Wednesday, May 18, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਨਾਲ ਗਵਰਨਿੰਗ ਕਾਉਂਸਿਲ ਦੀ ਹੋਈ ਮੀਟਿੰਗ

ਐਸ.ਏ.ਐਸ.ਨਗਰ, 18 ਮਈ : ਸ਼੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਦੀ ਗਵਰਨਿੰਗ ਕਾਉਂਸਿਲ ਦੀ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਉਕਤ ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਰਦੀਪ ਸਿੰਘ ਗੁਜ਼ਰਾਲ, ਡਿਪਟੀ ਡਾਇਰੈਕਟਰ ਰੋਜਗਾਰ ਵਿਭਾਗ, ਲਾਈਨ ਡਿਪਾਰਟਮੈਂਟਸ, ਪੀ.ਐਸ.ਡੀ.ਐਮ ਅਤੇ ਹੋਰ ਵਿਭਾਗਾਂ ਦੇ ਮੁੱਖੀਆਂ/ਨੁਮਾਇਂਦਿਆਂ ਨੇ ਭਾਗ ਲਿਆ। 


ਸ਼੍ਰੀ ਅਮਿਤ ਤਲਵਾੜ, ਡਿਪਟੀ ਕਮਿਸ਼ਨਰ ਵਲੋਂ ਮੀਟਿੰਗ ਦੋਰਾਨ ਰੋਜਗਾਰ ਬਿਓਰੋ ਨੂੰ ਜੀ.ਐਮ.ਡੀ.ਆਈ.ਸੀ ਨਾਲ ਤਾਲਮੇਲ ਕਰਦੇ ਹੋਏ ਨਿਯੋਜਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਇੰਡਸਟ੍ਰੀ ਦੀ ਲੋੜ ਅਨੁਸਾਰ ਸਕਿੱਲ ਗੈਪ ਐਨਾਲਾਇਸ ਕਰਨ ਦੀ ਸਲਾਹ ਦਿਤੀ। ਉਨ੍ਹਾਂ ਵਲੋਂ ਆਈ.ਟੀ ਇੰਡਸਟ੍ਰੀ ਲਈ ਕੋਡਿੰਗ ਨਾਲ ਸਬੰਧਤ ਸ਼ੋਰਟ ਸਕਿਲ ਕੋਰਸ ਲਈ ਪੀ.ਐਸ.ਡੀ.ਐਮ ਅਤੇ ਜੀ.ਐਮ.ਡੀ.ਆਈ.ਸੀ ਦੇ ਨੁਮਾਇੰਦਿਆਂ ਨਾਲ ਵਿਚਾਰ ਕੀਤਾ ਗਿਆ।  ਡੀ.ਬੀ.ਈ.ਈ ਵਲੋਂ ਕਰਵਾਈ ਜਾਂਦੀ ਕਾਉਂਸਲਿੰਗ ਨੂੰ ਆਉਟਪੂੱਟ ਬੇਸਡ ਬਣਾਉਣ ਲਈ ਉਨ੍ਹਾਂ ਵਲੋਂ ਮਾਈ ਭਾਗੋ ਏ.ਐਫ.ਪੀ.ਆਈ, ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਅਤੇ ਅਜਿਹਿਆਂ ਹੋਰ ਸੰਸਥਾਵਾਂ ਵਿੱਚ ਡੀ.ਬੀ.ਈ.ਈ ਵਲੋਂ ਕਾਉਂਸਲਿੰਗ ਉਪਰੰਤ ਰੈਫਰ ਕੀਤੇ ਪ੍ਰਾਰਥਿਆਂ ਦੀ ਇਨਰੋਲਮੈਂਟ ਦਾ ਡਾਟਾ ਇਕੱਤਰ ਕਰਨ ਦੀ ਕਿਹਾ ਗਿਆ। ਮੀਟਿੰਗ ਵਿੱਚ ਮੌਜੂਦ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਪ੍ਰਾਈਵੇਟ ਸੈਕਟਰ ਦੇ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ਫਰੀਂ ਕੰਪੈਟੇਟਿਵ ਪ੍ਰੀਖਿਆ ਕੋਚਿੰਗ ਅਤੇ ਹੋਰ ਸਕੀਮ ਨਾਲ ਜੋੜਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger