ਵਿੱਚ ਸ਼ਾਮਲ 
ਹੋਏ। ਸਮਾਗਮ ਦੀ ਸਮਾਪਤੀ ਕਰਨ ਲਈ ਸ. ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ., ਵਧੀਕ ਮਿਸ਼ਨ 
ਡਾਇਰੈਕਟਰ, ਡੀ.ਈ.ਜੀ.ਐਸ.ਡੀ.ਟੀ. ਨੇ ਸ੍ਰੀਮਤੀ ਪੈਮੀ ਕੌਲ ਨੂੰ ਪ੍ਰਸ਼ੰਸਾ ਦਾ ਚਿੰਨ੍ਹ 
ਭੇਟ ਕੀਤਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ 
ਧੰਨਵਾਦ ਕੀਤਾ।
ਮਾਹਿਰਾਂ ਨਾਲ ਕਰੀਅਰ ਟਾਕ ਦਾ ਪਹਿਲਾ ਦੌਰ ਸਫਲਤਾਪੂਰਵਕ 
ਆਯੋਜਿਤ ਕੀਤਾ ਗਿਆ ਸੀ ਅਤੇ ਅਗਲੇ ਸੈਸ਼ਨ ਦੀ ਯੋਜਨਾਬੰਦੀ ਜਾਰੀ ਹੈ ਅਤੇ ਇਸਨੂੰ 
ਪੀ.ਜੀ.ਆਰ.ਕੇ.ਐਮ ਦੇ ਸੋਸ਼ਲ ਮੀਡੀਆ ਪੰਨਿਆਂ 'ਤੇ ਅਪਡੇਟ ਕੀਤਾ ਜਾਵੇਗਾ। ਰੋਜ਼ਾਨਾ 
ਅੱਪਡੇਟਸ਼ ਪ੍ਰਾਪਤ ਕਰਨ ਲਈ, PGRKAM @Punjab Ghar Ghar Rozgar and Karobar 
Mission ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੰਨਿਆਂ ਨੂੰ ਫੋਲੋ ਕਰੋ।



No comments:
Post a Comment