ਖੇਤੀਬਾੜੀ ਦਫਤਰ ਅੱਗੇ ਪੱਕੇ ਧਰਨੇ ਤੇ ਬੈਠੇ ਸੈਕੜੇ ਕਰਮਚਾਰੀ
ਮੋਹਾਲੀ,17ਮਈ: ਲੋਕਾਂ ਦਾ ਢਿੱਡ ਚੁਟਕਲਿਆਂ ਨਹੀਂ ਭਰਿਆ ਜਾਣਾ, ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਆਈ ਭਗਵੰਤ ਮਾਨ ਦੀ ਅਗਵਾਈ ‘ਚ ਆਈ ਸਰਕਾਰ ਅਪਣਾ ਵਾਅਦਾ ਪੂਰਾ ਕਰੇ। ਲੋਕਾਂ ਦੇ ਮਸਲੇ ਨੀਤੀਆਂ ਬਦਲਣ ਨਾਲ ਹੱਲ ਕੀਤੇ ਜਾ ਸਕਦੇ ਹਨ ਫੋਕਿਆਂ ਵਾਅਦਿਆਂ ਨਾਲ ਨਹੀਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਯੁਕਤ ਆਤਮਾ ਪੰਜਾਬ ਐਸੋਸੀਏਸਨ ਦੇ ਕਰਮਚਾਰੀਆਂ ਵੱਲੋਂ ਡਾਇਰੈਕਰ ਖੇਤੀਬਾੜੀ ਭਵਨ ਦੇ ਦਫਤਰ ਅੱਗੇ ਪਿਛਲੇ 7 ਦਿਨਾਂ ਤੋਂ ਧਰਨੇ ਤੇ ਬੈਠੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਪਿਛਲੇ ਤਿੰਨ ਮਹੀਨੇ ਤੋਂ ਤਨਖਾਹ, ਹਰ ਸਾਲ ਤਨਖਾਹ ਵਿੱਚ ਕੀਤੇ ਜਾਣ ਵਾਲਾ ਵਾਧਾ ਅਤੇ ਕੱਚੇ ਮੁਲਾਜਮ ਪੱਕੇ ਕਰਨ ਦੀ ਮੰਗ ਨੂੰ ਲੈਕੇ ਧਰਨੇ ਤੇ ਬੈਠੇ ਹਨ। ਜਿਕਰਯੋਗ ਗਲ ਹੈ ਕਿ 6 ਕਰਮਚਾਰੀ ਹੱਥਾਂ ਵਿੱਚ ਪਟਰੋਲ ਦੀਆਂ ਬੋਤਲਾਂ ਲੈਕੇ ਖੇਤੀਬਾੜੀ ਵਿਭਾਗ ਦੀ ਬਿਲਡਿੰਗ ਤੇ ਚੜੇ ਹੋਏ ਹਨ।
ਕਾਮਰੇਡ ਸੁਖਵਿੰਦਰ ਸੇਖੋਂ ਨੇ ਕਿਹਾ ਕਿ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਅਤੇ ਕਾਰਪੋਕਰੇਟ ਘਰਣਿਆਂ ਦੇ ਹੱਕਾਂ ਵਿੱਚ ਫੈਸਲੇ ਕਰਨ ਵਾਲੀਆਂ ਸਰਕਾਰਾਂ ਲੋਕਾਂ ਦੇ ਹੱਕਾਂ ਦੀ ਗਲ ਨਹੀਂ ਕਰਦੀਆਂ। ਮਾਨ ਸਰਕਾਰ ਮੁਲਾਜਮਾਂ ਨਾਲ ਵਾਅਦਾ ਕਰਕੇ ਆਈ ਹੈ ਕਿ ਸਤਾਂ ਵਿੱਚ ਆਉਣ ਤੇ ਪਹਿਲੀ ਮੀਟਿੰਗ ਵਿੱਚ ਹੀ ਕੱਚੇ ਮੁਲਾਜਮ ਪੱਕੇ ਕਰਾਂਗੇ। ਅਜ ਪੰਜਾਬ ਵਿੱਚ ਮੁਲਾਜਮ ਮੁੜ ਤੋਂ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗ ਪਏ ਹਨ ਤੇ ਮੁੜ ਤੋਂ ਧਰਨਿਆ ਦੇ ਰਾਹ ਤੁਰੇ ਹੋਏ ਹਨ। ਉਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੂਸਾਰ ਇਕ ਵਿਭਾਗ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਫਰਕ ਨਹੀਂ ਰੱਖਿਆ ਜਾ ਸਕਦਾ ਹੈ। ਖੇਤੀਬਾੜ ਵਿਭਾਗ ਦੇ ਦਫਤਰ ਵਿੱਚ ਬੈਠੇ ਅਧਿਕਰੀ ਲੱਖਾਂ ਰੁਪਏ ਤਨਖਾਹ ਲੈ ਰਹੇ ਹਨ ਪਰ ਉਨਾਂ ਦੀ ਵਿਦਿਅਕ ਯੋਗਤਾ ਤੋਂ ਉਚੇਰੀ ਵਿਦਿਅਕ ਰੱਖਣ ਵਾਲੇ ਆਤਮਾ ਸਕੀਮ ਅਧੀਨ ਰੱਖੇ ਕਰਮਚਾਰੀ ਅਪਣੀ 20-30 -35 ਹਜ਼ਾਰ ਤਨਖਾਹ ਲੈਣ ਲਈ ਵੀ ਸੜਕਾਂ ਤੇ ਰੁਲ ਰਹੇ ਹਨ, ਅਤਿ ਦੀ ਗਰਮੀ ਵਿੱਚ 6 ਕਰਮਚਾਰੀ ਅਪਣੀ ਜਾਨ ਨੂੰ ਜੌਖਮ ਵਿੱਚ ਪਾਕੇ ਬਿਲਡਿੰਗ ਤੇ ਬੈਠੇ ਹਨ ਪਰ ਅਧਿਕਾਰੀ ੲੈਸੀਆਂ ਦੀ ਠੰਡੀ ਹਵਾਵਾਂ ਦੇ ਬੁਲੇ ਲੈ ਰਹੇ ਹਨ। ਉਨਾਂ ਐਲਾਨ ਕੀਤਾ ਕਿ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਉਨਾਂ ਦੀ ਲੜਾਈ ਨੂੰ ਜਿਲਾ ਪੱਧਰ ਤੇ ਲੈਕੇ ਜਾਵੇਗੀ। ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤਰੰੁਤ ਮੁਲਾਜਮਾਂ ਦੀ ਤਨਖਾਹ ਰਲੀਜ਼ ਕਰੇ ਅਤੇ ਕੇਂਦਰ ਦੀ ਸਰਕਾਰ ਦੇਸ਼ ਦੀ ਏਕਤਾ ਅਤੇ ਆਖੰਡਤਾ ਦੀ ਰਾਖੀ ਲਈ ਲੜੇ ਸੰਘਰਸ ਲਈ ਲਿਆ ਕਰਜਾ ਤੁਰੰਤ ਮੁਆਫ ਕਰੇ। ਇਸ ਮੌਕੇ ਕਿਸਾਨ ਯੁਨੀਅਨ ਦੇ ਜੋਇੰਟ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਵੀ ਅਪਣੇ ਵਿਚਾਰ ਰੱਖੇ।
ਸੰਯੁਕਤ ਆਤਮਾ ਪੰਜਾਬ ਐਸੋਸੀਏਸਨ ਦੇ ਪ੍ਰਧਾਨ ਰਮਿੰਦਰ ਸਿੰਘ ਮਾਨ ਅਤੇ ਜਨਰਲ ਸਕੱਤਰ ਸ਼ਮਸਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨਾਂ ਦਾ ਗੁਜਾਰਾ ਕਰਨਾ ਬਹੁਤ ਔਖਾ ਹੈ। ਉਨਾਂ ਮੰਗ ਕੀਤੀ ਕਿ ਸਮੂਹ ਆਤਮਾ ਸਟਾਫ ਦੀ ਮੌਜੂਦਾ ਬੇਸਿਕ ਤਨਖਾਹ ਵਿੱਚ ਬਣਦਾ 10ਫੀਸਦੀ ਦਾ ਵਾਧਾ ਦੇਕੇ ਤਨਖਾਹ ਤੁਰੰਤ ਰਲੀਜ਼ ਕੀਤੀ ਜਾਵੇ। ਤਨਖਾਹ ਹਰ ਮਹਿਨੇ 2 ਤਰੀਕ ਨੂੰ ਉਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ। ਉਨਾਂ ਮੰਗ ਕੀਤੀ ਕਿ ਬੀ.ਟੀ.ਐਮ.ਏ.ਟੀ.ਐਮ ਦਾ 2018 ਦੀਆਂ ਗਾਇਡ ਲਾਇਨਾਂ ਅਤੇ ਮੀਟਿੰਗ ਵਿੱਚ ਪਾਸ ਹੋਏ ਰੂਲ ਮੁਤਾਬਕ ਬਣਦਾ ਬਕਾਇਆ ਦਿਤਾ ਜਾਵੇ।
ਸੀਨੀਅਰ ਮੀਤ ਪ੍ਰਧਾਨ ਗੁਰਪ੍ਰਤਾਪ ਸਿੰਘ ਅਤੇ ਕਨਵੀਨਰ ਕੁਲਦੀਪ ਸਿੰਘ ਨੇ ਕਿਹਾ ਕਿ ਉਨਾਂ ਦੀਆਂ ਨਿਯੁਕਤੀਆਂ ਸੈਕਸ਼ਨ ਅਸਾਮੀਆਂ ਤੇ ਉਨਾਂ ਲਈ ਨਿਰਧਾਰਤ ਵਿਦਿਅਕ ਯੋਗਤਾਵਾਂ ਅਤੇ ਸਰਕਾਰ ਵੱਲੋ ਸਮੇਂ ਸਮੇਂ ਤਹਿ ਕੀਤੀਆਂ ਸਰਤਾਂ ਉਤੇ ਯੋਗਤਾ, ਟੈਸਟ, ਮੈਰਿਟ ਅਧਾਰ ਤੇ ਮੈਡੀਕਲ ਅਤੇ ਪੁਲਿਸ ਵੈਰਫਿਕੇਸ਼ਨ ਦੇ ਅਧਾਰ ਤੇ ਹੋਈਆਂ ਹਨ। ਉਨਾਂ ਦੱਸਿਆ ਸਾਡੀਆਂ ਤਨਖਾਹਾਂ ਲਈ 60 ਫੀਸਦੀ ਹਿੱਸਾ ਕੇਂਦਰ ਸਰਕਾਰ ਅਤੇ 40 ਫੀਸਦੀ ਹਿੱਸਾ ਪੰਜਾਬ ਸਰਕਾਰ ਪਾਉਂਦੀ ਹੈ। ਉਨਾਂ ਦੀ ਪੰਜਾਬ ਵਿੱਚ ਕੁਲ ਗਿਣਤੀ ਲੱਗਭੱਗ 450 ਦੇ ਕਰੀਬ ਦੇ ਹੈ। ਉਨਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ 500 ਦੇ ਕਰੀਬ ਅਸਾਮੀਆਂ ਵਿਰੁਧ ਅਡਜਸਟ ਕੀਤਾ ਜਾਵੇ।

No comments:
Post a Comment